ਹਰਿਆਣਾ ਮੁੱਖ ਚੋਣ ਕਮਿਸ਼ਨਰ

ਹਰਿਆਣਾ ਮੁੱਖ ਚੋਣ ਕਮਿਸ਼ਨਰ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਰਕੂਲਰ ਜਾਰੀ

ਚੰਡੀਗੜ੍ਹ, 28 ਫਰਵਰੀ 2025: ਹਰਿਆਣਾ (Haryana) ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ (Pankaj Agarwal) ਭਲਕੇ ਯਾਨੀ 1 ਮਾਰਚ 2025 ਨੂੰ ਸਵੇਰੇ 11:00 ਵਜੇ ਸੈਕਟਰ 17, ਚੰਡੀਗੜ੍ਹ ‘ਚ ਬੂਥ ਪੱਧਰੀ ਏਜੰਟਾਂ ਦੀ ਨਿਯੁਕਤੀ ਸੰਬੰਧੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਬੈਠਕ ਦੀ ਪ੍ਰਧਾਨਗੀ ਕਰਨਗੇ। ਮੁੱਖ ਚੋਣ ਦਫ਼ਤਰ ਨੇ ਇਸ ਮਾਮਲੇ ਸੰਬੰਧੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਪਹਿਲਾਂ ਹੀ ਜ਼ਰੂਰੀ ਸਰਕੂਲਰ ਜਾਰੀ ਕਰ ਦਿੱਤੇ ਹਨ।

ਪੰਕਜ ਅਗਰਵਾਲ (Pankaj Agarwal) ਨੇ ਕਿਹਾ ਕਿ ਬੂਥ ਪੱਧਰੀ ਏਜੰਟ ਬੂਥ ਪੱਧਰੀ ਅਫ਼ਸਰ ਦੇ ਨਾਲ-ਨਾਲ ਸੁਚਾਰੂ ਚੋਣ ਪ੍ਰਕਿਰਿਆ ਨੂੰ ਚਲਾਉਣ ਅਤੇ ਤਰੁੱਟੀ-ਮੁਕਤ ਫੋਟੋ ਵੋਟਰ ਸੂਚੀ ਨੂੰ ਯਕੀਨੀ ਬਣਾਉਣ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੇ ਪਹਿਲਾਂ ਹੀ ਨਿਯੁਕਤੀਆਂ ਕਰ ਲਈਆਂ ਹਨ, ਤਾਂ ਉਹ ਆਪਣੇ ਬੂਥ ਪੱਧਰ ਦੇ ਏਜੰਟਾਂ ਦੀ ਸੂਚੀ ਪੇਸ਼ ਕਰਨ।

Read More: Haryana News: ਪੰਕਜ ਅਗਰਵਾਲ ਨੂੰ ਦਿੱਤਾ ਸਕੂਲ ਸਿੱਖਿਆ ਬੋਰਡ ਭਿਵਾਨੀ ਦੇ ਚੇਅਰਮੈਨ ਦਾ ਵਾਧੂ ਚਾਰਜ

Scroll to Top