Haryana Exam

Haryana Exam: ਐਮ.ਐੱਡ ਸੀਬੀਸੀਐਸ ਦੋ ਸਾਲਾ ਕੋਰਸ ਦੇ ਪ੍ਰੀਖਿਆਵਾਂ ਦੀ ਤਾਰੀਖ਼ ਜਾਰੀ

ਚੰਡੀਗੜ੍ਹ, 15 ਜਨਵਰੀ 2025: Haryana Exam Date: ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੇ ਐਮ.ਐੱਡ ਸੀਬੀਸੀਐਸ ਸਕੀਮ ਦੇ ਦੋ ਸਾਲਾ ਕੋਰਸ ਦੇ ਪਹਿਲੇ ਸਮੈਸਟਰ ਦੀਆਂ ਰੈਗੂਲਰ ਅਤੇ ਰੀ-ਅਪੀਅਰ ਪ੍ਰੀਖਿਆਵਾਂ ਅਤੇ ਐਮ.ਐੱਡ ਸਪੈਸ਼ਲ ਐਜੂਕੇਸ਼ਨ ਐਮਆਰ ਸੀਬੀਸੀਐਸ ਦੇ ਦੋ ਸਾਲਾ ਕੋਰਸ ਦੇ ਪਹਿਲੇ ਸਮੈਸਟਰ ਦੀਆਂ ਪ੍ਰੀਖਿਆਵਾਂ 22 ਜਨਵਰੀ ਤੋਂ ਸ਼ੁਰੂ ਹੋਣਗੀਆਂ ।

ਇਸ ਸੰਬੰਧੀ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਪ੍ਰੀਖਿਆਵਾਂ ਦੀ ਡੇਟਸ਼ੀਟ ਯੂਨੀਵਰਸਿਟੀ ਦੀ ਵੈੱਬਸਾਈਟ ‘ਤੇ ਉਪਲਬੱਧ ਹੋਵੇਗੀ।

Read More: ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਵੱਲੋਂ ਪਾਰਕ ਦੀ ਮਾੜੀ ਦੇਖਭਾਲ ਲਈ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੇ ਹੁਕਮ

Scroll to Top