ਚੰਡੀਗੜ੍ਹ, 26 ਜੁਲਾਈ 2024: ਹਰਿਆਣਾ ਦੇ ਪਿੰਡ ਅਲੀਕਾ ‘ਚ ਪੰਜਾਬ ਪੁਲਿਸ (Punjab Police) ਦੇ ਸੀਆਈਏ ਸਟਾਫ਼ ‘ਤੇ ਕੁਝ ਪਿੰਡ ਵਾਸੀਆਂ ਵੱਲੋਂ ਹਮਲਾ ਕਰ ਦਿੱਤਾ | ਇਸਦੇ ਨਾਲ ਹੀ ਪੁਲਿਸ ਦੀ ਨਿੱਜੀ ਗੱਡੀ ਦੀ ਵੀ ਭੰਨਤੋੜ ਕੀਤੀ | ਮਿਲੀ ਜਾਣਕਾਰੀ ਪੰਜਾਬ ਦੀ ਅੰਮ੍ਰਿਤਸਰ ਪੁਲਿਸ ਦੇ ਸੀਆਈਏ ਸਟਾਫ਼ ਦੇ ਕੁਝ ਮੁਲਾਜ਼ਮ ਇੱਕ ਨਿੱਜੀ ਵਾਹਨ ‘ਚ ਰਤੀਆ ਉਪ ਮੰਡਲ ਦੇ ਪਿੰਡ ਅਲੀਕਾ ਪੁੱਜੇ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਥਿਤ ਨਸ਼ਾ ਤਸਕਰ ਜੋ ਕਿ ਪੰਜਾਬ ਪੁਲਿਸ ਨੂੰ ਲੋੜੀਂਦਾ ਸੀ, ਪਿੰਡ ਅਲੀਕਾ ਵਿਖੇ ਆਪਣੇ ਰਿਸ਼ਤੇਦਾਰ ਕੋਲ ਆਇਆ ਹੋਇਆ ਸੀ ।
ਇਸ ਤੋਂ ਬਾਅਦ ਸਬ-ਇੰਸਪੈਕਟਰ ਜਗਦੀਸ਼ ਸਿੰਘ ਦੀ ਅਗਵਾਈ ‘ਚ ਪੰਜਾਬ ਪੁਲਿਸ (Punjab Police) ਦੇ ਮੁਲਾਜ਼ਮ ਇਕ ਪ੍ਰਾਈਵੇਟ ਕਾਰ ‘ਚ ਪਿੰਡ ਅਲੀਕਾ ਪਹੁੰਚੇ ਅਤੇ ਇਕ ਘਰ ‘ਤੇ ਛਾਪੇਮਾਰੀ ਕੀਤੀ। ਪੁਲਿਸ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਪਰ ਪੁਲਿਸ ਨੇ ਅਲੀਕਾ ਵਾਸੀ ਇੱਕ ਨੌਜਵਾਨ ਨੂੰ ਹਿਰਾਸਤ ‘ਚ ਲੈ ਲਿਆ | ਇਸ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਪ੍ਰਾਈਵੇਟ ਪੁਲਿਸ ਦੀ ਗੱਡੀ ਨੂੰ ਘੇਰ ਲਿਆ ਅਤੇ ਸਾਦੀ ਵਰਦੀ ‘ਚ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਨੌਜਵਾਨਾਂ ਨੂੰ ਛੁਡਵਾਇਆ।
ਬਾਅਦ ‘ਚ ਰਤੀਆ ਸਦਰ ਥਾਣਾ ਪ੍ਰਧਾਨ ਓਮ ਪ੍ਰਕਾਸ਼ ਬਿਸ਼ਨੋਈ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕਰਦੇ ਹੋਏ ਪੰਜਾਬ ਪੁਲਿਸ ਦੇ ਮੁਲਜ਼ਮਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਰਤੀਆ ਸਦਰ ਥਾਣੇ ਲੈ ਆਏ। ਇਸ ਤੋਂ ਬਾਅਦ ਪੰਜਾਬ ਪੁਲਿਸ ਦੇ ਮੁਲਾਜ਼ਮ ਵਾਪਸ ਪਰਤ ਗਏ।