Haryana Election: ਬੀਜੇਪੀ ਦੀ ਮਾਈਕਰੋ ਮੈਨਜਮੈਂਟ ਸਾਹਮਣੇ ਕਾਂਗਰਸੀ ਦੀ ਠੁੱਸ ਹੋਈ ਰਣਨੀਤੀ

*ਹਰਿਆਣਾ ਵਿਧਾਨਸਭਾ ਚੋਣਾਂ ਦਾ ਵਿਸ਼ਲੇਸ਼ਣ

* ( ਸਿਆਸੀ ਚਸ਼ਮਾ, ਰਮਨਦੀਪ ਦੀ ਰਿਪੋਰਟ )

9 ਅਕਤੂਬਰ 2204: ਬੀਜੇਪੀ ਨੇ ਹਰਿਆਣਾ ਵਿੱਚ ਇਤਿਹਾਸ ਰਚਿਆ ਹੈ। ਪਹਿਲੀ ਵਾਰ ਕਿਸੇ ਪਾਰਟੀ ਨੇ ਹੈਟ੍ਰਿਕ ਲਗਾਈ ਹੈ। ਆਸ ਕਾਂਗਰਸ ਖੇਮੇ ਵਿੱਚ ਸੀ। ਵਿਸ਼ਵਾਸ਼ ਆਤਮ ਨਾ ਹੋ ਕੇ Over Confidence ਵਿੱਚ ਬਦਲ ਚੁੱਕਾ ਸੀ। ਜਾਟ ਫੈਕਟਰ ਸਹਾਰੇ ਕਾਂਗਰਸ ਦਾਅ ਖੇਡ ਰਹੀ ਸੀ। ਜਾਟ ਬੈਲਟ ਵਿੱਚ ਭੁਪਿੰਦਰ ਸਿੰਘ ਹੁੱਡਾ ਨੇ ਖੂਬ ਮਿਹਨਤ ਕੀਤੀ ਪਰ ਦੂਜੇ ਪਾਸੇ ਬੀਜੇਪੀ ਨਾਨ ਜਾਟ ਵੋਟ ਨੂੰ ਇਕੱਠਾ ਕਰਨ ਵਿੱਚ ਕਾਮਯਾਬ ਰਹੀ। ਜਾਟ ਹਲਕਿਆਂ ਵਿੱਚ ਬੀਜੇਪੀ ਨੇ ਆਪਣੇ ਪੈਰ ਲਗਾਏ ਤੇ ਕਾਗਰਸ ਦੇ ਖੇਮੇ ਵਿੱਚ ਸੰਨ ਮਾਰੀ ਕੀਤੀ।

ਇਕਲੌਤੇ ਭੁਪਿੰਦਰ ਸਿੰਘ ਹੁੱਡਾ ਤੇ ਵਿਸ਼ਵਾਸ ਦਿਖਾਉਣਾ ਕਾਂਗਰਸ ਨੂੰ ਮਹਿੰਗਾ ਸਾਬਿਤ ਹੋਇਆ ਇਸ ਦੇ ਨਾਲ ਗੁਆਂਢੀ ਸੂਬੇ ਵਾਲਿਆਂ ਵਲੋ ਹੁੱਡਾ ਨੂੰ ਹਰਿਆਣਾ ਕਾਂਗਰਸ ਦਾ ਨਾਇਕ ਬਣਾਕੇ ਪੇਸ਼ ਕਰਨਾ ਕਾਗਰਸ ਨੂੰ ਲੈ ਡੁੱਬਿਆ।

 

ਕੁਮਰੀ ਸ਼ੈਲਜਾ ਸਮੇਤ ਰਣਦੀਪ ਸੁਰਜੇਵਾਲਾ ਖੇਮੇ ਦੀ ਨਰਾਜਗੀ ਅਤੇ ਆਪੋ ਆਪਣੇ ਕੁਝ ਹਲਕਿਆਂ ਤੱਕ ਸੀਮਤ ਹੋ ਜਾਣਾ, ਮਜ਼ਬੂਤ ਇਕੱਠ ਦਾ ਸੁਨੇਹਾ ਨਹੀਂ ਦੇ ਪਾਇਆ। ਕੁਮਰੀ ਸ਼ੈਲਜਾ ਵੱਲੋ ਵੋਟਿੰਗ ਦੇ ਆਖਰੀ ਬਚੇ ਦਿਨਾਂ ਦੌਰਾਨ ਸੋਨੀਆ ਗਾਂਧੀ ਨਾਲ ਕੀਤੀ ਗਈ ਮੁਲਾਕਾਤ ਅਤੇ ਚੁੱਪੀ, ਕਾਂਗਰਸ ਲਈ ਸੁਨਾਮੀ ਤੋਂ ਪਹਿਲਾਂ ਸ਼ਾਂਤੀ ਵਾਂਗ ਸਾਬਿਤ ਹੋਈ।

ਕਾਂਗਰਸ ਵਿੱਚ ਇਹ ਹਮੇਸ਼ਾ ਸਿਆਸੀ ਕਲਚਰ ਰਿਹਾ ਆਪਣੀ ਕੇਂਦਰੀ ਲੀਡਰਸ਼ਿਪ ਨੂੰ ਪ੍ਰਭਾਵਿਤ ਕਰਨ ਜਾਂ ਸਿਆਸੀ ਬਲੈਕਮੇਲਿੰਗ ਦੀ, ਆਪੋ ਆਪਣੇ ਖੇਮੇ ਲਈ ਪਹਿਲਾਂ ਟਿਕਟਾਂ ਦਾ ਇੰਤਜਾਮ ਕਰਨਾ ਤੇ ਫਿਰ ਗਿਣਤੀ ਦਿਖਾ ਕੇ ਆਪਣੇ ਲਈ ਢੁਕਵੇਂ ਤੇ ਵੱਡੇ ਅਹੁਦੇ ਦੀ ਮੰਗ ਕਰਨਾ, ਜਿਸ ਤਰੀਕੇ ਗਿਣਤੀ ਤੋ ਠੀਕ ਪਹਿਲਾਂ ਭੁਪਿੰਦਰ ਸਿੰਘ ਹੁੱਡਾ ਵੱਲੋ ਇਹ ਬਿਆਨ ਦੇਣਾ ਕਿ ਨਾ ਤਾਂ ਉਹ ਟਾਇਰਡ ਨੇ ਅਤੇ ਨਾ ਹੀ ਰਿਟਾਇਰਡ ਹਨ।

 

ਜਿਸ ਦਾ ਸਿੱਧਾ ਮਤਲਬ ਸੀ ਕਿ ਉਹ ਮੁੱਖ ਮੰਤਰੀ ਦੇ ਚਿਹਰੇ ਵਜੋ ਆਪਣੇ ਆਪ ਨੂੰ ਪੇਸ਼ ਕਰ ਚੁੱਕੇ ਸਨ।
ਕੁਮਰੀ ਸ਼ੈਲਜਾ ਨੂੰ ਲਗਾਤਾਰ ਵੱਡੀਆਂ ਰੈਲੀਆਂ ਅਤੇ ਚੋਣ ਜਲਸਿਆਂ ਤੋਂ ਦੂਰ ਰੱਖਣਾ ਕਾਂਗਰਸ ਨੂੰ ਇੱਕ ਵਰਗ ਤੋਂ ਓਨਾ ਦੂਰ ਲੈਕੇ ਗਿਆ ਜਿਨਾਂ ਵਿਰੋਧੀ ਓਹਨਾ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਦੂਰ ਕਰਨਾ ਚਾਹੁੰਦੇ ਸਨ। ਕੁਮਰੀ ਸ਼ੈਲਜਾ ਦੀ ਲਗਾਤਾਰ ਚੁੱਪ ਵੱਡਾ ਸੁਨੇਹਾ ਦੇ ਰਹੀ ਸੀ, ਪਰ ਆਵਾਜ ਨਹੀਂ ਸੀ, ਜਿਸ ਦਾ ਸ਼ੋਰ ਹੁਣ ਬੀਜੇਪੀ ਦਫਤਰ ਵਿੱਚ ਵੱਜ ਰਹੇ ਢੋਲ ਦੇ ਧਮਕਿਆਂ ਤੋਂ ਸੁਣਨ ਨੂੰ ਲਾਜ਼ਮੀ ਤੌਰ ਤੇ ਕਾਗਰਸ ਨੂੰ ਮਿਲਿਆ।

 

ਕਾਂਗਰਸ ਨੇ ਸਭ ਕੁਝ ਥੋਕ ਦੇ ਭਾਅ ਕੀਤਾ ਪਰ ਬੀਜੇਪੀ ਮਾਈਕਰੋ ਮੇਨਜਮੈਂਟ ਜਰੀਕੇ ਅੱਗੇ ਵਧੀ। ਕਾਂਗਰਸ ਨੂੰ ਉਮੀਦ ਸੀ ਕਿਸਾਨੀ ਧਰਨੇ ਦੇ ਚਲਦੇ ਥੋਕ ਦੇ ਭਾਅ ਕਿਸਾਨੀ ਵੋਟ ਓਹਨਾ ਦੇ ਹਿੱਸੇ ਜਾਵੇਗੀ ਪਰ ਬੀਜੇਪੀ ਮਾਈਕਰੋ ਮੇਨਜਮੈਂਟ ਜਰੀਏ ਬਾਰੀਕ ਚਾਨਣੀ ਲਗਾਕੇ ਬੈਠੀ ਰਹੀ ਅਤੇ ਸ਼ਹਿਰੀ ਖੇਤਰ ਦੀ ਵੋਟ ਨੂੰ ਇਕੱਠਾ ਕਰਦੀ ਰਹੀ, ਜਿਹੜੇ ਛੋਟੇ ਦੁਕਾਨਦਾਰ, ਦਰਮਿਆਨੇ ਵਪਾਰੀ ਪ੍ਰਭਾਵਿਤ ਸਨ ਓਹਨਾ ਦਾ ਵਿਸ਼ਵਾਸ ਜਿੱਤਣ ਵਿੱਚ ਕਾਮਯਾਬ ਰਹੀ।

 

ਰਾਹੁਲ ਗਾਂਧੀ ਵਲੋ ਵੱਡੀਆਂ ਚੋਣ ਰੈਲੀਆਂ ਵਿੱਚ ਹਰਿਆਣਾ ਦੇ ਮੁੱਦੇ ਉਠਾਉਣ ਦੀ ਬਜਾਏ ਲੋਕ ਸਭਾ ਚੋਣ ਪ੍ਰਚਾਰ ਵਾਲੇ ਮੂਡ ਨੇ ਹਰਿਆਣਵੀਆਂ ਦੇ ਦਿਲਾਂ ਨੂੰ ਨਾ ਜਿੱਤ ਸਕਣ ਵਿੱਚ ਅਹਿਮ ਰੋਲ ਅਦਾ ਕੀਤਾ। ਜਿਆਦਾ ਲੀਡਰਸ਼ਿਪ ਰਾਹੁਲ ਗਾਂਧੀ ਨੂੰ ਹਰਿਆਣਾ ਕਾਂਗਰਸ ਦੀ ਅੰਦਰੂਨੀ ਲੜਾਈ ਤੋ ਜਾਣੂ ਕਰਵਾਉਣ ਦੀ ਬਜਾਏ ਸਭ ਅੱਛਾ ਹੈ, ਦੱਸ ਕਿ ਸਿਆਸੀ ਪਰਦੇ ਪਾਉਣ ਵਿੱਚ ਲੱਗੀ ਰਹੀ ਜਿਸ ਦਾ ਖ਼ੁਮਿਆਜਾ ਕਾਂਗਰਸ ਨੂੰ ਨਤੀਜਿਆਂ ਵਿਚ ਭੁਗਤਣਾ ਪਿਆ।

 

ਬਹੁਤੀਆਂ ਸੀਟਾਂ ਅਜਿਹੀਆਂ ਸਨ ਜਿੱਥੇ ਮਹਿਜ 2000 ਤੋਂ ਘੱਟ ਫਾਸਲਾ ਰਿਹਾ, 10 ਅਜਿਹੀਆਂ ਸੀਟਾਂ ਸਨ ਜਿੱਥੇ 1000 ਵੋਟ ਨਾਲ ਸਥਿਤੀ ਪਲਟ ਸਕਦੀ ਸੀ। ਚਾਰ ਸੀਟ ਤਾਂ ਅਜਿਹੀਆਂ ਸਨ ਜਿੱਥੇ 300 ਵੋਟਾਂ ਦੀ ਅਦਲੀ ਬਦਲੀ ਨਾਲ ਕਾਗਰਸ ਜੇਤੂ ਹੋ ਸਕਦੀ ਸੀ। ਖਾਸ ਤੌਰ ਤੇ ਇਨੈਲੋ ਦੇ ਗੜ੍ਹ ਵਿੱਚ ਕਾਂਗਰਸ ਨੇ ਆਪਣੇ ਕਿਲ੍ਹੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਨਾ ਕਰਕੇ ਬੈਠੇ ਬਿਠਾਏ ਖੇਡ ਵਿਗਾੜ ਲਈ। ਇਸ ਤੋਂ ਇਲਾਵਾ JJP ਦੇ ਸਥਿਤੀ ਨੂੰ ਠੀਕ ਤਰੀਕੇ ਨਾ ਨਾਪ ਪਾਉਣਾ ਕਾਂਗਰਸ ਦੀ ਵੱਡੀ ਸਿਆਸੀ ਗਲਤੀ ਸਾਬਿਤ ਹੋਈ।

ਕਾਗਰਸ ਇਸ ਸਿਆਸੀ ਗੱਲ ਦਾ ਅੰਦਾਜ਼ਾ ਤੱਕ ਨਹੀਂ ਲਗਾ ਸਕੀ ਆਖ਼ਿਰੀ ਮੌਕੇ ਤੱਕ ਕਿ ਆਮ ਆਦਮੀ ਪਾਰਟੀ ਕਿੰਨੇ ਫੀਸਦ ਤੱਕ ਮਾਰ ਕਰ ਸਕਦੀ ਹੈ। ਜੇਕਰ ਆਮ ਆਮਦੀ ਪਾਰਟੀ ਕਿਸੇ ਸੀਟ ਤੇ ਮਜ਼ਬੂਤ ਨਹੀਂ ਹੈ ਤਾਂ ਨਤੀਜੇ ਠੀਕ ਉਸੇ ਤਰੀਕੇ ਦੇ ਰਹਿਣ ਵਾਲੇ ਹੋ ਸਕਦੇ ਨੇ ਜਿਵੇਂ 2012 ਵਿਚ PPP ਨੇ ਕੈਪਟਨ ਅਮਰਿੰਦਰ ਸਿੰਘ ਦੇ ਬੈਠੇ ਬਿਠਾਏ ਖੇਡ ਵਿਗੜੀ ਸੀ।

 

ਖ਼ੈਰ ਇਸ ਜਿੱਤ ਇਤਿਹਾਸਿਕ ਜਿੱਤ ਨੇ ਬੀਜੇਪੀ ਦੇ ਖੇਮੇ ਨੂੰ ਵੱਡੀ ਰਾਹਤ ਦਿੱਤੀ ਹੈ ਤਾਂ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਚਿਤ ਤੌਰ ਤੇ ਰਿਟਾਇਰਮੈਟ ਲੈਣ ਦਾ ਦਬਾਅ ਵਧੇਗਾ।

Scroll to Top