GST

ਜੀਐੱਸਟੀ ਇਕੱਠਾ ਕਰਨ ‘ਚ 10.3% ਦਾ ਕੌਮੀ ਵਾਧਾ ਦੇ ਮੁਕਾਬਲੇ ਹਰਿਆਣਾ ਨੇ ਹਾਸਲ ਕੀਤਾ 22% ਵਾਧਾ

ਚੰਡੀਗੜ੍ਹ, 2 ਜਨਵਰੀ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਜੋ ਸੂਬੇ ਦੇ ਵਿੱਤੀ ਮੰਤਰੀ ਵੀ ਹਨ, ਦੀ ਕੁਸ਼ਲ ਅਗਵਾਈ ਹੇਠ ਆਬਾਕਾਰੀ ਅਤੇ ਕਰਾਧਾਨ ਵਿਭਾਗ ਨੇ ਮਾਲ ਅਤੇ ਸੇਵਾ ਟੈਕਸ (GST) ਦੇ ਇਕੱਠਾ ਕਰਨ ਵਿਚ ਵਰਨਣਯੋਗ ਵਾਧਾ ਹਾਸਲ ਕੀਤਾ ਹੈ। ਦਸੰਬਰ ਮਹੀਨੇ ਵਿਚ ਦੇਸ਼ ਵਿਚ ਇਕੱਠੇ ਸਕਲ ਜੀਐੱਸਟੀ ਮਾਲ 164822 ਕਰੋੜ ਰੁਪਏ ਹੈ, ਜੋ ਪਿਛਲੇ ਸਾਲ ਦੇ ਇਸੀ ਮਹੀਨੇ ਦੇ ਜੀਐੱਸਟੀ ਮਾਲ ਤੋਂ 10.3% ਵੱਧ ਹੈ। ਉੱਥੇ ਦਸੰਬਰ, 2023 ਵਿਚ ਇਹ 6678 ਕਰੋੜ ਰੁਪਏ ਸੀ, ਜੋ 10.3% ਦਾ ਕੌਮੀ ਵਾਧਾ ਦੇ ਮੁਕਾਬਲੇ 22% ਦਾ ਵਾਧੇ ਨੂੰ ਦਰਸ਼ਾਉਂਦਾ ਹੈ। ਇਸ ਦੌਰਾਨ ਉੱਤਰ ਭਾਰਤ ਵਿਚ ਹਿਮਾਚਲ ਪ੍ਰਦੇਸ਼ ਵਿਚ 5%, ਪੰਜਾਬ ਵਿਚ 8%, ਦਿੱਲੀ ਵਿਚ 16% ਅਤੇ ਜੰਮੂ ਕਸ਼ਮੀਰ ਵਿਚ 20% ਦੀ ਦਰ ਨਾਲ ਵਾਧਾ ਦਰਜ ਕੀਤਾ ਹੈ।

ਆਰਥਕ ਪ੍ਰਗਤੀ ਨੂੰ ਦਰਸ਼ਾਉਂਦਾ ਹੈ ਜੀਐੱਸਟੀ ਕਲੈਕਸ਼ਨ ਵਿਚ ਹੋਇਆ ਵਾਧਾ

ਮਨੋਹਰ ਲਾਲ ਨੇ ਕਿਹਾ ਕਿ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਦਸੰਬਰ ਮਹੀਨੇ ਵਿਚ ਜੀਐੱਸਟੀ (GST) ਇਕੱਠਾ ਕਰਨ ਵਿਚ ਅਸਾਧਾਰਣ ਪ੍ਰਦਰਸ਼ ਕੀਤਾ ਹੈ, ਜਿਸ ਨਾਲ ਰਾਜ ਦੀ ਆਰਥਕ ਸੁਰੱਖਿਆ ਵਿਚ ਮਜਬੂਤੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਜੀਐੱਸਟੀ ਕਲੈਕਸ਼ਨ ਵਿਚ ਹੋਇਆ ਇਹ ਵਾਧਾ ਸੂਬੇ ਦੇ ਆਰਥਕ ਪ੍ਰਗਤੀ ਨੂੰ ਤਾਂ ਦਰਸ਼ਾਉਂਦਾ ਹੀ ਹੈ, ਨਾਲ ਹੀ ਇਹ ਰਾਜ ਦੇ ਵਿਕਾਸ ਲਈ ਇਕ ਸਕਾਰਾਤਮਕ ਸੰਕੇਤ ਵੀ ਹਨ। ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਅਸੀਂ ਅੱਗੇ ਵੀ ਅਜਿਹੇ ਹੀ ਪ੍ਰਗਤੀ ਕਰਦੇ ਰਹਾਂਗੇ ਅਤੇ ਹਰਿਆਣਾ ਨੂੰ ਆਰਥਕ ਅਤੇ ਮਾਲੀ ਪੱਧਰ ‘ਤੇ ਇਕ ਮਜਬੂਤ ਰਾਜ ਬਣਾਉਣਗੇ।

ਬਜਟ ਟੀਚੇ ਦੀ ਪ੍ਰਾਪਤੀ

ਇਸ ਦੇ ਨਾਲ ਹੀ ਆਬਕਾਰੀ ਅਤੇ ਕਰਾਧਾਨ ਵਿਭਾਗ ਨੇ ਪਹਿਲੀ ਤਿੰਨ ਤਿਮਾਹੀਆਂ ਵਿਚ ਵਿੱਤੀ ਸਾਲ 2023-24 ਲਈ ਕੁੱਲ ਬਜਟ ਟੀਚੇ ਦਾ 80% ਸਫਲਤਾਪੂਰਵਕ ਹਾਸਲ ਕਰ ਲਿਆ ਹੈ, ਜਿਸ ਤੋਂ ਆਬਕਾਰੀ ਅਤੇ ਕਰਾਧਾਨ ਵਿਭਾਗ ਦੀ ਕੁਸ਼ਲਤਾ ਸਾਫ ਝਲਕਦੀ ਹੈ। ਇਸ ਸਾਲ ਦਾ ਕੁੱਲ ਬਜਟ ਅੰਦਾਜਾ 57931 ਕਰੋੜ ਰੁਪਏ ਹੈ ਅਤੇ 31 ਦਸੰਬਰ, 2023 ਤੱਕ ਵਿਭਾਗ ਨੇ ਵੱਖ-ਵੱਖ ਮਦਾਂ ਤਹਿਤ ਸਫਲਤਾਪੂਰਵਕ 46349 ਕਰੋੜ ਰੁਪਏ ਜਮ੍ਹਾ ਕੀਤੇ ਹਨ। ਇਸ ਤੋਂ ਇਲਾਵਾ ਜੀਐੱਸਟੀ ਇਕੱਠਾ ਕਰਨ ਵਿਚ ਹਰਿਆਣਾ ਦੇਸ਼ ਦੇ ਮੋਹਰੀ 5 ਸੂਬਿਆਂ ਵਿਚ ਬਣਿਆ ਹੋਇਆ ਹੈ। ਨਵੰਬਰ 2023 ਵਿਚ ਵੀ ਹਰਿਆਣਾ ਨੇ ਵੱਡੇ ਸੂਬਿਆਂ ਵਿਚ ਸੱਭ ਤੋਂ ਵੱਧ ਵਿਕਾਸ ਦਰ ਦਿਖਾਈ ਸੀ।

ਕਲੈਕਸ਼ਨ ਦਾ ਵੇਰਵਾ

ਕੁੱਲ ਬਜਟ ਅੰਦਾਜਾ (2023-24) – 57931 ਕਰੋੜ ਰੁਪਏ

31 ਦਸੰਬਰ 2023 ਤਕ ਕੁੱਲ ਕਲੈਕਸ਼ਨ – 46349 ਕਰੋੜ ਰੁਪਏ (ਬਜਟ ਅੰਦਾਜੇ ਦਾ 80%)

ਵੱਖ-ਵੱਖ ਮਦਾਂ ਤਹਿਤ 31 ਦਸੰਬਰ, 2023 ਤਕ ਇਕੱਠਾ :-

ਐੱਸਜੀਐੱਸਟੀ – 29235 ਕਰੋੜ ਰੁਪਏ (16.5% ਦਾ ਵਾਧਾ)

ਉਤਪਾਦ ਫੀਸ – 8533 ਕਰੋੜ ਰੁਪਏ (15.6% ਦਾ ਵਾਧਾ)

ਵੈਟ – 8581 ਕਰੋੜ ਰੁਪਏ।

Scroll to Top