ਜੀਐਸਟੀ ਕਲੈਕਸ਼ਨ

ਹਰਿਆਣਾ ਨੇ ਵਿੱਤੀ ਸਾਲ 2024-25 ‘ਚ ਕੁੱਲ 1,19,362 ਕਰੋੜ ਰੁਪਏ ਦਾ ਕੀਤਾ ਜੀਐਸਟੀ ਕਲੈਕਸ਼ਨ

ਹਰਿਆਣਾ, 02 ਜੁਲਾਈ 2025: ਹਰਿਆਣਾ ਦੇ ਆਬਕਾਰੀ ਅਤੇ ਕਰ ਵਿਭਾਗ ਦੁਆਰਾ ਜੀਐਸਟੀ ਦਿਵਸ ਮਨਾਇਆ ਗਿਆ। 1 ਜੁਲਾਈ, 2017 ਤੋਂ ਲਾਗੂ ਕੀਤੇ ਗਏ ਵਸਤੂਆਂ ਅਤੇ ਸੇਵਾਵਾਂ ਟੈਕਸ (GST) ਦੇ 8 ਸਾਲ ਪੂਰੇ ਹੋਣ ‘ਤੇ, ਹਰਿਆਣਾ ਮੁੱਖ ਦਫਤਰ ਸਮੇਤ ਸਾਰੇ ਜ਼ਿਲ੍ਹਿਆਂ ‘ਚ ਪ੍ਰੋਗਰਾਮ ਕੀਤੇ ਗਏ, ਜਿਸ ‘ਚ ਉਦਯੋਗ ਸੰਸਥਾਵਾਂ, ਟੈਕਸ ਬਾਰ ਐਸੋਸੀਏਸ਼ਨ ਅਤੇ ਚਾਰਟਰਡ ਅਕਾਊਂਟੈਂਟਸ ਐਸੋਸੀਏਸ਼ਨ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਸੂਬਾ ਸਰਕਾਰ ਮੁਤਾਬਕ ਵਿੱਤੀ ਸਾਲ 2024-25 ‘ਚ ਹਰਿਆਣਾ ਨੇ ਕੁੱਲ 1,19,362 ਕਰੋੜ ਰੁਪਏ ਦਾ ਜੀਐਸਟੀ ਸੰਗ੍ਰਹਿ ਪ੍ਰਾਪਤ ਕੀਤਾ ਹੈ, ਜੋ ਕਿ ਵਿੱਤੀ ਸਾਲ 2017-18 ਤੋਂ ਔਸਤਨ 18.7 ਫੀਸਦੀ ਸਾਲਾਨਾ ਵਿਕਾਸ ਦਰ ਦਰਸਾਉਂਦਾ ਹੈ। ਕੁੱਲ ਸੰਗ੍ਰਹਿ ਦੇ ਆਧਾਰ ‘ਤੇ ਹਰਿਆਣਾ ਦੇਸ਼ ਦੇ ਸਾਰੇ ਸੂਬਾ ‘ਚੋਂ 5ਵੇਂ ਸਥਾਨ ‘ਤੇ ਹੈ।

ਹਰਿਆਣਾ ਨੇ ਵਿੱਤੀ ਸਾਲ 2024-25 ਦੌਰਾਨ 23,253.92 ਕਰੋੜ ਰੁਪਏ ਦਾ SGST ਮਾਲੀਆ ਇਕੱਠਾ ਕੀਤਾ, ਜੋ ਕਿ ਪਿਛਲੇ ਵਿੱਤੀ ਸਾਲ 2023-24 ‘ਚ 20,334.23 ਕਰੋੜ ਰੁਪਏ ਦੇ ਮੁਕਾਬਲੇ 14.35 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ‘ਚ 11,457.4 ਕਰੋੜ ਰੁਪਏ ਦਾ SGST (IGST ਨਿਪਟਾਰਾ ਸਮੇਤ) ਇਕੱਠਾ ਕੀਤਾ ਗਿਆ, ਜਦੋਂ ਕਿ ਪਿਛਲੇ ਵਿੱਤੀ ਸਾਲ 2024-25 ਦੀ ਇਸੇ ਮਿਆਦ ਵਿੱਚ 9,787.02 ਕਰੋੜ ਰੁਪਏ ਸੀ, ਜਿਸ ਨਾਲ 17.01 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇੱਕ ਛੋਟਾ ਸੂਬਾ ਹੋਣ ਦੇ ਬਾਵਜੂਦ, ਹਰਿਆਣਾ ਵੱਡੇ ਸੂਬਿਆਂ ‘ਚ ਪਹਿਲੇ ਸਥਾਨ ‘ਤੇ ਹੈ ਅਤੇ ਪ੍ਰਤੀ ਵਿਅਕਤੀ GST ਸੰਗ੍ਰਹਿ 47,082.89 ਰੁਪਏ ਦੇ ਨਾਲ ਕੁੱਲ ਚੌਥੇ ਸਥਾਨ ‘ਤੇ ਹੈ। 1 ਜੁਲਾਈ 2025 ਤੱਕ, ਹਰਿਆਣਾ ‘ਚ GST ਅਧੀਨ ਕੁੱਲ 5,79,133 ਟੈਕਸਦਾਤਾ ਰਜਿਸਟਰਡ ਹਨ, ਜਿਨ੍ਹਾਂ ‘ਚੋਂ 3,30,742 ਟੈਕਸਦਾਤਾ ਰਾਜ ਅਧੀਨ ਹਨ।

Read More: ਸਰਕਾਰੀ ਕਰਮਚਾਰੀਆਂ ਲਈ ਵੱਡੀ ਰਾਹਤ, ਨਹੀਂ ਕਰਨਾ ਪਵੇਗਾ ਸਰਕਾਰੀ ਘਰ ਖਾਲੀ

Scroll to Top