ਚੰਡੀਗੜ੍ਹ, 10 ਨਵੰਬਰ 2023: ਹਰਿਆਣਾ (Haryana) ਵਿਚ ਹੈਫੇਡ ਵੱਲੋਂ ਮੱਕੀ ਦੀ ਖਰੀਦ ਜਾਰੀ ਹੈ। ਇਸ ਦੇ ਲਈ ਸੂਬਾ ਸਰਕਾਰ 11 ਜਿਲ੍ਹਿਆਂ ਵਿਚ 19 ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ। ਹੈਫੇਡ ਵੱਲੋਂ ਨਿਰਦੇਸ਼ ਜਾਰੀ ਕਰ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਕਿਸਾਨ ਹੁਣ ਤਕ ਆਪਣੀ ਫਸਲ ਨਹੀਂ ਵੇਚ ਪਾਏ ਹਨ ਉਹ 15 ਨਵੰਬਰ ਤਕ ਆਪਣੀ ਫਸਲ ਮੰਡੀ ਵਿਚ ਲਿਆ ਸਕਦੇ ਹਨ।
ਹੈਫੇਡ ਦੇ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਫੇਡ ਇਕ ਸਹਿਕਾਰੀ ਫੈਡਰੇਸ਼ਨ ਹੈ ਜੋ ਹਰਿਆਣਾ ਦੇ ਕਿਸਾਨਾਂ ਤੋਂ ਨੁੰਹ, ਝੋਨਾ, ਮੱਕੀ, ਸਰੋਂ, ਬਾਜਰਾ, ਸੂਰਜਖੁਖੀ, ਛੋਲੇ, ਮੂੰਗ ਆਦਿ ਦੀ ਖਰੀਦ ਕਰਨ ਵਾਲੀ ਹਰਿਅਣਾ ਦੀ ਸੱਭ ਤੋਂ ਵੱਡੀ ਰਾਜ ਖਰੀਦ ਏਜੰਸੀ ਬਣ ਗਈ ਹੈ। ਹੈਫੇਡ ਨੇ ਪਹਿਲਾਂ ਹੀ ਭਾਰਤ ਸਰਕਾਰ ਦੇ ਸਹੀ ਔਸਤ ਗੁਣਵੱਤਾ (ਏਫਕਿਯੂ) ਨਿਰਦੇਸ਼ਾਂ ਅਨੁਰੂਪ ਘੱਟੋ ਘੱਟ ਸਹਾਇਕ ਮੁੱਲ (ਏਮਏਸਪੀ) ‘ਤੇ ਮੱਗੀ ਦੀ ਖਰੀਦ ਲਈ ਜਰੂਰੀ ਨਿਰਦੇਸ਼ ਜਾਰੀ ਕੀਤੇ ਹਨ।
ਬੁਲਾਰੇ ਨੇ ਦਸਿਆ ਕਿ ਮੱਕੀ ਦੀ ਖਰੀਦ ਤਹਿਤ ਸੂਬਾ ਸਰਕਾਰ ਅੰਬਾਲਾ ਸ਼ਹਿਰ, ਨਰਾਇਣਗੜ੍ਹ, ਮੁਲਾਨਾ, ਸ਼ਹਿਜਾਦਪੁਰ, ਫਤਿਹਾਬਾਦ, ਜੀਂਦ, ਕੈਥਲ, ਕਰਨਾਲ, ਲਾੜਵਾ, ਪਿਹੋਵਾ, ਸ਼ਾਹਬਾਦ, ਬਬੈਨ, ਪੰਚਕੂਲਾ, ਬਰਵਾਲਾ, ਰਾਏਪੁਰ ਰਾਣੀ, ਪਾਣੀਪਤ, ਖਰਖੌਦਾ, ਜਗਾਧਰੀ ਅਤੇ ਸਿਰਸਾ ਵਿਚ 19ਮੰਡੀਆਂ/ਖਰੀਦ ਕੇਂਦਰ ਖੋਲੇ ਗਏ ਹਨ।
ਜੋ ਕਿਸਾਨ ਫਸਲ ਵੇਚਣ ਤੋਂ ਰਹਿ ਗਏ ਹਨ, ਉਹ ਕਿਸਾਨ ਕਿਸੇ ਵੀ ਅਸਹੂਲਤ ਤੋਂ ਬੱਚਣ ਲਈ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਮਾਪਦੰਡਾਂ ਦੇ ਅਨੁਸਾਰ ਆਪਣੀ ਮੱਕੀ ਉਪਜ 15 ਨਵੰਬਰ, 2023 ਤਕ ਮੰਡੀਆਂ/ਖਰੀਦ ਕੇਂਦਰਾਂ ਵਿਚ ਲਿਆ ਸਕਦੇ ਹਨ।