ਹਰਿਆਣਾ ਕੈਬਿਨਟ

ਹਰਿਆਣਾ ਨੇ ਮਲਟੀ-ਮਾਡਲ ਲੋਜਿਸਟਿਕਸ ਪਾਰਕ ਤੇ ਖੇਤੀਬਾੜੀ ਗੋਦਾਮਾਂ ਦੀ ਸਥਾਪਨਾ ਤਹਿਤ ਨੀਤੀ ‘ਚ ਕੀਤੀ ਸੋਧ

ਚੰਡੀਗੜ੍ਹ, 30 ਜਨਵਰੀ 2024: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਹਰਿਆਣਾ ਮੰਤਰੀ ਮੰਡਲ (Haryana Cabinet) ਵਿਚ ਏਕੀਕ੍ਰਿਤ ਮਲਟੀ ਮਾਡਲ ਲਾਜਿਸਟਿਕਸ ਪਾਰਕ, ਇੰਟੀਗ੍ਰੇਟੇਡ ਇਨਲੈਂਡ ਕੰਟੇਨਰ ਡਿਪੋ, ਲੋਜਿਸਟਿਕਸ ਪਾਰਕ, ਵੇਅਰਹਾਊਸ-ਕਮ-ਰਿਟੇਲ, ਟਰੱਕਰਸ ਪਾਰਕ, ਕੈਸ਼ ਐਂਡ ਕੈਰੀ ਵੇਅਰਹਾਊਸ, ਕੋਲਡ ਚੇਨ ਸਹੂਲਤਾਂ ਅਤੇ ਗੈਸ ਗੋਦਾਮ ਸਥਾਪਿਤ ਕਰਨ ਲਈ ਨੀਤੀ ਵਿਚ ਸੋਧ ਨੂੰ ਮਨਜ਼ੂਰੀ ਪ੍ਰਦਾਨ ਕੀਤੀ ਗਈ।

ਸੋਧ ਨੀਤੀ ਦੇ ਤਹਿਤ, ਇੰਟੀਗ੍ਰੇਟੇਡ ਇਨਲੈਂਡ ਕੰਟੇਨਰਡਿਪੋ/ਕਸਟਮ ਬਾਊਂਡੇਡ ਖੇਤਰਾਂ ਦੀ ਸਥਾਪਨਾ ਲਈ ਘੱਟੋ ਘੱਟ 20 ਏਕੜ ਖੇਤਰ ਜਰੂਰੀ ਹੋਵੇਗੀ। ਰਿਟੇਲ ਸਹੂਲਤਾਂ ਵਾਲੇ ਖੇਤੀਬਾੜੀ ਗੋਦਾਮਾਂ ਲਈ ਘੱਟ ਘੱਟ 2 ਏਕੜ ਖੇਤਰ ਜਰੂਰੀ ਹੋਵੇਗਾ, ਜਦੋਂ ਕਿ ਖੁਦਰਾ ਸਹੂਲਤਾਂ ਵਾਲੇ ਗੈਰ-ਖੇਤੀਬਾੜੀ ਗੋਦਾਮਾਂ ਦੇ ਲਈ 5 ਏਕੜ ਦੀ ਜਰੂਰਤ ਹੋਵੇਗੀ। ਇਸ ਤੋਂ ਇਲਾਵਾ ਡਿਵੇਲਪਰਸ ਨੂੰ ਖੇਤੀਬਾੜੀ ਗੋਦਾਮਾਂ ਦੇ ਲਈ ਘੱਟੋ ਘੱਟ 33 ਫੁੱਟ ਅਤੇ ਗੈਰ-ਖੇਤੀਬਾੜੀ ਗੋਦਾਮਾਂ ਦੇ ਲਈ 60 ਫੁੱਟ ਦੀ ਦੂਰੀ ਯਕੀਨੀ ਕਰਨੀ ਹੋਵੇਗੀ।

ਕੋਲਡ ਚੇਨ ਵੇਅਰਹਾਊਸ ਸਹੂਲਤਾਂ ਲਈ ਘੱਟੋ ਘੱਟ 33 ਫੁੱਟ ਦੂਰੀ ਦੀ ਜਰੂਰਤ ਹੋਵੇਗੀ। ਇੰਨ੍ਹਾਂ ਸੋਧਾਂ ਦਾ ਉਦੇਸ਼ ਨਗਰ ਅਤੇ ਗ੍ਰਾਮ ਆਯੋਜਨਾ ਅਤੇ ਉਦਯੋਗ ਅਤੇ ਵਪਾਰ ਵਿਭਾਗ ਦੋਵਾਂ ਦੀ ਨ.ਤੀਆਂ ਵਿਚ ਘੱਟੋ ਘੱਟ ਯੋਗਤਾ ਸ਼ਰਤਾਂ ਅਤੇ ਦ੍ਰਿਸ਼ਟੀਕੋਣ ਕਾਨਦੰਡਾਂ ਵਿਚ ਸਥਿਰਤਾ ਬਣਾਏ ਰੱਖਣਾ ਹੈ।

Scroll to Top