ਹਰਜੋਤ ਸਿੰਘ ਬੈਂਸ ਨੇ ਬਜਟ ਨੂੰ ਇਤਿਹਾਸਕ ਤੇ ਸ਼ਲਾਘਾਯੋਗ ਕਰਾਰ ਦਿੰਦਿਆਂ ਕੁੱਲ ਖਰਚੇ ਦਾ 12 ਫੀਸਦੀ ਸਿੱਖਿਆ ਖੇਤਰ ਲਈ ਅਲਾਟ ਕੀਤਾ

ਚੰਡੀਗੜ੍ਹ, 27 ਮਾਰਚ 2025: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (harjot singh bains) ਨੇ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿੱਖਿਆ (education) ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਈ ਇੱਕ ਅਹਿਮ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ 17,975 ਕਰੋੜ ਰੁਪਏ ਯਾਨੀ ਕੁੱਲ ਖਰਚੇ ਦਾ 12 ਫੀਸਦੀ ਬਜਟ ਅਲਾਟ (budget alot) ਕਰਨ ਨਾਲ ਸਿੱਖਿਆ ਪ੍ਰਣਾਲੀ ਵਿੱਚ ਵੱਡੀ ਤਬਦੀਲੀ ਆਵੇਗੀ। ਬਜਟ ਮਿਸ਼ਨ ਸਮਰਥ ਤਹਿਤ ਸਕੂਲੀ ਸਿੱਖਿਆ ਨੂੰ ਮਜ਼ਬੂਤ ​​ਕਰਨ ‘ਤੇ ਕੇਂਦਰਿਤ ਹੈ, ਜਿਸ ਨਾਲ 19,000 ਸਕੂਲਾਂ ਦੇ 14 ਲੱਖ ਵਿਦਿਆਰਥੀਆਂ ਨੂੰ ਪਹਿਲਾਂ ਹੀ ਲਾਭ ਹੋਇਆ ਹੈ ਅਤੇ ਸਿੱਖਣ ਦੇ ਨਤੀਜਿਆਂ ਵਿੱਚ 15-25% ਦਾ ਸੁਧਾਰ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਬਜਟ (budget) ਦੇ ਮੁੱਖ ਨੁਕਤਿਆਂ ਵਿੱਚ ਸਮਗਰ ਸਿੱਖਿਆ ਅਭਿਆਨ ਲਈ 1240 ਕਰੋੜ ਰੁਪਏ, ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਲਈ 466 ਕਰੋੜ ਰੁਪਏ, ਮੁਫਤ ਕਿਤਾਬਾਂ ਲਈ 75 ਕਰੋੜ ਰੁਪਏ ਅਤੇ ਵਰਦੀਆਂ ਲਈ 35 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ 425 ਪ੍ਰਾਇਮਰੀ ਸਕੂਲਾਂ ਨੂੰ ‘ਸਕੂਲ ਆਫ਼ ਹੈਪੀਨੈਸ’ (school off happiness) ਵਿੱਚ ਤਬਦੀਲ ਕਰ ਰਹੀ ਹੈ ਅਤੇ 4,098 ਸਕੂਲ ਸੂਰਜੀ ਊਰਜਾ ‘ਤੇ ਚਲਾਏ ਜਾ ਰਹੇ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਰੂਸਾ ਸਕੀਮ ਤਹਿਤ 199 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਈ 160 ਕਰੋੜ ਰੁਪਏ ਰੱਖੇ ਗਏ ਹਨ, ਜਦਕਿ ਤਕਨੀਕੀ ਸਿੱਖਿਆ ਲਈ 579 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ, ਜਿਸ ਵਿੱਚੋਂ 33 ਕਰੋੜ ਰੁਪਏ ਨਵੀਆਂ ਆਈ.ਟੀ.ਆਈਜ਼ ਲਈ ਰੱਖੇ ਗਏ ਹਨ। ਇਹ ਬਜਟ ਸਰਕਾਰੀ ਆਈ.ਟੀ.ਆਈਜ਼ ਵਿੱਚ ਇਸ ਸਾਲ 93.04% ਦੀ ਰਿਕਾਰਡ ਦਾਖਲਾ ਦਰ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਗਿਆ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਕੂਲੀ ਸਿੱਖਿਆ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਤਹਿਤ ਕਈ ਅਧਿਆਪਕਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਿਆ ਗਿਆ ਹੈ ਅਤੇ ਇਹ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ, “ਇਹ ਬਜਟ ਸਾਡੀਆਂ ਚਾਰ ਮੁੱਖ ਤਰਜੀਹਾਂ ਨੂੰ ਦਰਸਾਉਂਦਾ ਹੈ – ਮਿਆਰੀ ਸਿੱਖਿਆ, ਸਮਾਵੇਸ਼ੀ ਵਿਕਾਸ, ਟਿਕਾਊ ਬੁਨਿਆਦੀ ਢਾਂਚਾ ਅਤੇ ਬਰਾਬਰੀ ਦੀ ਤਰੱਕੀ, ਜਿਸ ਨਾਲ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਜਾਵੇਗਾ।

Read More: Punjab Vidhan Sabha 2025: ਈਟੀਟੀ ਅਧਿਆਪਕ 1 ਅਪ੍ਰੈਲ ਨੂੰ ਪੰਜਾਬ ਸਿੱਖਿਆ ਵਿਭਾਗ ਕਰਨਗੇ ਜੁਆਇਨ

Scroll to Top