Haryana Excise

ਹਰਿਆਣਾ ਆਬਕਾਰੀ ਤੇ ਕਰ ਵਿਭਾਗ ਨੇ ਵਿੱਤੀ ਸਾਲ 2024-25 ਲਈ ਮਾਲੀਆ ਟੀਚਾ ਕੀਤਾ ਹਾਸਲ

ਚੰਡੀਗੜ੍ਹ, 2 ਅਪ੍ਰੈਲ 2025: ਹਰਿਆਣਾ ਆਬਕਾਰੀ ਅਤੇ ਕਰ ਵਿਭਾਗ (Haryana Excise and Taxation Department) ਨੇ ਵਿੱਤੀ ਸਾਲ 2024-25 ਲਈ ਆਪਣੇ ਬਜਟ ਟੀਚੇ ਨੂੰ ਪ੍ਰਾਪਤ ਕਰ ਲਿਆ ਹੈ | ਵਿਭਾਗ ਨੇ 61,950 ਕਰੋੜ ਰੁਪਏ ਦੇ ਨਿਰਧਾਰਤ ਟੀਚੇ ਦੇ ਮੁਕਾਬਲੇ 63,371 ਕਰੋੜ ਰੁਪਏ ਸਫਲਤਾਪੂਰਵਕ ਇਕੱਠੇ ਕੀਤੇ ਹਨ, ਜੋ ਕਿ ਨਿਰਧਾਰਤ ਟੀਚੇ ਦਾ 102.3 ਪ੍ਰਤੀਸ਼ਤ ਹੈ।

ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ SGST ਸੰਗ੍ਰਹਿ 39,153 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜੋ ਕਿ 37,500 ਕਰੋੜ ਰੁਪਏ ਦੇ ਬਜਟ ਟੀਚੇ ਤੋਂ ਵੱਧ ਹੈ ਅਤੇ ਪਿਛਲੇ ਸਾਲ (ਸੈੱਸ ਨੂੰ ਛੱਡ ਕੇ) ਦੇ ਮੁਕਾਬਲੇ 13.77 ਪ੍ਰਤੀਸ਼ਤ ਦਾ ਵਾਧਾ ਦਰਜ ਕਰਦਾ ਹੈ। ਇਸੇ ਤਰ੍ਹਾਂ, ਐਕਸਾਈਜ਼ ਡਿਊਟੀ ਦੀ ਉਗਰਾਹੀ 12,701 ਕਰੋੜ ਰੁਪਏ ਰਹੀ, ਜੋ ਕਿ 12,650 ਕਰੋੜ ਰੁਪਏ ਦੇ ਬਜਟ ਟੀਚੇ ਤੋਂ ਵੱਧ ਹੈ ਅਤੇ ਪਿਛਲੇ ਸਾਲ ਨਾਲੋਂ 12 ਪ੍ਰਤੀਸ਼ਤ ਦੀ ਵਾਧਾ ਦਰਸਾਉਂਦੀ ਹੈ।

ਉਨ੍ਹਾਂ ਕਿਹਾ ਕਿ ਇਸ ਦੌਰਾਨ, ਵੈਟ ਅਤੇ ਸੀਐਸਟੀ ਦੀ ਉਗਰਾਹੀ 11,517 ਕਰੋੜ ਰੁਪਏ ਰਹੀ, ਜੋ ਪਿਛਲੇ ਸਾਲ ਦੇ ਅੰਕੜਿਆਂ ਨਾਲੋਂ 1.6 ਪ੍ਰਤੀਸ਼ਤ ਵੱਧ ਹੈ। ਉਨ੍ਹਾਂ ਕਿਹਾ ਕਿ ਮਾਲੀਆ ਪੈਦਾ ਕਰਨ ਵਿੱਚ ਇਹ ਸ਼ਾਨਦਾਰ ਪ੍ਰਦਰਸ਼ਨ ਵਿਭਾਗ ਦੀ ਕੁਸ਼ਲ ਟੈਕਸ ਪ੍ਰਸ਼ਾਸਨ, ਨੀਤੀਗਤ ਸੁਧਾਰਾਂ ਅਤੇ ਆਰਥਿਕ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Read More: Income Tax: ਆਮਦਨ ਕਰ ਵਿਭਾਗ ਦੀ ਵੈੱਬਸਾਈਟ ‘ਤੇ ਅਪਲੋਡ ਹੋਇਆ ਆਮਦਨ ਕਰ ਬਿੱਲ 2025

Scroll to Top