New Projects

ਹਰਿਆਣਾ ਸਰਕਾਰ ਵੱਲੋਂ 58.73 ਕਰੋੜ ਰੁਪਏ ਦੇ ਨਵੇਂ 61 ਪ੍ਰੋਜੈਕਟਾਂ ਨੂੰ ਪ੍ਰਵਾਨਗੀ

ਚੰਡੀਗੜ੍ਹ, 8 ਜੂਨ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਵਿੱਤੀ ਵਰ੍ਹੇ 2024-25 ਲਈ ਜਲ ਜੀਵਨ ਮਿਸ਼ਨ (ਜੇਜੇਐਮ)-ਸਹਾਇਕ ਗਤੀਵਿਧੀਆਂ ਅਤੇ ਜਲ ਗੁਣਵੱਤਾ ਨਿਗਰਾਨੀ ਤੇ ਜਾਂਚ (WQM&S) ਦੇ ਤਹਿਤ ਨਵੇਂ ਪ੍ਰੋਜੈਕਟਾਂ (New Projects) ਨੂੰ ਪ੍ਰਵਾਨਗੀ ਦਿੱਤੀ ਹੈ | ਜੇਜੇਐਮ- ਡਬਲਯੂਕਿਊਐਮਐਂਡਐਸ ਦੇ ਤਹਿਤ 58.73 ਕਰੋੜ ਰੁਪਏ ਦੀ 61 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ|

ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਾਲ 2024-25 ਵਿਚ ਜਲ ਜੀਵਨ ਮਿਸ਼ਨ ਦੇ ਲਾਗੂਕਰਨ ਲਈ ਭਾਰਤ ਸਰਕਾਰ ਦੇ ਜਲ ਸ਼ਕਤੀ ਮੰਤਰਾਲੇ ਵੱਲੋਂ ਹਰਿਆਣਾ ਰਾਜ ਨੂੰ 462.03 ਕਰੋੜ ਰੁਪਏ ਦੀ ਰਕਮ ਵੰਡ ਕੀਤੀ ਗਈ| ਉਪਰੋਕਤ ਰਕਮ ਦਾ 5 ਫੀਸਦੀ ਅਤੇ 2 ਫੀਸਦੀ ਤੱਕ ਦੀ ਰਕਮ ਕ੍ਰਮਵਾਰ ਸਹਾਇਤਾ ਅਤੇ ਡਬਲਯੂਕਿਊਐਮਐਂਡਐਸ ਗਤੀਵਿਧੀਆਂ ਲਈ ਵਰਤੋਂ ਕੀਤੀ ਜਾਵੇਗੀ|

ਬੁਲਾਰੇ ਨੇ ਦੱਸਿਆ ਕਿ ਪ੍ਰਸਤਾਵ ਅਨੁਸਾਰ ਸਹਾਇਕ ਗਤੀਵਿਧੀਆਂ ਲਈ 23 ਪ੍ਰੋਜੈਕਟਾਂ (New Projects) ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਵਿਚ 20 ਮੰਡਲ ਸ਼ਾਮਿਲ ਹਨ, ਜਿਨ੍ਹਾਂ ਵਿਚ ਆਈਈਸੀ ਗਤੀਵਿਧੀਆਂ, ਜਨਤਕ ਹਿੱਸੇਦਾਰੀ, ਸਿਖਲਾਈ ਤੇ ਸਥਾਪਨਾ ਸਮੇਤ ਪਿਛਲੇ ਸਾਲ ਦੀ ਦੇਣਦਾਰੀਆਂ ਆਦਿ ਸ਼ਾਮਿਲ ਹਨ | ਜ਼ਿਲ੍ਹਾ ਅੰਬਾਲਾ ਵਿਚ ਇਸ ਦੀ ਅਨੁਮਾਨਿਤ ਲਾਗਤ 92.06 ਲੱਖ ਰੁਪਏ, ਭਿਵਾਨ ਵਿਚ 1.49 ਕਰੋੜ ਰੁਪਏ, ਚਰਖੀ ਦਾਦਰੀ ਵਿਚ 87.21 ਲੱਖ ਰੁਪਏ, ਫਰੀਦਾਬਾਦ ਵਿਚ 62.01 ਲੱਖ ਰੁਪਏ, ਫਤਿਹਾਬਾਦ ਵਿਚ 1.31 ਕਰੋੜ ਰੁਪਏ, ਗੁਰੂਗ੍ਰਾਮ ਵਿਚ 91.92 ਲੱਖ ਰੁਪਏ, ਹਿਸਾਰ ਵਿਚ 1.58 ਕਰੋੜ ਰੁਪਏ, ਝੱਜਰ ਵਿਚ 1.37 ਕਰੋੜ ਰੁਪਏ, ਕੈਥਲ ਵਿਚ 1.50 ਕਰੋੜ ਰੁਪਏ, ਕਰਨਾਲ ਵਿਚ 1.97 ਕਰੋੜ ਰੁਪਏ, ਕੁਰੂਕਸ਼ੇਤਰ ਵਿਚ 93.41 ਲੱਖ ਰੁਪਏ, ਪਾਣੀਪਤ ਵਿਚ 1.32 ਕਰੋੜ ਰੁਪਏ, ਪਲਵਲ ਵਿਚ 1.46 ਕਰੋੜ ਰੁਪਏ, ਪੰਚਕੂਲਾ ਵਿਚ 11.39 ਕਰੋੜ ਰੁਪਏ, ਰਿਵਾੜੀ ਵਿਚ 1.33 ਕਰੋੜ ਰੁਪਏ, ਰੋਹਤਕ ਵਿਚ 97.17 ਲੱਖ ਰੁਪਏ, ਸੋਨੀਪਤ 1.71 ਕਰੋੜ ਰੁਪਏ, ਸਿਰਸਾ 1.13 ਕਰੋੜ ਰੁਪਏ, ਮਹੇਂਦਰਗੜ੍ਹ ਵਿਚ 1.63 ਕਰੋੜ ਰੁਪਏ, ਨੂੰਹ ਵਿਚ 1.55 ਕਰੋੜ ਰੁਪਏ ਅਤੇ ਯਮੁਨਾਨਗਰ ਵਿਚ 1.09 ਕਰੋੜ ਰੁਪਏ ਹਨ|

ਉਨ੍ਹਾਂ ਦੱਸਿਆ ਕਿ ਪ੍ਰਸਤਾਵ-2 ਅਨੁਸਾਰ ਜਲ ਗੁਣਵੱਤਾ ਨਿਗਰਾਨੀ ਤੇ ਜਾਂਚ (ਡਬਲਯੂਕਿਊਐਮਐਂਡਐਸ) ਵਿਸ਼ਾ ਦੇ ਤਹਿਤ ਪ੍ਰਵਾਨਗੀ ਮਿਲੀ ਹੈ, ਜਿਸ ਵਿਚ 38 ਪ੍ਰੋਜੈਕਟਾਂ ਸ਼ਾਮਲ ਹਨ, ਜਿੰਨ੍ਹਾਂ ਵਿਚ ਜ਼ਿਲ੍ਹਾ/ਉਪ-ਜ਼ਿਲ੍ਹਾ ਲੈਬਾਂ ਵਿਚ ਜਲ ਜਾਂਚ ਲੈਬਾਂ ਨੂੰ ਮਜ਼ਬੂਤ ਬਣਾਉਣਾ, ਲੈਬਾਂ ਲਈ ਉਪਭੋਜਯ, ਐਫਟੀਕੇਐਸ ਤੇ ਐਫਟੀਕੇਐਸ ਵੰਡ ਨਾਲ ਜਲ ਗੁਣਵੱਤਾ ਜਾਂਚ, ਜਲ ਗੁਣਵੱਤਾ ਤੇ ਸਥਾਪਨਾ ਲਾਗਤ ‘ਤੇ ਜੀਆਰਡਬਲਯੂ ਨੂੰ ਸਿਖਲਾਈ ਆਦਿ ਸ਼ਾਮਲ ਹਨ |

ਅੰਬਾਲਾ ਵਿਚ ਇਸ ਦੀ ਅਨੁਮਾਨਤ ਲਾਗਤ 45.50 ਲੱਖ ਰੁਪਏ, ਭਿਵਾਨੀ ਵਿਚ 40.19 ਲੱਖ ਰੁਪਏ, ਚਰਖੀ ਦਾਦਰੀ ਵਿਚ 39.46 ਲੱਖ ਰੁਪਏ, ਫਰੀਦਾਬਾਦ ਵਿਚ 39.28 ਲੱਖ ਰੁਪਏ, ਫਤਿਹਾਬਾਦ ਵਿਚ 40.09 ਲੱਖ ਰੁਪਏ, ਹਿਸਾਰ ਵਿਚ 40.21 ਲੱਖ ਰੁਪਏ, ਝੱਜਰ ਵਿਚ 39.94 ਲੱਖ ਰੁਪਏ, ਜੀਂਦ ਵਿਚ 40.21 ਲੱਖ ਰੁਪਏ, ਕੈਥਲ ਵਿਚ 40.06 ਲੱਖ ਰੁਪਏ, ਕਰਨਾਲ ਵਿਚ 5.41 ਕਰੋੜ ਰੁਪਏ, ਕੁਰੂਕਸ਼ੇਤਰ ਵਿਚ 51.01 ਲੱਖ ਰੁਪਏ, ਪਾਣੀਪਤ ਵਿਚ 39.61 ਲੱਖ ਰੁਪਏ, ਪੰਚਕੂਲਾ ਵਿਚ 44.91 ਲੱਖ ਰੁਪਏ, ਗੁਰੂਗ੍ਰਾਮ ਵਿਚ 39.67 ਲੱਖ ਰੁਪਏ, ਨੂੰਹ ਵਿਚ 51.09 ਲੱਖ ਰੁਪਏ, ਪਲਵਲ ਵਿਚ 45.51 ਲੱਖ ਰੁਪਏ, ਰਿਵਾੜੀ ਵਿਚ 40.39 ਲੱਖ ਰੁਪਏ, ਰੋਹਤਕ ਵਿਚ 44.38 ਲੱਖ ਰੁਪਏ, ਸਿਰਸਾ ਵਿਚ 40.30 ਲੱਖ ਰੁਪਏ ਅਤੇ ਹੋਰ 18 ਅਜਿਹੇ ਪ੍ਰੋਜੈਕਟ ਹਨ|

Scroll to Top