ਹਰਿਆਣਾ, 04 ਅਪ੍ਰੈਲ 2026: ਹਰਿਆਣਾ ਸਰਕਾਰ ਨੇ ਬੋਰਡਾਂ, ਕਾਰਪੋਰੇਸ਼ਨਾਂ, ਵਿਧਾਨਕ ਸੰਸਥਾਵਾਂ ਅਤੇ ਹੋਰ ਸਰਕਾਰ-ਨਿਯੰਤਰਿਤ ਸੰਸਥਾਵਾਂ ‘ਚ ਚੌਕੀਦਾਰਾਂ ਅਤੇ ਸਫਾਈ ਸੇਵਕਾਂ ਦੀਆਂ ਅਸਾਮੀਆਂ ਨੂੰ ਛੱਡ ਕੇ ਸਾਰੀਆਂ ਖਾਲੀ ਗਰੁੱਪ-ਡੀ ਅਸਾਮੀਆਂ ਭਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਅਸਾਮੀਆਂ ਲਈ ਭਰਤੀ ਹਰਿਆਣਾ ਸਟਾਫ ਚੋਣ ਕਮਿਸ਼ਨ (HSSC) ਰਾਹੀਂ ਕੀਤੀ ਜਾਵੇਗੀ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸਾਰੇ ਪ੍ਰਸ਼ਾਸਕੀ ਸਕੱਤਰਾਂ ਅਤੇ ਬੋਰਡਾਂ ਅਤੇ ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕਾਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਆਪਣੇ-ਆਪਣੇ ਵਿਭਾਗਾਂ ਅਤੇ ਸੰਬੰਧਿਤ ਸੰਸਥਾਵਾਂ ‘ਚ ਖਾਲੀ ਗਰੁੱਪ ਡੀ ਅਸਾਮੀਆਂ ਦੀ ਵਿਸਤ੍ਰਿਤ ਸੂਚੀ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਸਾਰੇ ਵਿਭਾਗਾਂ ਨੂੰ 10 ਅਪ੍ਰੈਲ 2026 ਤੱਕ ਨਿਰਧਾਰਤ ਫਾਰਮੈਟ ‘ਚ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਗਿਆ ਹੈ। ਮੰਗੀ ਜਾਣਕਾਰੀ ‘ਚ ਮਨਜ਼ੂਰਸ਼ੁਦਾ ਪੋਸਟਾਂ ਦੀ ਗਿਣਤੀ, ਨਿਯਮਤ ਕਰਮਚਾਰੀਆਂ ਦੁਆਰਾ ਭਰੀਆਂ ਪੋਸਟਾਂ, ਠੇਕਾ ਕਰਮਚਾਰੀਆਂ ਦੁਆਰਾ ਭਰੀਆਂ ਪੋਸਟਾਂ, ਖਾਸ ਕਰਕੇ ਹਰਿਆਣਾ ਕੰਟਰੈਕਟ ਕਰਮਚਾਰੀ (ਸੇਵਾ ਸੁਰੱਖਿਆ) ਐਕਟ, 2024 ਦੇ ਅਧੀਨ ਆਉਣ ਵਾਲੀਆਂ ਪੋਸਟਾਂ ਅਤੇ ਬਾਕੀ ਖਾਲੀ ਪੋਸਟਾਂ ਦੀ ਕੁੱਲ ਗਿਣਤੀ ਸ਼ਾਮਲ ਹੈ।
ਪੱਤਰ ‘ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਾਣਕਾਰੀ ਪ੍ਰਾਪਤ ਨਹੀਂ ਹੁੰਦੀ ਹੈ, ਤਾਂ ਇਹ ਮੰਨਿਆ ਜਾਵੇਗਾ ਕਿ ਸਬੰਧਤ ਸੰਸਥਾ ‘ਚ ਕੋਈ ਖਾਲੀ ਅਸਾਮੀ ਉਪਲਬੱਧ ਨਹੀਂ ਹੈ।
Read More: ਹਰਿਆਣਾ ਸਰਕਾਰ ਵੱਲੋਂ HIV/AIDS ਕੰਟਰੋਲ ਕਰਨ ਲਈ ₹47.16 ਕਰੋੜ ਦੇ ਬਜਟ ਦਾ ਪ੍ਰਸਤਾਵ




