ਚੰਡੀਗੜ੍ਹ, 28 ਦਸੰਬਰ 2024: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਹਰਿਆਣਾ ਮੰਤਰੀ ਮੰਡਲ (Haryana Cabinet) ਦੀ ਬੈਠਕ ‘ਚ ਹਰਿਆਣਾ ਦੇ ਸਿਹਤ ਵਿਭਾਗ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ ਗਰੁੱਪ ‘ਸੀ’ ਸੇਵਾ ਨਿਯਮ 1984 ‘ਚ ਸੋਧ ਦੇ ਸਬੰਧ ‘ਚ ਸਿਹਤ ਵਿਭਾਗ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਸੋਧ ਕੀਤੇ ਨਵੇਂ ਨਿਯਮਾਂ ਨੂੰ ਹਰਿਆਣਾ ਸਿਹਤ ਵਿਭਾਗ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਅਤੇ ਮਲਟੀਪਰਪਜ਼ ਹੈਲਥ ਵਰਕਰ ਗਰੁੱਪ ‘ਸੀ’ ਸੇਵਾ (ਸੋਧ) ਨਿਯਮ, 2024 ਕਿਹਾ ਜਾਵੇਗਾ।
ਸੋਧ ਦੇ ਮੁਤਾਬਕ ਮਲਟੀਪਰਪਜ਼ ਹੈਲਥ ਵਰਕਰ (MPHW) (ਪੁਰਸ਼) ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਦੀਆਂ ਅਸਾਮੀਆਂ ਲਈ ਵਿਦਿਅਕ ਯੋਗਤਾ ਹੁਣ ਕਿਸੇ ਵੀ ਸਟਰੀਮ ‘ਚ 10+2 ਹੋਵੇਗੀ। ਮੌਜੂਦਾ ਵਿਭਾਗੀ ਸੇਵਾ ਨਿਯਮਾਂ ਦੇ ਤਹਿਤ, ਐਮ.ਪੀ.ਐਚ.ਡਬਲਯੂ ਦੇ ਅਹੁਦੇ ‘ਤੇ ਭਰਤੀ ਲਈ ਲੋੜੀਂਦੀ ਵਿਦਿਅਕ ਯੋਗਤਾ ਸਾਇੰਸ ਸਟ੍ਰੀਮ ਦੇ ਨਾਲ 10+2 ਲਾਜ਼ਮੀ ਸੀ।
ਇਸਦੇ ਨਾਲ ਹੀ ਹਰਿਆਣਾ ਮੰਤਰੀ ਮੰਡਲ ਦੀ ਬੈਠਕ ‘ਚ ਹਰਿਆਣਾ ਲੋਕ ਸੇਵਾ ਕਮਿਸ਼ਨ (ਐਚਪੀਐਸਸੀ) ਦੁਆਰਾ ਕਰਵਾਏ ਗਏ ਗਰੁੱਪ ਏ ਅਤੇ ਬੀ ਅਸਾਮੀਆਂ ਲਈ ਪ੍ਰੀਖਿਆਵਾਂ ‘ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਆਧਾਰ ਪ੍ਰਮਾਣਿਕਤਾ ਸੇਵਾਵਾਂ ਦੀ ਵਰਤੋਂ ਨੂੰ ਪ੍ਰਵਾਨਗੀ ਦਿੱਤੀ। HPSC ਪੋਰਟਲ ‘ਤੇ ਇਨ੍ਹਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਆਧਾਰ ਪ੍ਰਮਾਣਿਕਤਾ ਲਾਜ਼ਮੀ ਹੋਵੇਗੀ।
Read More: Haryana News: ਕੇਂਦਰੀ ਵਫ਼ਦ ਨੇ ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਦਾ ਕੀਤਾ ਦੌਰਾ