ਹਰਿਆਣਾ

ਹਰਿਆਣਾ ਸਰਕਾਰ ਵੱਲੋਂ ਰਾਜਸਥਾਨ ਵਿਧਾਨ ਸਭਾ, 2023 ‘ਚ ਆਮ ਚੋਣ ਦੇ ਦਿਨ ਪੇਡ ਲੀਵ ਦਾ ਐਲਾਨ

ਚੰਡੀਗੜ੍ਹ, 17 ਨਵੰਬਰ 2023: ਹਰਿਆਣਾ ਸਰਕਾਰ ਵੱਲੋਂ ਰਾਜਸਥਾਨ (Rajasthan) ਵਿਧਾਨ ਸਭਾ, 2023 ਦੇ ਆਮ ਚੋਣ ਲਈ ਵੋਟਿੰਗ ਦੇ ਦਿਨ 25 ਨਵੰਬਰ, 2023 (ਸ਼ਨੀਵਾਰ) ਨੂੰ ਰਾਜ ਦੇ ਸਾਰੇ ਸਰਕਾਰੀ ਦਫਤਰਾਂ, ਵਿਦਿਅਕ ਸੰਸਥਾਨਾਂ, ਬੋਰਡ, ਨਿਗਮ ਆਦਿ ਵਿਚ ਕੰਮ ਕਰ ਰਹੇ ਉਨ੍ਹਾਂ ਕਰਮਚਾਰੀਆਂ ਨੂੰ ਜੋ ਉਪਰੋਕਤ ਆਮ ਚੋਣ ਵਿਚ ਆਪਣਾ ਵੋਟ ਪਾਉਣ ਲਈ ਰਾਜਸਥਾਨ ਵਿਚ ਵੋਟਰ ਵਜੋਂ ਰਜਿਸਟਰਡ ਹਨ, ਲਈ ਪੇਡ ਲੀਵ/ਵਿਸ਼ੇਸ਼ ਅਚਾਨਕ ਛੁੱਟੀ (ਪੇਡ) ਦੀ ਨੋਟੀਫਿਕੇਸ਼ਨ ਰਾਹੀਂ ਐਲਾਨ ਕੀਤਾ ਗਿਆ ਹੈ।

ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਇਕ ਨੋਟੀਫਿਕੇਸ਼ਨ ਅਨੁਸਾਰ ਹਰਿਆਣਾ ਵਿਚ ਸਥਿਤ ਵੱਖ-ਵੱਖ ਕਾਰਖਾਨਿਆਂ, ਦੁਕਾਨਾਂ ਅਤੇ ਨਿਜੀ ਸੰਸਥਾਨਾਂ ਦੇ ਕਰਮਚਾਰੀ ਅਤੇ ਰਾਜਸਥਾਨ (Rajasthan) ਰਾਜ ਵਿਚ ਵੋਟਰ ਵਜੋ ਰਜਿਸਟਰਡ , ਵੀ ਧਾਰਾ 13-ਬੀ ਤਹਿਤ ਪੇਡ ਲੀਵ ਦੇ ਹੱਕਦਾਰ ਹਨ।

Scroll to Top