Talwara

ਤਲਵਾੜਾ ਦੇ ਹਰਸ਼ਿਤ ਚੌਧਰੀ ਦੀ ਭਾਰਤੀ ਜਲ ਫੌਜ ਅਕੈਡਮੀ ‘ਚ ਹੋਈ ਚੋਣ

ਚੰਡੀਗੜ੍ਹ, 10 ਅਗਸਤ 2024: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (MRSAFPI), ਮੋਹਾਲੀ ਦਾ ਇੱਕ ਹੋਰ ਕੈਡੇਟ, ਹਰਸ਼ਿਤ ਚੌਧਰੀ ਦੀ ਇੰਡੀਅਨ ਨੇਵਲ ਅਕੈਡਮੀ ਇਜ਼ੀਮਾਲਾ (ਕੇਰਲਾ) ‘ਚ ਚੋਣ ਹੋਈ ਹੈ | ਹਰਸ਼ਿਤ ਚੌਧਰੀ ਹੁਸ਼ਿਆਰਪੁਰ ਦੇ ਤਲਵਾੜਾ (Talwara) ਦਾ ਰਹਿਣ ਵਾਲਾ ਹੈ |

ਪੰਜਾਬ ਦੇ ਕੈਬਿਨਟ ਮੰਤਰੀ ਨੇ ਕਿਹਾ ਕਿ ਹਰਸ਼ਿਤ ਚੌਧਰੀ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਦੱਸਿਆ ਕਿ ਸੰਸਥਾ ਦੇ ਕੁੱਲ 238 ਕੈਡਿਟਾਂ ਨੇ ਵੱਖ-ਵੱਖ ਰੱਖਿਆ ਸਿਖਲਾਈ ਅਕੈਡਮੀਆਂ ‘ਚ ਦਾਖਲਾ ਪ੍ਰਾਪਤ ਕੀਤਾ ਹੈ| ਇਨ੍ਹਾਂ ‘ਚੋਂ 160 ਕੈਡਿਟ ਭਾਰਤੀ ਫੌਜ, ਜਲ ਫੌਜ ਅਤੇ ਹਵਾਈ ਫੌਜ ‘ਚ ਕਮਿਸ਼ਨਡ ਅਫਸਰ ਬਣੇ ਹਨ। ਇਸਦੇ ਨਾਲ ਹੀ 15 ਕੈਡਿਟਾਂ ਨੇ ਸਰਵਿਸਿਜ਼ ਸਿਲੈਕਸ਼ਨ ਬੋਰਡ ਦੀ ਇੰਟਰਵਿਊ ਸਫ਼ਲਤਾਪੂਰਵਕ ਪਾਸ ਕਰ ਲਈ ਹੈ | ਉਹ ਭਾਰਤੀ ਹਥਿਆਰਬੰਦ ਫੌਜਾਂ ‘ਚ ਕਮਿਸ਼ਨਡ ਅਫ਼ਸਰ ਬਣਨ ਲਈ ਜੁਆਇਨਿੰਗ ਲੈਟਰਾਂ ਦੀ ਉਡੀਕ ਹੈ |

Scroll to Top