ਚੰਡੀਗੜ੍ਹ, 01 ਅਗਸਤ 2024: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਨੂੰ ਰਾਜ ਸਭਾ ‘ਚ ਭੇਜਣ ਦੀਆਂ ਚਰਚਾਵਾਂ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਰਵਨੀਤ ਸਿੰਘ ਬਿੱਟੂ ਨੂੰ ਹਰਿਆਣਾ ਦੀ ਇੱਕੋ ਇੱਕ ਰਾਜ ਸਭਾ ਸੀਟ ਤੋਂ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਇਸ ਕਰ ਕੇ ਭਾਜਪਾ ਹਰਿਆਣਾ ਵਿਧਾਨ ਸਭਾ ਦੇ ਨਾਲ-ਨਾਲ ਪੰਜਾਬ ਦੀਆਂ 4 ਜ਼ਿਮਨੀ ਚੋਣਾਂ ‘ਤੇ ਵੀ ਨਜ਼ਰ ਰੱਖ ਰਹੀ ਹੈ। ਪੰਜਾਬ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹਿਆਂ ‘ਚ ਸਿੱਖ ਵੋਟਾਂ ਦਾ ਕਾਫੀ ਪ੍ਰਭਾਵ ਹੈ। ਇਸ ਲਈ ਰਵਨੀਤ ਸਿੰਘ ਬਿੱਟੂ ਨੂੰ ਰਾਜ ਸਭਾ ‘ਚ ਭੇਜਿਆ ਜਾ ਸਕਦਾ ਹੈ |
ਦਰਅਸਲ, ਦੀਪੇਂਦਰ ਹੁੱਡਾ ਦੇ ਰੋਹਤਕ ਤੋਂ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਸੀਟ ਖਾਲੀ ਹੋਈ ਹੈ। ਰਵਨੀਤ ਬਿੱਟੂ (Ravneet Singh Bittu) ਤੋਂ ਇਲਾਵਾ ਰਾਮ ਬਿਲਾਸ ਸ਼ਰਮਾ, ਕੈਪਟਨ ਅਭਿਮਨਿਊ, ਓਪੀ ਧਨਖੜ, ਸੰਜੇ ਭਾਟੀਆ, ਮਨੀਸ਼ ਗਰੋਵਰ, ਕੁਲਦੀਪ ਬਿਸ਼ਨੋਈ ਆਦਿ ਆਗੂ ਉਮੀਦਵਾਰੀ ਦੀ ਦੌੜ ‘ਚ ਹਨ |