ਹਰਿਆਣਾ

ਹਰਿਆਣਾ ਕੈਬਿਨਟ ਦਾ ਫੈਸਲਾ, ਇੰਨ੍ਹਾਂ ਜਾਤੀਆਂ ਨੂੰ ਮਿਲੇਗਾ ਅਨੁਸੂਚਿਤ ਜਾਤੀ ਵਰਗ ਦਾ ਲਾਭ

ਚੰਡੀਗੜ੍ਹ, 27 ਨਵੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਕੈਬਿਨਟ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਹਰਿਆਣਾ ਰਾਜ ਦੀ ਪਿਛੜਾ ਵਰਗ ਬਲਾਕ-ਏ ਵਿਚ ਘੱਟ ਗਿਣਤੀ-1 ਤੋਂ 7 ਜਾਤੀਆਂ ਨਾਂਅ: ਅਹੇਰਿਆ, ਅਹੇਰੀ, ਹੇਰੀ, ਹਰੀ, ਤੁਰੀ ਜਾਂ ਥੋਰੀ ਨੂੰ ਟਾ ਕੇ ਹਰਿਆਣਾ ਅਨੁਸੂਚਿਤ ਜਾਤੀ ਵਰਗ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ। ਹੁਣ ਇੰਨ੍ਹਾਂ ਜਾਤੀਆਂ ਨੂੰ ਅਨੁਸੂਚਿਤ ਜਾਤੀ ਵਰਗ ਦਾ ਲਾਭ ਮਿਲੇਗਾ।

ਇਸ ਤੋਂ ਇਲਾਵਾ ਹਰਿਆਣਾ ਪਿਛੜਾ ਵਰਗ ਬਲਾਕ-ਏ ਸੂਚੀ ਵਿਚ ਸੀਰੀਅਲ ਨੰਬਰ 50 ‘ਤੇ ਵਰਨਣ ਰਾਏ ਸਿੰਖ ਜਾਤੀ ਨੂੰ ਵੀ ਹਟਾਇਆ ਗਿਆ ਹੈ ਅਤੇ ਇਸ ਨੂੰ ਵੀ ਹਰਿਆਣਾ ਅਨੁਸੂਚਿਤ ਜਾਤੀ ਵਰਗ ਸੂਚੀ ਵਿਚ ਸ਼ਾਮਿਲ ਕੀਤਾ ਅਿਗਾ ਹੈ। ਇਸ ਦੇ ਨਾਲ ਹੀ ਹਰਿਆਣਾ ਪਿਛੜਾ ਵਰਗ ਬਲਾਕ-ਏ ਸੂਚੀ ਵਿਚ ਸੀਰੀਅਲ ਨੰਬਰ 31 ‘ਤੇ ਜੰਗਮ-ਜੋਗੀ ਜਾਤੀ ਸ਼ਬਦ ਨੂੰ ਸੋਧ ਕਰ ਜੰਗਮ ਕਰ ਦਿੱਤਾ ਗਿਆ ਹੈ।

ਹਰਿਆਣਾ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਆਯੋਗ ਰਾਜ ਦੇ ਨਾਇਕ ਸਮੂਦਾਏ ਨੂੰ ਅਨੁਸੂਚਿਤ ਜਾਤੀ ਵਰਗ ਦੀ ਸੂਚੀ ਵਿਚ ਸ਼ਾਮਿਲ ਕਰਨ ਲਈ ਕੇਂਦਰ ਸਰਕਾਰ ਨੂੰ ਲਿਖਤ ਪੱਤਰ ਭੇਜੇਗਾ। ਭਾਰਤ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਇਸ ਸਬੰਧ ਵਿਚ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Scroll to Top