solar energy panels

ਹਰਿਆਣਾ: ਛੱਤ ‘ਤੇ ਸੂਰਜੀ ਊਰਜਾ ਪੈਨਲ ਲਗਾਉਣ ‘ਤੇ ਹਰ ਮਹੀਨੇ ਮਿਲੇਗੀ 300 ਯੂਨਿਟ ਮੁਫ਼ਤ ਬਿਜਲੀ

ਚੰਡੀਗੜ੍ਹ 2 ਮਾਰਚ 2024: ਕੇਂਦਰੀ ਬਿਜਲੀ ਅਤੇ ਨਵੀਨ ਤੇ ਨਵੀਕਰਨ ਊਰਜਾ ਵਿਭਾਗ ਵੱਲੋਂ ਪੀਐਮ-ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਦੇ ਤਹਿਤ ਛੱਤ ‘ਤੇ ਸੋਲਰ ਊਰਜਾ ਪੈਨਲ (solar energy panels) ਲਗਾਉਣ ‘ਤੇ ਹਰੇਕ ਮਹੀਨੇ 300 ਯੂਨਿਟ ਤੱਕ ਮੁਫ਼ਤ ਬਿਜਲੀ ਦਿੱਤੀ ਜਾਵੇਗੀ| ਇਸ ਯੋਜਨਾ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 13 ਫਰਵਰੀ, 2024 ਨੂੰ ਕੀਤੀ ਸੀ |

ਇਕ ਸਰਕਾਰੀ ਬੁਲਾਰੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀਐਮ-ਸੂਰਜ ਘਰ ਮੁਫ਼ਤ ਬਿਜਲੀ ਯੋਜਨਾ ਦੋ ਕਿਲੋਵਾਟ ਸਮੱਰਥਾਂ ਵਾਲੀ ਪ੍ਰਣਾਲੀ ਲਈ ਪ੍ਰਣਾਲੀਗਤ ਲਗਾਤ ਦੇ 60 ਫੀਸਦੀ ਅਤੇ 2 ਤੋਂ 3 ਕਿਲੋਵਾਟ ਸਮੱਰਥਾ ਵਾਲੀ ਪ੍ਰਣਾਲੀ ਲਈ ਵਾਧੂ ਪ੍ਰਣਾਲੀਗਤ ਲਾਗਤ ਦੇ 40 ਫੀਸਦੀ ਦੇ ਬਰਾਬਰ ਸੀਐਫਏ ਪ੍ਰਦਾਨ ਕਰੇਗੀ | ਸੀਐਫਏ ਨੂੰ 3 ਕਿਲੋਵਾਟ ‘ਤੇ ਸੀਮਿਤ ਕੀਤਾ ਜਾਵੇਗਾ| ਮੌਜ਼ੂਦਾ ਮਾਨਕ ਕੀਮਤਾਂ ‘ਤੇ ਇਕ ਕਿਲੋਵਾਟ ਸਮੱਰਥਾ ਵਾਲੀ ਪ੍ਰਣਾਲੀ ਲਈ 30,000 ਰੁਪਏ, ਦੋ ਕਿਲੋਵਾਟ ਸਮੱਰਥਾਂ ਵਾਲੀ ਪ੍ਰਣਾਲੀ ਲਈ 60,000 ਰੁਪਏ ਅਤੇ ਤਿੰਨ ਕਿਲੋਵਾਟ ਜਾਂ ਉਸ ਤੋਂ ਉੱਪਰ ਵਾਲੀ ਪ੍ਰਣਾਲੀ ਲਈ 78,000 ਰੁਪਏ ਦੀ ਸਬਸਿਡੀ ਨਾਲ ਹੋਵੇਗਾ|

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਸ਼ਾਮਲ ਹੋਣ ਵਾਲੇ ਪਰਿਵਾਰ ਕੌਮੀ ਪੋਟਰਲ ਰਾਹੀਂ ਸਬਸਿਡੀ ਲਈ ਬਿਨੈ ਕਰਨਗੇ ਅਤੇ ਛੱਤ ‘ਤੇ ਸੋਲਰ ਊਰਜਾ ਪੈਨਲ (solar energy panels) ਲਗਾਉਣ  ਲਈ ਇਕ ਯੋਗ ਵਿਕੇਰਤਾ ਦੀ ਚੋਣ ਕਰਨ ਵਿਚ ਸਮੱਰਥ ਹੋਣਗੇ| ਕੌਮੀ ਪੋਟਰਲ ਸਥਾਪਤ ਕੀਤੀ ਜਾਣ ਵਾਲੀ ਪ੍ਰਣਾਲੀ ਦੇ ਯੋਗ ਆਕਾਰ, ਲਾਭ ਦੀ ਗਿਣਤੀ, ਵਿਕਰੇਤਾ ਦੀ ਰੇਟਿੰਗ ਆਦਿ ਬਾਰੇ ਜਾਣਕਾਰੀ ਪ੍ਰਦਾਨ ਕਰਕੇ ਪਰਿਵਾਰਾਂ ਨੂੰ ਉਨ੍ਹਾਂ ਦੇ ਫੈਸਲੇ ਲੈਣ ਦੀ ਪ੍ਰਕ੍ਰਿਆ ਵਿਚ ਮੱਦਦ ਮਿਲੇਗੀ|

ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿਚ ਸ਼ਾਮਲ ਹੋਣ ਵਾਲੇ ਪਰਿਵਾਰ 3 ਕਿਲੋਵਾਟ ਤੱਕ ਦੇ ਰਿਹਾਇਸ਼ੀ ਆਰਟੀਐਸ ਪ੍ਰਣਾਲੀ ਦੀ ਸਥਾਪਨਾ ਲਈ ਮੌਜ਼ੂਦਾ ਵਿਚ ਲਗਭਗ 7 ਫੀਸਦੀ ਦੇ ਗਰੰਟੀ ਮੁਕਤ ਘੱਟ ਵਿਆਜ ਵਾਲੇ ਕਰਜ਼ੇ ਦਾ ਲਾਭ ਚੁੱਕਣ ਵਿਚ ਸਮੱਰਥ ਹੋਣਗੇ| ਇਸ ਰਾਹੀਂ ਸ਼ਥਾਨਕ ਸਰਕਾਰ ਅਤੇ ਪੰਚਾਇਤੀ ਰਾਜ ਸੰਸਥਾਨਾਂ ਵੀ ਆਪਣੇ ਖੇਤਰਾਂ ਵਿਚ ਆਰਟੀਐਸ ਸਥਾਪਨਾਵਾਂ ਨੂੰ ਪ੍ਰੋਤਸਾਹਿਤ ਦੇਣ ਲਈ ਵੱਖ-ਵੱਖ ਪ੍ਰੋਤਸਾਹਨਾਂ ਨਾਲ ਲਾਭਬੰਦ ਹੋਣਗੇ|

ਇਸ ਯੋਜਨਾ ਰਾਹੀਂ ਸ਼ਾਮਲ ਘਰ ਬਿਜਲੀ ਬਿਲ ਬਚਾਉਣ ਦੇ ਨਾਲ-ਨਾਲ ਡਿਸਕਾਮ ਨੂੰ ਬਾਕੀ ਬਿਜਲੀ ਦੀ ਵਿਕਰੀ ਰਾਹੀਂ ਵਾਧੂ ਆਮਦਨ ਕਮਾਉਣ ਵਿਚ ਸਮੱਰਥ ਹੋਣਗੇ| ਸਰਕਾਰ ਨੇ ਇਸ ਯੋਜਨਾ ਦੀ ਸ਼ੁਰੂਆਤ ਤੋਂ ਬਾਅਦ ਜਾਗਰੂਕਤਾ ਵੱਧਾਉਣ ਅਤੇ ਇਛੁੱਕ ਪਰਿਵਾਰਾਂ ਤੋਂ ਬਿਨੈ ਪ੍ਰਾਪਤ ਕਰਨ ਲਈ ਇਕ ਮੁਹਿੰਮ ਸ਼ੁਰੂ ਕੀਤੀ ਹੈ| ਇਸ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰਨ ਦੇ ਇਛੁੱਕ ਪਰਿਵਾਰ pmsuryaghar.gov.in ‘ਤੇ ਆਪਣਾ ਰਜਿਸਟਰੇਸ਼ਨ ਕਰਵਾ ਸਕਦੇ ਹਨ|

Scroll to Top