ਚੰਡੀਗੜ੍ਹ, 07 ਅਪ੍ਰੈਲ 2025: England Team New Captain: ਇੰਗਲੈਂਡ ਕ੍ਰਿਕਟ ਬੋਰਡ ਨੇ ਹੈਰੀ ਬਰੂਕ (Harry Brook) ਨੂੰ ਇੰਗਲੈਂਡ ਦੀ ਟੀ-20 ਅਤੇ ਵਨਡੇ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ। ਹੈਰੀ ਬਰੂਕ ਕਪਤਾਨ ਜੋਸ ਬਟਲਰ ਦੀ ਜਗ੍ਹਾ ਲੈਣਗੇ। ਜਿਕਰਯੋਗ ਹੈ ਕਿ ਜੋਸ ਬਟਲਰ ਨੇ ਪਿਛਲੇ ਮਹੀਨੇ ਚੈਂਪੀਅਨਜ਼ ਟਰਾਫੀ ਵਿੱਚ ਟੀਮ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਕਪਤਾਨੀ ਛੱਡ ਦਿੱਤੀ ਸੀ।
ਜੋਸ ਬਟਲਰ ਨੇ 1 ਮਾਰਚ ਨੂੰ ਕਰਾਚੀ ‘ਚ ਟੀਮ ਦੇ ਆਖਰੀ ਗਰੁੱਪ ਪੜਾਅ ਮੈਚ ਤੋਂ ਪਹਿਲਾਂ ਕਿਹਾ ਸੀ – ‘ਇਹ ਮੇਰੇ ਲਈ ਕਪਤਾਨੀ ਛੱਡਣ ਦਾ ਸਹੀ ਸਮਾਂ ਹੈ, ਇਹ ਟੀਮ ਲਈ ਵੀ ਸਹੀ ਸਮਾਂ ਹੈ।’ ਇੰਗਲਿਸ਼ ਟੀਮ ਚੈਂਪੀਅਨਜ਼ ਟਰਾਫੀ ‘ਚ ਇੱਕ ਵੀ ਮੈਚ ਨਹੀਂ ਜਿੱਤ ਸਕੀ ਅਤੇ ਗਰੁੱਪ ਪੜਾਅ ਤੋਂ ਬਾਹਰ ਹੋ ਗਈ। ਇੰਨਾ ਹੀ ਨਹੀਂ, ਟੀਮ 2023 ਦੇ ਵਨਡੇ ਵਿਸ਼ਵ ਕੱਪ ‘ਚ ਨਾਕਆਊਟ ਪੜਾਅ ਤੱਕ ਨਹੀਂ ਪਹੁੰਚ ਸਕੀ।
ਇੰਗਲੈਂਡ ਟੀਮ ਦਾ ਕਪਤਾਨ ਬਣਾਏ ਜਾਣ ‘ਤੇ 26 ਸਾਲਾ ਹੈਰੀ ਬਰੂਕ (Harry Brook) ਨੇ ਕਿਹਾ ਕਿ “ਇਹ ਮੇਰੇ ਲਈ ਸਨਮਾਨ ਦੀ ਗੱਲ ਹੈ।’ ਜਦੋਂ ਮੈਂ ਵ੍ਹਰਫੇਡੇਲ ਦੇ ਬਰਲੀ ਵਿਖੇ ਕ੍ਰਿਕਟ ਖੇਡਦਾ ਹੁੰਦਾ ਸੀ। ਫਿਰ ਮੈਂ ਯਾਰਕਸ਼ਾਇਰ ਲਈ ਖੇਡਣ ਅਤੇ ਇੰਗਲੈਂਡ ਦੀ ਕਪਤਾਨੀ ਕਰਨ ਦਾ ਸੁਪਨਾ ਦੇਖਿਆ। ਇਹ ਮੌਕੇ ਮੇਰੇ ਲਈ ਬਹੁਤ ਮਾਇਨੇ ਰੱਖਦੇ ਹਨ।
ਜਨਵਰੀ 2022 ‘ਚ ਆਪਣੀ ਸ਼ੁਰੂਆਤ ਤੋਂ ਬਾਅਦ ਬਰੂਕ ਇੰਗਲੈਂਡ ਦੀ ਵ੍ਹਾਈਟ-ਬਾਲ ਟੀਮ ‘ਚ ਇੱਕ ਮਹੱਤਵਪੂਰਨ ਖਿਡਾਰੀ ਰਿਹਾ ਹੈ। ਹੈਰੀ ਬਰੂਕ ਪਿਛਲੇ ਇੱਕ ਸਾਲ ਤੋਂ ਵਨਡੇ ਅਤੇ ਟੀ-20 ਟੀਮ ਦਾ ਉਪ-ਕਪਤਾਨ ਰਿਹਾ ਹੈ। ਹੈਰੀ ਨੇ ਸਤੰਬਰ 2024 ‘ਚ ਬਟਲਰ ਦੀ ਗੈਰਹਾਜ਼ਰੀ ਵਿੱਚ ਆਸਟ੍ਰੇਲੀਆ ਵਿਰੁੱਧ ਵਨਡੇ ਸੀਰੀਜ਼ ‘ਚ ਅੰਗਰੇਜ਼ੀ ਟੀਮ ਦੀ ਕਪਤਾਨੀ ਕੀਤੀ ਸੀ। ਉਨ੍ਹਾਂ ਨੇ ਨਿਊਜ਼ੀਲੈਂਡ ‘ਚ 2018 ਦੇ ਆਈਸੀਸੀ ਅੰਡਰ-19 ਵਿਸ਼ਵ ਕੱਪ ‘ਚ ਇੰਗਲੈਂਡ ਦੀ ਕਪਤਾਨੀ ਵੀ ਕੀਤੀ।
Read More: MI ਬਨਾਮ RCB: ਅੱਜ ਮੁੰਬਈ ਇੰਡੀਅਨਜ਼ ਤੇ ਰਾਇਲ ਚੈਲੇਂਜਰਜ਼ ਬੰਗਲੁਰੂ ਦਾ ਮੁਕਾਬਲਾ, MI ‘ਚ ਬੁਮਰਾਹ ਦੀ ਵਾਪਸੀ !