ਚੰਡੀਗੜ੍ਹ, 05 ਅਕਤੂਬਰ 2024: ਹਰਿਆਣਾ (Haryana) ‘ਚ ਸਾਰੀਆਂ 90 ਵਿਧਾਨ ਸਭਾ ਚੋਣਾਂ ਲਈ ਸ਼ਨੀਵਾਰ ਨੂੰ ਵੋਟਿੰਗ ਜਾਰੀ ਹੈ। ਦੁਪਹਿਰ 3 ਵਜੇ ਤੱਕ ਸਾਰੀਆਂ 90 ਸੀਟਾਂ ‘ਤੇ 49.13 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸੂਬੇ ‘ਚ ਹੁਣ ਤੱਕ ਸਿਰਫ਼ ਜਗਾਧਰੀ’ਚ ਹੀ ਵੋਟ ਪ੍ਰਤੀਸ਼ਤ ਸਭ ਤੋਂ ਵੱਧ ਹੈ। ਸ਼ਾਮ 4 ਵਜੇ ਤੱਕ ਇੱਥੇ 61.10 ਫੀਸਦੀ ਵੋਟਿੰਗ ਹੋਈ। ਜਗਾਧਰੀ ਦੇ ਵੋਟਰਾਂ ਦਾ ਉਤਸ਼ਾਹ ਬਰਕਰਾਰ ਹੈ।
ਇਸ ਵਾਰ ਹਰਿਆਣਾ (Haryana) ‘ਚ ਦਿਲਚਸਪ ਮੁਕਾਬਲਾ ਹੈ। ਜਿੱਥੇ ਸੱਤਾਧਾਰੀ ਪਾਰਟੀ ਭਾਜਪਾ ਸੂਬੇ ‘ਚ ਤੀਜੀ ਵਾਰ ਸਰਕਾਰ ਬਣਾਉਣ ਲਈ ਚੋਣ ਲੜੇਗੀ, ਜਦਕਿ ਕਾਂਗਰਸ ਨੂੰ ਲੰਮੇ ਸਮੇਂ ਬਾਅਦ ਹਰਿਆਣਾ ‘ਚ ਸੱਤਾ ‘ਚ ਵਾਪਸੀ ਦੀ ਉਮੀਦ ਹੈ। ਇਸਦੇ ਨਾਲ ਹੀ ‘ਆਪ’, ਇਨੈਲੋ-ਬਸਪਾ ਅਤੇ ਜੇਜੇਪੀ-ਏਐਸਪੀ ਦੇ ਉਮੀਦਵਾਰਾਂ ਦੀ ਕਿਸਮਤ ਵੀ ਈਵੀਐਮ ‘ਚ ਅੱਜ ਬੰਦ ਹੋ ਜਾਵੇਗੀ ।
ਅੰਬਾਲਾ ਛਾਉਣੀ ਤੋਂ ਭਾਜਪਾ ਉਮੀਦਵਾਰ ਅਤੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਸ ਵਾਰ ਵੀ ਭਾਜਪਾ ਦੀ ਹੀ ਸਰਕਾਰ ਬਣੇਗੀ। ਜੇਕਰ ਪਾਰਟੀ ਚਾਹੇ ਤਾਂ ਉਨ੍ਹਾਂ ਨਾਲ ਅਗਲੀ ਬੈਠਕ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ।
ਇਨ੍ਹਾਂ ਚੋਣ ਲਈ ਹਰਿਆਣਾ ‘ਚ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਲਈ 20,629 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚੋਣਾਂ ‘ਚ ਕਈ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ। ਇਸ ਵਾਰ ਕਾਂਗਰਸ ਪਾਰਟੀ ਨੇ ਪੈਰਿਸ ਓਲੰਪਿਕ ‘ਚ ਸੋਨ ਤਮਗਾ ਜਿੱਤਣ ਤੋਂ ਖੁੰਝੀ ਭਲਵਾਨ ਵਿਨੇਸ਼ ਫੋਗਾਟ ਨੂੰ ਜੁਲਾਨਾ ਤੋਂ ਆਪਣਾ ਉਮੀਦਵਾਰ ਬਣਾਇਆ ਹੈ।
ਵੋਟਿੰਗ ਤੋਂ ਠੀਕ ਪਹਿਲਾਂ ਵੀਰਵਾਰ ਯਾਨੀ 03 ਅਕਤੂਬਰ ਨੂੰ ਭਾਜਪਾ ਦੇ ਸੀਨੀਅਰ ਆਗੂ ਅਸ਼ੋਕ ਤੰਵਰ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ ਸਨ। ਚੋਣ ਕਮਿਸ਼ਨ ਨੇ 90 ਸੀਟਾਂ ‘ਤੇ ਵੋਟਿੰਗ ਲਈ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ ਅਤੇ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ।