Haryana Cabinet

ਹਰਿਆਣਾ ਮੰਤਰੀ ਮੰਡਲ ਵੱਲੋਂ 14 ਸ਼ਹੀਦਾਂ ਦੇ ਆਸ਼ਰਿਤਾਂ ਨੂੰ ਨੌਕਰੀਆਂ ਦੇਣ ਦੀ ਮਨਜ਼ੂਰੀ

ਚੰਡੀਗੜ, 5 ਅਗਸਤ 2024: ਹਰਿਆਣਾ ਦੇ ਮੁੱਖ ਮੰਤਰ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਆਪਣੀ ਬੈਠਕ ‘ਚ ਹਰਿਆਣਾ ਦੇ ਮੰਤਰੀ ਮੰਡਲ (Haryana Cabinet) ਨੇ ਹਥਿਆਰਬੰਦ ਬਲਾਂ ਅਤੇ ਅਰਧ ਸੈਨਿਕ ਬਲਾਂ ਦੇ 14 ਜੰਗੀ ਸ਼ਹੀਦਾਂ ਨੂੰ ਤਰਸ ਦੇ ਆਧਾਰ ‘ਤੇ ਨਿਯੁਕਤੀ ਪ੍ਰਦਾਨ ਕਰਨ ਨੂੰ ਪ੍ਰਵਾਨਗੀ ਦਿੱਤੀ। ਇਹ ਨਿਯੁਕਤੀਆਂ ਨੀਤੀ ਵਿੱਚ ਢਿੱਲ ਦੇ ਕੇ ਦਿੱਤੀਆਂ ਗਈਆਂ ਹਨ।

14 ਮਾਮਲਿਆਂ ‘ਚੋਂ 2 ਵਿਅਕਤੀਆਂ ਨੂੰ ਗਰੁੱਪ ਬੀ ਦੀਆਂ ਅਸਾਮੀਆਂ ‘ਤੇ ਨਿਯੁਕਤ ਕੀਤਾ ਗਿਆ ਹੈ, ਜਦਕਿ 12 ਨੂੰ ਗਰੁੱਪ ਸੀ ਦੀਆਂ ਅਸਾਮੀਆਂ ‘ਤੇ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ‘ਚ ਸਤੇਂਦਰ ਸਿੰਘ, ਅਭਿਨਯ ਕੁਮਾਰ, ਮਿਸ ਖੁਸ਼ਬੂ, ਅਤੁਲ ਪ੍ਰਤਾਪ, ਅਮਿਤ ਕੁਮਾਰ, ਕੁਮਾਰੀ ਆਸ਼ਾ, ਪ੍ਰੀਤਮ ਸਿੰਘ, ਵਿੱਕੀ ਦਲਾਲ, ਕੁਮਾਰੀ ਜੋਤਸਨਾ, ਹਿਤੇਸ਼ ਖਟਾਨਾ, ਗੁਰਦੀਪ, ਰਾਮਬੀਰ ਕੁਮਾਰ, ਅਦਿੱਤਿਆ ਕੁਮਾਰ ਅਤੇ ਰੋਹਿਤ ਦੇ ਨਾਂ ਸ਼ਾਮਲ ਹਨ।

Scroll to Top