ਚੰਡੀਗੜ੍ਹ, 15 ਦਸੰਬਰ 2023: ਹਰਿਆਣਾ (Haryana) ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਜਿਲ੍ਹਾ ਜੀਂਦ ਵਿਚ ਐਨਐੱਚ-152 ਡੀ ਅਤੇ ਦਿੱਲੀ ਕਟਰਾ ਐਕਸਪ੍ਰੈਸ ਵੇ ਦੇ ਕ੍ਰਾਂਸ ਜੰਕਸ਼ਨ ਦੇ ਕੋਲ ਇਕ ਉਦਯੋਗਿਕ ਮਾਡਲ ਟਾਊਨਸ਼ਿਪ ਸਥਾਪਿਤ ਕਰਨ ਦਾ ਪ੍ਰਸਤਾਵ ਵਿਚਾਰਧੀਨ ਹੈ। ਉਹ ਅੱਜ ਇੱਥੇ ਹਰਿਆਣਾ ਵਿਧਾਨਸਭਾ ਦੇ ਸਰਦੀ ਰੁੱਤ ਸੈਸ਼ਨ ਦੌਰਾਨ ਸਦਨ ਦੇ ਇਕ ਮੈਂਬਰ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।
ਡਿਪਟੀ ਮੁੱਖ ਮੰਤਰੀ ਨੇੇ ਦੱਸਿਆ ਕਿ ਜਿਲ੍ਹਾ ਜੀਂਦ ਵਿਚ ਰਾਜ ਸਰਕਾਰ ਦੀ ਮਨਜ਼ੂਰੀ ਲੈਣ ਦੇ ਬਾਅਦ ਦੋ ਸੰਭਾਵਿਤ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਸਾਰੇ ਸਿਸਟਮਾਂ ਯਾਨੀ ਈ-ਭੂਮੀ, ਲੈਂਡ ਪੁਲਿੰਕ ਪੋਲਿਸੀ-2022 ਅਤੇ ਲੈਂਡ ਪਾਰਟਨਰਸ਼ਿਪ ਪੋਲਿਸੀ 2022 ਰਾਹੀਂ ਖਰੀਦ ਲਈ ਪ੍ਰਕ੍ਰਿਆ ਕੀਤੀ ਗਈ ਹੈ। ਈ-ਭੂਮੀ ਪੋੋਰਟਲ ‘ਤੇ ਭੂਮੀ ਮਾਲਿਕਾ ਤੋਂ ਪ੍ਰਾਪਤ ਪ੍ਰਤੀਕ੍ਰਿਆਵਾਂ ਦੇ ਆਧਾਰ ‘ਤੇ ਸਾਇਟ ਖੇਤਰ ਦਾ ਆਖੀਰੀ ਰੂਪ ਦਿੱਤੇ ਜਾਣ ਦੇ ਬਾਅਦ ਏਚਏਸਆਈਆਈਡੀਸੀ ਵੱਲੋਂ ਵਿਸਤਾਰਿਤ ਵਿਸ਼ੇਸ਼ ਸਾਇਟ ਦਾ ਮੁਲਾਂਕਨ ਕੀਤਾ ਜਾਵੇਗਾ।
ਦੋਵਾਂ ਸਥਾਨਾਂ ਦੇ ਪਿੰਡਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਸਾਇਟ-1 (ਅਸਥਾਈ ਖੇਤਰ 2000 ਏਕੜ) ਜਿਸ ਵਿਚ ਖਰਕ ਗਾੜਿਆਨ (ਲਗਭਗ 440 ਏਕੜ) ਧਤਰਥ (ਲਗਭਗ 1080 ਏਕੜ), ਜਾਮਨੀ (315 ਏਕੜ ਲਗਭਗ), ਖੇਰੀ ਤਲੋਦਾ (150 ਏਕੜ ਲਗਭਗ) ਅਤੇ ਅਮਰਾਵਲੀ ਖੇੜਾ (15 ਏਕੜ ਲਗਭਗ) ਵਿਚ ਜਮੀਨ ਪ੍ਰਸਤਾਵਿਤ ਹੈ। ਇਸੀ ਤਰ੍ਹਾ ਸਾਇਟ-2 (ਅਸਥਾਈ ਖੇਤਰ 1800 ਏਕੜ) ਦੇ ਪਿੰਡ ਜਾਮਨੀ (ਲਗਭਗ 800 ਏਕੜ) ਭੁਰਾਨ (610 ਏਕੜ ਲਗਭਗ), ਅਮਰਾਵਲੀ ਖੇੜਾ (300 ਏਕੜ ਲਗਭਗ ) ਜਮੀਨ ਪ੍ਰਸਤਾਵਿਤ ਹੈ।
ਹਰਿਆਣਾ (Haryana) ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਦੱਸਿਆ ਕਿ ਜੀਂਦ ਜਿਲ੍ਹਾ ਦੇ ਪਿੰਡ ਜਾਮਨੀ, ਅਮਰਾਵਲੀ ਖੇੜਾ, ਖਰਕ ਗਾੜਿਆਨ, ਧਤਰਥ ਅਤੇ ਭੁਰਾਨ ਦੀ ਮਾਲ ਸੰਪਦਾ ਸਫੀਦੋਂ ਵਿਧਾਨਸਭਾ ਚੋਣ ਖੇਤਰ ਦੇ ਤਹਿਤ ਆਊਂਦੀ ਹੈ ਅਤੇ ਪਿੰਡ ਖੇੜੀ ਤਲੌਦਾ ਦੀ ਮਾਲ ਸੰਪਦਾ ਜੀਂਦ ਵਿਧਾਨਸਭਾ ਚੋਣ ਖੇਤਰ ਦੇ ਤਹਿਤ ਆਉਂਦੀ ਹੈ।