ਸ੍ਰੀ ਅਨੰਦਪੁਰ ਸਾਹਿਬ, 12 ਫਰਵਰੀ 2024: ਲਗਾਤਾਰ ਇੱਕ ਹਫਤੇ ਤੋਂ ਪੰਜਾਬ ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਉਪ ਮੰਡਲਾਂ ਵਿੱਚ ਲੱਗ ਰਹੇ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕਰ ਰਹੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ (Harjot Singh Bains) ਨੇ ਹਰ ਦਿਨ ਦੀ ਸੁਰੂਆਤ ਕੈਂਪ ਤੋਂ ਕਰ ਰਹੇ ਹਨ ਅਤੇ ਲੋਕਾਂ ਵਿੱਚ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਰੋਜ਼ਾਨਾ ਲਗਭਗ 10 ਕੈਂਪਾਂ ਵਿੱਚ ਨਿੱਜੀ ਤੌਰ ਤੇ ਸ਼ਿਰਕਤ ਕੀਤੀ ਜਾ ਰਹੀ ਹੈ, ਜਿੱਥੇ ਵੱਖ ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਕਣ ਕੀਤਾ ਜਾ ਰਿਹਾ ਹੈ |
ਉਥੇ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਯੋਗ ਲੋੜਵੰਦਾਂ ਤੱਕ ਪਹੁੰਚਾਉਣ ਲਈ ਇਨ੍ਹਾਂ ਕੈਂਪਾਂ ਵਿਚ ਵੱਖ ਵੱਖ ਵਿਭਾਗਾਂ ਦੀ ਕਾਰਗੁਜਾਰੀ ਵੀ ਚੈੱਕ ਕੀਤੀ ਜਾ ਰਹੀ ਹੈ। ਕੈਬਨਿਟ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਲੋਕਾਂ ਦੀਆਂ ਨਿੱਜੀ ਸਮੱਸਿਆਵਾਂ ਅਤੇ ਸਾਂਝੇ ਮਸਲੇ ਮੌਕੇ ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਜਾ ਰਹੇ ਹਨ, ਬਕਾਇਆ ਮੁਸ਼ਕਿਲਾ ਸਮਾਬੱਧ ਹੱਲ ਕਰਨ ਦੀਆਂ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਲੋਕ ਇਨ੍ਹਾਂ ਕੈਂਪਾਂ ਵਿੱਚ ਆਪਣੇ ਨਿੱਜੀ ਕੰਮ ਕਰਵਾ ਰਹੇ ਹਨ, ਉਥੇ ਪਿੰਡਾਂ ਦੇ ਸਾਝੇ ਮਾਮਲੇ ਵੀ ਹੱਲ ਹੋ ਰਹੇ ਹਨ, ਸੜਕਾਂ, ਸਕੂਲਾਂ, ਹਸਪਤਾਲਾਂ, ਡਿਸਪੈਂਸਰੀਆਂ, ਗਲੀਆਂ, ਨਾਲੀਆਂ, ਝੱਪੜਾ, ਰੋਸ਼ਨੀ, ਡੰਗੇ ਲਗਾਉਣਾ, ਨੀਲੇ ਕਾਰਡ ਵਰਗੇ ਮਸਲੇ ਵੀ ਸਮਾਬੱਧ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।
ਸ. ਬੈਂਸ (Harjot Singh Bains) ਵੱਲੋਂ ਸਾਰੇ ਕੈਂਪਾਂ ਦੇ ਵਿੱਚ ਸ਼ਿਰਕਤ ਕਰਨ ਮੌਕੇ ਇਲਾਕਾ ਵਾਸੀਆਂ ਨਾਲ ਸਾਝੀਆਂ ਬੈਠਕਾਂ ਵੀ ਕਰ ਰਹੇ ਹਨ ਅਤੇ ਪੰਚਾਇਤਾ ਤੇ ਲੋਕਾਂ ਦੀ ਮੰਗ ਅਨੁਸਾਰ ਵਿਕਾਸ ਕਾਰਜਾਂ ਲਈ ਗ੍ਰਾਟਾਂ ਦੇ ਗੱਫੇ ਦੇ ਰਹੇ ਹਨ। ਸਕੂਲਾਂ, ਸਿਹਤ ਕੇਂਦਰਾਂ ਤੇ ਹੋਰ ਸਰਕਾਰੀ ਅਦਾਰਿਆ ਦਾ ਦੌਰਾ ਕਰਕੇ ਉਨ੍ਹਾ ਦੀ ਕਾਰਗੁਜਾਰੀ ਦਾ ਮੁਲਾਕਣ ਕੀਤਾ ਜਾ ਰਿਹਾ ਹੈ। ਆਪਣੇ ਦੌਰੀਆ ਦੌਰਾਨ ਕੈਬਨਿਟ ਮੰਤਰੀ ਨੇ ਰਾਏਪੁਰ ਲੋਅਰ ਪਾਰਸਲੀ 36 ਲੱਖ ਰੁਪਏ, ਸ਼ਾਹਪੁਰ ਬੇਲਾ ਪੁੱਲ ਲਈ 10 ਲੱਖ ਅਤੇ ਸਕੂਲ ਦੇ ਗਰਾਊਡ ਲਈ 30 ਲੱਖ, ਗੰਭੀਰਪੁਰ ਅੱਪਰ ਲਈ 20 ਲੱਖ, ਸੂਰੇਵਾਲ ਅੱਪਰ ਲਈ 30 ਲੱਖ, ਅਜੋਲੀ ਲਈ 20 ਲੱਖ, ਬ੍ਰਹਮਪੁਰ ਲੋਅਰ ਸਕੂਲ ਲਈ 45 ਲੱਖ ਰੁਪਏ ਦੀਆਂ ਗ੍ਰਾਟਾਂ ਦੇ ਕੇ ਹਲਕੇ ਵਿੱਚ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਹੈ।
ਉਨ੍ਹਾਂ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਖਿਡਾਰੀਆਂ ਤੇ ਖੇਡ ਕਲੱਬਾਂ ਨਾਲ ਬੈਠਕਾਂ, ਯੂਥ ਕਲੱਬਾਂ ਮਹਿਲਾ ਮੰਡਲਾਂ ਨੂੰ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਦੇ ਹਰ ਕੈਂਪ ਵਿੱਚ ਪਹੁੰਚ ਕੇ ਲੋਕਾਂ ਨਾਲ ਵਿਚਰਨ ਦੀ ਪ੍ਰਕਿਰਿਆ ਨੂੰ ਇਲਾਕਾ ਵਾਸੀਆਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ, ਹਰ ਦਿਨ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪਾਂ ਵਿੱਚ ਲੋਕਾਂ ਦੀ ਆਮਦ ਤੇ ਉਤਸ਼ਾਹ ਵੱਧ ਰਿਹਾ ਹੈ। ਹੁਣ ਤੱਕ 54 ਕੈਪਾਂ ਵਿੱਚ 10 ਹਜ਼ਾਰ ਤੋ ਵੱਧ ਲੋਕਾ ਨੇ ਸਰਕਾਰੀ ਸੇਵਾਵਾ ਦਾ ਲਾਭ ਲਿਆ ਹੈ।
ਲਗਾਤਾਰ ਆਪ ਦੀ ਸਰਕਾਰ ਆਪ ਦੇ ਦੁਆਰ ਕੈਂਪ ਵਿੱਚ ਪਹੁੰਚ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਲਗਾਤਾਰ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਸਮੱਸਿਆਵਾ ਹੱਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ 92 ਪ੍ਰਤੀਸ਼ਤ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿੱਲ ਮਾਫ ਹੋਏ ਹਨ, ਆਮ ਆਦਮੀ ਕਲੀਨਿਕ ਲੋਕਾਂ ਦੀਆਂ ਬਰੂਹਾਂ ਤੇ ਮਿਆਰੀ ਸਿਹਤ ਸਹੂਲਤ ਦੇ ਰਹੇ ਹਨ। ਸਿੱਖਿਆਂ ਦਾ ਕ੍ਰਾਂਤੀਕਾਰੀ ਦੌਰ ਆ ਗਿਆ ਹੈ, ਕੱਟੇ ਹੋਏ ਨੀਲੇ ਕਾਰਡ (ਆਟਾ ਦਾਲ ਕਾਰਡ) ਮੁੜ ਬਹਾਲ ਕਰਨਾ, ਵਿਦਿਆਰਥਣਾ ਨੂੰ ਸੁਰੱਖਿਅਤ ਵਿੱਦਿਅਕ ਅਦਾਰਿਆਂ ਵਿਚ ਲਿਆਉਣ ਲਈ ਟ੍ਰਾਸਪੋਰੇਸ਼ਨ ਦਾ ਪ੍ਰਬੰਧ ਕਰਨ, ਮੁਫਤ ਸਰਕਾਰੀ ਹਸਪਤਾਲਾ ਵਿੱਚ ਹਰ ਤਰਾਂ ਦੇ ਟੈਸਟ, ਦਵਾਈ ਦੀ ਸਹੂਲਤ ਨੂੰ ਯਕੀਨੀ ਬਣਾਉਣਾ, ਸੈਰ ਸਪਾਟਾ ਨੂੰ ਪ੍ਰਫੁੱਲਿਤ ਕਰਨਾ, ਅੰਤਰਰਾਸ਼ਟਰੀ ਖੇਡਾਂ ਵਿੱਚ ਮੈਡਲ ਜੇਤੂਆਂ ਨੂੰ ਉੱਚ ਅਹੁਦਿਆਂ ਤੇ ਤੈਨਾਤ ਕਰਨਾ, ਇਮਾਨਦਾਰ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦਾ ਮੀਹ ਵਰਾਉਣ ਵਰਗੇ ਫੈਸਲੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲਏ ਹਨ।
ਉਨ੍ਹਾਂ ਨੇ ਕਿਹਾ ਕਿ ਹੁਣ 1076 ਤੇ ਇੱਕ ਕਾਲ ਕਰਕੇ 44 ਸੇਵਾਵਾਂ ਦਾ ਲਾਭ ਘਰ ਬੈਠੇ ਲਿਆ ਜਾ ਸਕਦਾ ਹੈ, ਸਰਕਾਰੀ ਕਰਮਚਾਰੀ ਹੁਣ ਲੋਕਾਂ ਤੋਂ ਸਮਾਂ ਲੈ ਕੇ ਉਨ੍ਹਾਂ ਦੇ ਘਰ ਪਹੁੰਚ ਕੇ ਇਨ੍ਹਾਂ ਸੇਵਾਵਾਂ ਦਾ ਲਾਭ ਦੇ ਰਹੇ ਹਨ। ਭਵਿੱਖ ਵਿੱਚ ਮਾਨ ਸਰਕਾਰ ਦੇ ਵੱਲੋਂ ਲੋਕਾਂ ਨੂੰ ਕਈ ਤਰਾਂ ਦੀਆਂ ਹੋਰ ਵੱਡੀਆਂ ਰਿਆਇਤਾ ਦੇਣ ਦੀ ਯੋਜਨਾ ਉਲੀਕੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਦੋ ਸਾਲਾ ਵਿੱਚ ਭ੍ਰਿਸ਼ਟਾਚਾਰ ਮੁਕਤ ਸਾਫ ਸੁਥਰਾ ਪ੍ਰਸਾਸ਼ਨ ਦਿੱਤਾ ਹੈ।