anti-corruption bureau

ਹਰਿਆਣਾ ਐਂਟੀ ਕਰਪੱਸ਼ਨ ਬਿਊਰੋ 2 ਲੱਖ ਰੁਪਏ ਦੀ ਰਿਸ਼ਵਤ ਲੈਂਦਾ ਨਿੱਜੀ ਹਸਪਤਾਲ ਦਾ ਡਾਕਟਰ ਗ੍ਰਿਫਤਾਰ

ਚੰਡੀਗੜ੍ਹ, 8 ਮਾਰਚ 2024: ਹਰਿਆਣਾ ਐਂਟੀ ਕਰਪੱਸ਼ਨ ਬਿਊਰੋ (anti-corruption bureau) ਦੀ ਟੀਮ ਨੇ ਪਾਣੀਪਤ ਦੇ ਨਿੱਜੀ ਹਸਪਤਾਲ ਵਿਚ ਕੰਮ ਕਰ ਰਹੇ ਡਾ. ਵਿਸ਼ਾਲ ਮਲਿਕ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ । ਇਸ ਮਾਮਲੇ ਵਿਚ ਨਾਗਰਿਕ ਹਸਪਤਾਲ ਪਾਣੀਪਤ ਵਿਚ ਕੰਮ ਕਰ ਰਹੇ ਦੋ ਹੋਰ ਮੁਲਜ਼ਮਾਂ ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਵੱਲੋਂ ਡਾ. ਵਿਸ਼ਾਲ ਮਲਿਕ ਰਾਹੀਂ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ। ਏਸੀਬੀ ਦੀ ਟੀਮ ਵੱਲੋਂ ਐਂਟੀ ਕਰਪੱਸ਼ਨ ਬਿਊਰੋ, ਕਰਨਾਲ ਦੇ ਪੁਲਿਸ ਥਾਣੇ ਵਿਚ ਮਾਮਲਾ ਦਰਜ ਕਰਦੇ ਹੋਏ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ।

ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇੰਨ੍ਹਾਂ ਮੁਲਜ਼ਮਾਂ ਵੱਲੋਂ ਸ਼ਿਕਾਇਤਕਰਤਾ ਵੱਲੋਂ ਸੰਚਾਲਿਤ ਕੀਤੇ ਜਾ ਰਹੇ ਇਮੇਜਿੰਗ ਐਂਡ ਡਾਇਗਨੋਸਟਿਕ ਸੈਂਟਰ ਦਾ ਨਿਰੀਖਣ ਕੀਤਾ ਗਿਆ ਸੀ। ਨਿਰੀਖਣ ਦੌਰਾਨ ਮੁਲਜ਼ਮਾਂ ਵੱਲੋਂ ਸ਼ਿਕਾਇਤਕਰਤਾ ‘ਤੇ ਐਫਆਈਆਰ ਦਰਜ ਨਾ ਕਰਵਾਉਣ ਅਤੇ ਜਾਰੀ ਕੀਤੇ ਗਏ ਨੋਟਿਸ ਨੂੰ ਫਾਇਲ ਕਰਵਾਉਣ ਦੇ ਬਦਲੇ ਵਿਚ 2,00,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਸੀ।

ਏਸੀਬੀ (anti-corruption bureau) ਦੀ ਟੀਮ ਵਿਚ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਮੁਲਜ਼ਮਾਂ ਨੂੰ ਫੜਨ ਲਈ ਯੋਜਨਾ ਬਣਾਈ, ਜਿਨ੍ਹਾਂ ਵਿੱਚੋਂ ਨਿਜੀ ਹਸਪਤਾਲ ਦੇ ਡਾ. ਵਿਕਾਸ ਮਲਿਕ ਨੁੰ 2,00,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥਾਂ ਗਿਰਫਤਾਰ ਕੀਤਾ ਗਿਆ। ਰਿਸ਼ਵਤ ਦੀ ਇਹ ਰਕਮ ਡਾ. ਵਿਕਾਸ ਮਲਿਕ ਰਾਹੀਂ ਹੋਰ ਦੋਵਾਂ ਮੁਲਜ਼ਮਾਂ ਡਾ. ਪਵਨ ਕੁਮਾਰ ਅਤੇ ਕਲਰਕ ਨਵੀਨ ਕੁਮਾਰ ਤਕ ਪਹੁੰਚਾਈ ਜਾਣੀ ਸੀ। ਬਿਊਰੋ ਵੱਲੋਂ ਇਸ ਮਾਮਲੇ ਵਿਚ ਜਲਦੀ ਹੀ ਇੰਨ੍ਹਾਂ ਦੋਵਾਂ ਮੁਲਜ਼ਮਾਂ ਦੀ ਵੀ ਗਿਰਫਤਾਰੀ ਕੀਤੀ ਜਾਵੇਗੀ। ਇਹ ਪੂਰੀ ਕਾਰਵਾਈ ਗਵਾਹਾਂ ਦੇ ਸਾਹਮਣੇ ਪੂਰੀ ਪਾਰਦਰਸ਼ਿਤਾ ਦੇ ਨਾਲ ਕੀਤੀ ਗਈ।

ਬਿਊਰੋ ਦੇ ਬੁਲਾਰੇ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਸਰਕਾਰੀ ਕੰਮ ਕਰਨ ਦੀ ਏਵਜ ਵਿਚ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਤੁਰੰਤ ਇਸ ਦੀ ਜਾਣਕਾਰੀ ਹਰਿਆਣਾ ਏਂਟੀ ਕਰਪਸ਼ਨ ਬਿਊਰੋ ਦੇ ਟੋਲ ਫਰੀ ਨੰਬਰ-1800-180-2022 ਅਤੇ 1064 ‘ਤੇ ਦੇਣਾ ਯਕੀਨੀ ਕਰਣ।

Scroll to Top