ਚੰਡੀਗੜ੍ਹ, 16 ਅਗਸਤ 2024: ਭਾਰਤੀ ਚੋਣ ਕਮਿਸ਼ਨ ਨੇ ਅੱਜ ਹਰਿਆਣਾ (Haryana) ‘ਚ ਵਿਧਾਨ ਸਭਾ ਚੋਣਾਂ (Assembly elections) ਦਾ ਐਲਾਨ ਕਰ ਦਿੱਤਾ ਹੈ | ਇਸਦੇ ਨਾਲ ਹਰਿਆਣਾ ‘ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ | ਹਰਿਆਣਾ ‘ਚ ਮੌਜੂਦਾ ਸਮੇਂ ਭਾਜਪਾ ਦੀ ਸਰਕਾਰ ਹੈ | 1 ਅਕਤੂਬਰ ਨੂੰ ਇੱਕ ਪੜਾਅ ‘ਚ ਸੂਬੇ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਦੂਜੇ 4 ਅਕਤੂਬਰ ਨੂੰ ਹੋਵੇਗੀ। ਚੋਣਾਂ ਲਈ ਨਾਮਜ਼ਦਗੀ ਤੋਂ ਲੈ ਕੇ ਗਿਣਤੀ ਤੱਕ ਦੀ ਪ੍ਰਕਿਰਿਆ 30 ਦਿਨਾਂ ‘ਚ ਪੂਰੀ ਹੋ ਜਾਵੇਗੀ।
ਸੀਈਸੀ ਰਾਜੀਵ ਕੁਮਾਰ ਨੇ ਕਿਹਾ ਕਿ ਹਰਿਆਣਾ (Haryana) ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ 5 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀਆਂ 5 ਸਤੰਬਰ ਤੋਂ ਹੀ ਸ਼ੁਰੂ ਹੋ ਜਾਣਗੀਆਂ ਅਤੇ ਨਾਮਜ਼ਦਗੀ ਦੀ ਪੂਰੀ ਪ੍ਰਕਿਰਿਆ 8 ਦਿਨਾਂ ਤੱਕ ਚੱਲੇਗੀ। ਚੋਣ ਪ੍ਰਚਾਰ ਦਾ 29 ਸਤੰਬਰ ਦੀ ਸ਼ਾਮ ਨੂੰ ਬੰਦ ਹੋ ਜਾਵੇਗਾ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ | ਉਨ੍ਹਾਂ ਕਿਹਾ ਕਿ ਹਰਿਆਣਾ ‘ਚ 2 ਕਰੋੜ ਤੋਂ ਵੱਧ ਵੋਟਰ ਹਨ। 90 ਵਿਧਾਨ ਸਭਾ ਸੀਟਾਂ ‘ਚੋਂ 73 ਸੀਟਾਂ ਜਨਰਲ ਹਨ। ਹਰਿਆਣਾ ‘ਚ 27 ਅਗਸਤ ਨੂੰ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਹਰਿਆਣਾ ‘ਚ 20 ਹਜ਼ਾਰ 629 ਪੋਲਿੰਗ ਸਟੇਸ਼ਨ ਹਨ।