Haryana: ਸਹੁੰ ਚੁੱਕ ਸਮਾਗਮ ‘ਚ ਕੀਤਾ ਗਿਆ ਬਦਲਾਅ, ਹਰਿਆਣਾ ਦੀ ਨਵੀਂ ਸਰਕਾਰ ਇਸ ਦਿਨ ਚੁੱਕੇਗੀ ਸਹੁੰ

12 ਅਕਤੂਬਰ 2024: ਹਰਿਆਣਾ ਦੀ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੁਣ 15 ਦੀ ਬਜਾਏ17 ਅਕਤੂਬਰ ਨੂੰ ਹੋਵੇਗਾ। ਦੱਸ ਦੇਈਏ ਕਿ ਪਹਿਲਾਂ ਇਸ ਦੀ ਤਰੀਕ 15 ਅਕਤੂਬਰ ਤੈਅ ਕੀਤੀ ਗਈ ਸੀ।

ਇਹ ਪ੍ਰੋਗਰਾਮ 17 ਅਕਤੂਬਰ ਨੂੰ ਸਵੇਰੇ 10 ਵਜੇ ਦੁਸਹਿਰਾ ਗਰਾਊਂਡ ਪੰਚਕੂਲਾ ਵਿਖੇ ਕਰਵਾਇਆ ਜਾਵੇਗਾ। ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਜਪਾ ਦੇ ਸੀਨੀਅਰ ਆਗੂ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀ ਸ਼ਾਮਲ ਹੋਣਗੇ।

 

ਸਮਾਗਮ ਦੀ ਤਿਆਰੀ ਲਈ ਸੂਬੇ ਦੇ ਮੁੱਖ ਸਕੱਤਰ ਨੇ 10 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਨਾਇਬ ਸੈਣੀ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਉਨ੍ਹਾਂ ਦੇ ਨਾਲ 10 ਤੋਂ 11 ਮੰਤਰੀ ਵੀ ਸਹੁੰ ਚੁੱਕ ਸਕਦੇ ਹਨ।

 

ਤਿੰਨ ਆਜ਼ਾਦ ਵੀ ਭਾਜਪਾ ਨਾਲ ਹਨ
ਭਾਜਪਾ ਬਹੁਮਤ ਵਿੱਚ ਹੈ ਹਾਲਾਂਕਿ ਤਿੰਨ ਆਜ਼ਾਦ ਵਿਧਾਇਕਾਂ ਸਾਵਿਤਰੀ ਜਿੰਦਲ, ਦੇਵੇਂਦਰ ਕਾਦਿਆਨ ਅਤੇ ਰਾਜੇਸ਼ ਜੂਨ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਾਰਟੀ ਦੇ ਹੱਕ ਵਿੱਚ ਹੁਣ 51 ਮੈਂਬਰ ਹਨ। ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕਰਨ ਵਾਲੇ ਤਿੰਨ ਆਜ਼ਾਦ ਵਿਧਾਇਕਾਂ ਵਿੱਚੋਂ ਕਿਸੇ ਇੱਕ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ।

 

ਨਵੇਂ ਚਿਹਰਿਆਂ ਨੂੰ ਮੌਕਾ ਮਿਲ ਸਕਦਾ 
ਪਿਛਲੀ ਸੈਣੀ ਸਰਕਾਰ ਦੇ ਦਸ ਵਿੱਚੋਂ ਅੱਠ ਮੰਤਰੀ ਅਤੇ ਵਿਧਾਨ ਸਭਾ ਸਪੀਕਰ ਚੋਣਾਂ ਹਾਰ ਚੁੱਕੇ ਹਨ। ਅਜਿਹੇ ‘ਚ ਨਵੀਂ ਸਰਕਾਰ ‘ਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਮਰਹੂਮ ਬੰਸੀਲਾਲ ਦੀ ਪੋਤੀ ਸ਼ਰੁਤੀ ਚੌਧਰੀ ਦਾ ਮੰਤਰੀ ਮੰਡਲ ‘ਚ ਸ਼ਾਮਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।

 

ਸੈਣੀ ਦਾ ਮੁੱਖ ਮੰਤਰੀ ਬਣਨਾ ਯਕੀਨੀ 
ਹਰਿਆਣਾ ਦੇ ਅਗਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਹੋਣਗੇ। ਪਾਰਟੀ ਅੰਦਰ ਇਸ ਬਾਰੇ ਕੋਈ ਸ਼ੱਕ ਨਹੀਂ ਹੈ। ਪੀਐਮ ਮੋਦੀ ਅਤੇ ਸ਼ਾਹ ਨੇ ਆਪਣੀਆਂ ਰੈਲੀਆਂ ਵਿੱਚ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਦਾ ਚਿਹਰਾ ਦੱਸਿਆ ਹੈ। ਅਜਿਹੇ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਸਸਪੈਂਸ ਨਹੀਂ ਹੈ। ਹਾਲਾਂਕਿ ਡਿਪਟੀ ਸੀਐਮ ਦੇ ਫਾਰਮੂਲੇ ਨੂੰ ਲੈ ਕੇ ਪਾਰਟੀ ਅੰਦਰ ਚਰਚਾ ਸ਼ੁਰੂ ਹੋ ਗਈ ਹੈ।

 

ਮੰਤਰੀ ਅਹੁਦੇ ਲਈ ਇਨ੍ਹਾਂ ਨਾਵਾਂ ‘ਤੇ ਚਰਚਾ ਚੱਲ ਰਹੀ
ਅਨਿਲ ਵਿੱਜ : ਅੰਬਾਲਾ ਕੈਂਟ ਤੋਂ ਸੱਤਵੀਂ ਵਾਰ ਵਿਧਾਇਕ ਚੁਣੇ ਗਏ ਹਨ। ਭਾਜਪਾ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚ ਸ਼ਾਮਲ ਹਨ।
ਕ੍ਰਿਸ਼ਨ ਲਾਲ ਪੰਵਾਰ: ਇਸਰਾਨਾ ਤੋਂ ਵਿਧਾਇਕ ਚੁਣੇ ਗਏ ਹਨ। ਮਨੋਹਰ ਨੂੰ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਸੀ। ਉਹ ਪਾਰਟੀ ਦਾ ਦਲਿਤ ਚਿਹਰਾ ਹੈ।

Scroll to Top