Haryana Cabinet

ਹਰਿਆਣਾ ਕੈਬਿਨਟ ਵੱਲੋਂ ਹਰਿਆਣਾ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਐਕਟ 1961’ਚ ਸੋਧ ਨੂੰ ਪ੍ਰਵਾਨਗੀ

ਚੰਡੀਗੜ੍ਹ, 4 ਫਰਵਰੀ 2025: Haryana Cabinet Meeting: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬਨਿਟ ਬੈਠਕ ਨੇ ਹਰਿਆਣਾ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਐਕਟ, 1961 (Haryana Village Common Land (Regulation) Act, 1961) ‘ਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਸੋਧ ਦੇ ਮੁਤਾਬਕ ਐਕਟ ਨੰ. 19/2024 ਰਾਹੀਂ ਸ਼ਾਮਲਾਤ ਦੇਹ ‘ਚ ਸਥਿਤ ਜ਼ਮੀਨ, ਜੋ ਕਿ ਪੰਜਾਬ ਵਿਲੇਜ ਕਾਮਨ ਲੈਂਡ (ਰੈਗੂਲੇਸ਼ਨ) ਐਕਟ, 1964 ਦੇ ਲਾਗੂ ਹੋਣ ਤੋਂ ਪਹਿਲਾਂ ਹਰਿਆਣਾ ਭੂਮੀ ਵਰਤੋਂ ਐਕਟ, 1949 ਦੇ ਤਹਿਤ ਕੁਲੈਕਟਰ ਦੁਆਰਾ 20 ਸਾਲ ਦੀ ਮਿਆਦ ਲਈ ਜ਼ਮੀਨ ਨੂੰ ਲੀਜ਼ ‘ਤੇ ਦਿੱਤੀ ਸੀ, ਉਸਨੂੰ ਸ਼ਾਮਲਾਤ ਦੇਹ ਦਾਇਰੇ ‘ਚੋਂ ਬਾਹਰ ਕਰ ਦਿੱਤਾ ਹੈ | ਨਤੀਜੇ ਵਜੋਂ, ਅਜਿਹੀ ਜ਼ਮੀਨ ਨੂੰ ਲੀਜ਼ ‘ਤੇ ਦੇਣ ਨਾਲ ਸਬੰਧਤ ਉਪਬੰਧ ਨੂੰ ਹਟਾਉਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਇਸ ਤੋਂ ਇਲਾਵਾ, ਐਕਟ ‘ਚ ਪਹਿਲਾਂ ਕਿਹਾ ਗਿਆ ਸੀ ਕਿ ਗ੍ਰਾਮ ਪੰਚਾਇਤ 500 ਵਰਗ ਗਜ਼ ਤੱਕ ਦੀ ਜ਼ਮੀਨ ਨੂੰ ਅਣਅਧਿਕਾਰਤ ਤੌਰ ‘ਤੇ ਬਣਾਏ ਗਏ ਘਰਾਂ ਦੁਆਰਾ ਕਬਜ਼ੇ ਵਿੱਚ ਲੈ ਕੇ ਬਾਜ਼ਾਰ ਕੀਮਤ ਤੋਂ ਘੱਟ ‘ਤੇ ਨਹੀਂ ਵੇਚ ਸਕਦੀ। ਇਸ ਤੋਂ ਇਲਾਵਾ, ਪਹਿਲਾਂ ਅਜਿਹੇ ਮਾਮਲਿਆਂ ‘ਚ ਪ੍ਰਵਾਨਗੀ ਦੇਣ ਦੀ ਸ਼ਕਤੀ ਸੂਬਾ ਸਰਕਾਰ ਕੋਲ ਸੀ, ਹੁਣ ਇਹ ਫੈਸਲਾ ਕੀਤਾ ਗਿਆ ਹੈ ਕਿ ਇਸ ਸਬੰਧ ‘ਚ ਪ੍ਰਵਾਨਗੀ ਸੂਬਾ ਸਰਕਾਰ ਦੀ ਬਜਾਏ ਡਾਇਰੈਕਟਰ ਪੰਚਾਇਤ ਦੁਆਰਾ ਦਿੱਤੀ ਜਾਵੇਗੀ।

Read More: Haryana Cabinet: ਕੈਬਨਿਟ ਬੈਠਕ ‘ਚ ਹਰਿਆਣਾ ਜੰਗਲੀ ਜੀਵ (ਸੁਰੱਖਿਆ) ਨਿਯਮਾਂ 2024 ਨੂੰ ਪ੍ਰਵਾਨਗੀ

Scroll to Top