ਚੰਡੀਗੜ੍ਹ, 2 ਜਨਵਰੀ 2023: ਹਰਿਆਣਾ ਸਰਕਾਰ (Haryana Government) ਨੇ ਗ੍ਰਾਮੀਮ ਸੰਵਰਧਨ ਅਤੇ ਸ਼ਹਿਰੀ ਜਲ, ਸੀਵਰੇਜ ਅਤੇ ਬਰਸਾਤੀ ਜਲ-ਰਾਜ ਯੋਜਨਾ ਤਹਿਤ ਸੂਬੇ ਦੇ 6 ਜ਼ਿਲ੍ਹਿਆਂ ,ਜਿਵੇਂ ਗੁਰੂਗ੍ਰਾਮ, ਸੋਨੀਪਤ, ਰੋਹਤਕ, ਰਿਵਾੜੀ, ਝੱਜਰ ਅਤੇ ਮਹੇਂਦਰਗੜ੍ਹ ਵਿਚ 50 ਕਰੋੜ ਰੁਪਏ ਤੋਂ ਵੱਧ ਲਾਗਤ ਦੀ 12 ਨਵੀਂ ਪਰਿਯੋਜਨਾਵਾਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ ਲਾਗੂ ਕੀਤੀਆਂ ਜਾਣ ਵਾਲੀਆਂ ਇੰਨ੍ਹਾਂ ਪਰਿਯੋਜਨਾਵਾਂ ਨੂੰ ਪ੍ਰਸਾਸ਼ਨਿਕ ਮਨਜ਼ੂਰੀ ਪ੍ਰਦਾਨ ਕੀਤੀ।
ਉਨ੍ਹਾਂ ਨੇ ਦੱਸਿਆ ਕਿ ਉਪਰੋਕਤ ਯੋਜਨਾ ਤਹਿਤ ਗੁਰੂਗ੍ਰਾਮ ਜ਼ਿਲ੍ਹੇ ਵਿਚ 6.94 ਕਰੋੜ ਰੁਪਏ, ਸੋਨੀਪਤ ਜ਼ਿਲ੍ਹੇ ਵਿਚ 172.30 ਲੱਖ ਰੁਪਏ, ਰੋਹਤਕ ਜ਼ਿਲ੍ਹੇ ਵਿਚ 179.63 ਲੱਖ ਰੁਪਏ, ਰਿਵਾੜੀ ਜ਼ਿਲ੍ਹੇ ਵਿਚ 16.53 ਕਰੋੜ ਰੁਪਏ, ਝੱਜਰ ਜ਼ਿਲ੍ਹੇ ਵਿਚ 2.91 ਕਰੋੜ ਰੁਪਏ ਅਤੇ ਮਹੇਂਦਰਗੜ੍ਹ ਜ਼ਿਲ੍ਹੇ ਵਿਚ 24.37 ਕਰੋੜ ਦੀ ਲਾਗਤ ਨਾਲ ਵੱਖ-ਵੱਖ ਪਰਿਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।