July 2, 2024 9:23 pm
Manohar Lal

ਹਰਿਆਣਾ ਬਜਟ: CM ਮਨੋਹਰ ਲਾਲ ਵੱਲੋਂ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ੇ ‘ਤੇ ਵਿਆਜ ਅਤੇ ਜ਼ੁਰਮਾਨਾ ਮੁਆਫ਼ ਕਰਨ ਦਾ ਐਲਾਨ

ਚੰਡੀਗੜ੍ਹ, 23 ਫਰਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਅੱਜ ਨੂੰ ਵਿੱਤ ਮੰਤਰੀ ਵਜੋਂ ਆਪਣੇ ਦੂਜੇ ਕਾਰਜਕਾਲ ਲਈ ਬਜਟ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਬਜਟ 1 ਲੱਖ 89 ਹਜ਼ਾਰ ਕਰੋੜ ਰੁਪਏ ਦਾ ਹੋਵੇਗਾ। ਇਹ ਪਿਛਲੇ ਬਜਟ ਨਾਲੋਂ 11 ਫੀਸਦੀ ਵੱਧ ਹੈ। ਇਸ ਸਾਲ ਕੋਈ ਨਵਾਂ ਟੈਕਸ ਨਹੀਂ ਹੈ।

ਮੁੱਖ ਮੰਤਰੀ ਮਨੋਹਰ ਲਾਲ (CM Manohar Lal) ਨੇ ਕਿਹਾ ਕਿ ਵਿਕਸਤ ਹਰਿਆਣਾ ਵਿਕਸਤ ਭਾਰਤ ਦੀ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਏਗਾ। ਲਗਾਤਾਰ ਪੰਜਵੀਂ ਵਾਰ ਬਜਟ ਪੇਸ਼ ਕਰਨਾ ਮੇਰੇ ਲਈ ਮਾਣ ਵਾਲੀ ਗੱਲ ਹੈ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਅਸੀਂ ਕੋਵਿਡ ਦਾ ਵੀ ਸਾਹਮਣਾ ਕੀਤਾ। ਅਗਲੇ ਦੋ ਦਹਾਕੇ ਅੰਮ੍ਰਿਤ ਕਾਲ ਨਾਲ ਸਬੰਧਤ ਹਨ। ਜਿਸ ਵਿੱਚ ਭਾਰਤ ਦੁਨੀਆ ਦਾ ਮੋਹਰੀ ਵਿਕਸਤ ਦੇਸ਼ ਬਣ ਕੇ ਵਿਸ਼ਵ ਦਾ ਮੋਹਰੀ ਬਣ ਜਾਵੇਗਾ।

ਮੁੱਖ ਮੰਤਰੀ ਨੇ ਹਰਿਆਣਾ ਦੇ 5 ਲੱਖ 47 ਹਜ਼ਾਰ ਕਿਸਾਨਾਂ ਦੇ ਕਰਜ਼ੇ ‘ਤੇ ਵਿਆਜ ਅਤੇ ਜ਼ੁਰਮਾਨਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਮਨੋਹਰ ਨੇ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਹਾਂ, ਦਰਦ ਸਮਝਦਾ ਹਾਂ। ਮੈਂ ਖੁਦ ਵਾਹੀ ਕੀਤੀ ਹੈ ਅਤੇ ਖੇਤੀ ਕੀਤੀ ਹੈ।

ਹਰਿਆਣਾ ਵਿੱਚ ਸ਼ਹਿਰੀ ਵਿਕਾਸ ਲਈ ਇੱਕ ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ। ਪੇਂਡੂ ਖੇਤਰਾਂ ਲਈ 7,276.77 ਕਰੋੜ ਰੁਪਏ ਅਲਾਟ ਕਰਨ ਦਾ ਪੇਸ਼ਕਸ਼ ਕੀਤਾ ਗਿਆ ਹੈ। ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ 50 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਾਸ਼ੀ ਨੂੰ ਵਧਾ ਕੇ 1 ਕਰੋੜ ਰੁਪਏ ਕਰ ਦਿੱਤਾ ਜਾਵੇਗਾ।