Haryana Assembly elections

Haryana: ਚੋਣ ਕਮਿਸ਼ਨ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਾਰੀਖ਼ਾਂ ‘ਚ ਬਦਲਾਅ

ਚੰਡੀਗੜ੍ਹ, 31 ਅਗਸਤ 2024: ਭਾਰਤੀ ਚੋਣ ਕਮਿਸ਼ਨ ਨੇ ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly elections) ਦੀਆਂ ਤਾਰੀਖ਼ਾਂ ‘ਚ ਬਦਲਾਅ ਕੀਤਾ ਹੈ। ਹਰਿਆਣਾ ‘ਚ 90 ਵਿਧਾਨ ਸਭਾ ਸੀਟਾਂ ਲਈ ਚੋਣਾਂ ਹੁਣ 1 ਅਕਤੂਬਰ ਦੀ ਬਜਾਏ 5 ਅਕਤੂਬਰ ਨੂੰ ਹੋਣਗੀਆਂ। ਇਸ ਤੋਂ ਇਲਾਵਾ 8 ਅਕਤੂਬਰ ਨੂੰ ਨਤੀਜੇ ਆਉਣਗੇ। ਇਸ ਤੋਂ ਪਹਿਲਾਂ ਦੋਵਾਂ ਸੂਬਿਆਂ ਦੇ ਨਤੀਜੇ 4 ਅਕਤੂਬਰ ਨੂੰ ਆਉਣੇ ਸਨ। ਜੰਮੂ-ਕਸ਼ਮੀਰ ‘ਚ ਵੋਟਿੰਗ ਦੀਆਂ ਤਾਰੀਖ਼ਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਭਾਜਪਾ ਸਮੇਤ ਕਈ ਸਿਆਸੀ ਪਾਰਟੀਆਂ ਨੇ ਕਮਿਸ਼ਨ ਨੂੰ ਹਰਿਆਣਾ ‘ਚ ਚੋਣਾਂ ਦੀਆਂ ਤਾਰੀਖ਼ਾਂ ਬਦਲਣ ਦੀ ਬੇਨਤੀ ਕੀਤੀ ਸੀ। ਇਸ ਤੋਂ ਬਾਅਦ ਕਮਿਸ਼ਨ ਨੇ ਤਾਰੀਖ਼ਾਂ ਬਦਲ ਦਿੱਤੀਆਂ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਚੋਣ ਕਮਿਸ਼ਨ ਨੇ ਦੱਸਿਆ ਕਿ ਬਿਸ਼ਨੋਈ ਭਾਈਚਾਰੇ ਦੇ ਵੋਟ ਅਧਿਕਾਰ ਅਤੇ ਰਵਾਇਤਾਂ ਦੋਵਾਂ ਦਾ ਸਨਮਾਨ ਕਰਨ ਲਈ ਇਹ ਫੈਸਲਾ ਲਿਆ ਗਿਆ ਹੈ। ਕਮਿਸ਼ਨ ਨੇ ਕਿਹਾ ਕਿ ਬਿਸ਼ਨੋਈ ਭਾਈਚਾਰੇ ਨੇ ਗੁਰੂ ਜੰਭੇਸ਼ਵਰ ਦੀ ਯਾਦ ਵਿਚ ਅਸੋਜ ਅਮਾਵਸਿਆ ਤਿਉਹਾਰ ‘ਚ ਹਿੱਸਾ ਲੈਣ ਦੀ ਸਦੀਆਂ ਪੁਰਾਣੀ ਪਰੰਪਰਾ ਨੂੰ ਕਾਇਮ ਰੱਖਿਆ ਹੈ।

 

Scroll to Top