Congress

Haryana: ਕਾਂਗਰਸੀ ਉਮੀਦਵਾਰ ਦੀ ਜਨ ਸਭਾ ਦੌਰਾਨ ਫਿਸਲੀ ਜ਼ੁਬਾਨ, ਸਮਰਥਕਾਂ ਨੇ ਕੁੜਤਾ ਖਿੱਚ ਕੇ ਰੋਕਿਆ

ਚੰਡੀਗੜ੍ਹ, 16 ਸਤੰਬਰ 2024: ਅਗਾਮੀ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਸਾਰੀ ਸਿਆਸੀ ਪਾਰਟੀਆਂ ਵੱਲੋਂ ਜਨ ਸਭਾਵਾਂ ਕੀਤੀਆਂ ਜਾ ਰਹੀਆਂ ਹਨ | ਇਸ ਦੌਰਾਨ ਹਰਿਆਣਾ ਦੇ ਫਤਿਹਾਬਾਦ ਤੋਂ ਕਾਂਗਰਸੀ (Congress) ਉਮੀਦਵਾਰ ਬਲਵਾਨ ਸਿੰਘ (Balwan Singh) ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਇਨੈਲੋ ਨੂੰ ਵੋਟ ਦੇਣ ਦੀ ਅਪੀਲ ਕੀਤੀ।

ਦਰਅਸਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੀ ਜ਼ੁਬਾਨ ਕਈ ਵਾਰ ਫਿਸਲ ਗਈ ਜਿਸ ‘ਚ ਉਨ੍ਹਾਂ ਨੇ ਕਿਹਾ, ”ਐਨਕ ਦੇ ਸਾਹਮਣੇ ਵਾਲਾ ਬਟਨ ਦਬਾਉਣਾ ਹੈ”। ਕਾਂਗਰਸ ਆਗੂ ਬਲਵਾਨ ਸਿੰਘ ਨੇ ਇਹ ਗੱਲ ਇਕ ਵਾਰ ਨਹੀਂ ਸਗੋਂ ਵਾਰ-ਵਾਰ ਦੁਹਰਾਈ ।

ਇਸ ਦੌਰਾਨ ਨਾਲ ਬੈਠੇ ਬਲਵਾਨ ਸਿੰਘ (Balwan Singh) ਦੇ ਸਮਰਥਕਾਂ ਨੇ ਉਨ੍ਹਾਂ ਦਾ ਕੁੜਤਾ ਖਿੱਚ ਲਿਆ ਅਤੇ ਉਨ੍ਹਾਂ ਨੂੰ ਆਪਣੀ ਗਲਤੀ ਯਾਦ ਕਰਵਾਈ, ਪਰ ਬਲਵਾਨ ਸਿੰਘ ਦੌਲਤਪੁਰੀਆ ਨੂੰ ਸਮਝ ਨਹੀਂ ਆਈ। ਇਸ ਤੋਂ ਬਾਅਦ ਸਮਰਥਕਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਕਾਂਗਰਸ ਦਾ ਉਮੀਦਵਾਰ ਹਨ ਅਤੇ ਇਨੈਲੋ ਲਈ ਵੋਟਾਂ ਮੰਗ ਰਿਹਾ ਹੈ।

ਦਰਅਸਲ, ਬਲਵਾਨ ਸਿੰਘ ਦੌਲਤਪੁਰੀਆ 2014 ਤੋਂ 2019 ਤੱਕ ਇਨੈਲੋ ਦੇ ਵਿਧਾਇਕ ਰਹੇ ਹਨ। ਉਹ 2019 ਦੀਆਂ ਚੋਣਾਂ ਤੋਂ ਪਹਿਲਾਂ ਇਨੈਲੋ ਛੱਡ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ। ਕਿਸਾਨ ਅੰਦੋਲਨ ਤੋਂ ਬਾਅਦ ਉਹ ਭਾਜਪਾ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਜਿਸ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਫਤਿਹਾਬਾਦ ਤੋਂ ਟਿਕਟ ਦਿੱਤੀ ਹੈ।

Scroll to Top