Harjot Singh Bains

ਹਰਜੋਤ ਸਿੰਘ ਬੈਂਸ ਵੱਲੋਂ ਸਰਕਾਰੀ ਸਕੂਲਾਂ ‘ਚ ਸੈਨੀਟੇਸ਼ਨ ਫੰਡ ਮੁਹੱਇਆ ਕਰਵਾਉਣ ਦਾ ਐਲਾਨ

ਸ੍ਰੀ ਅਨੰਦਪੁਰ ਸਾਹਿਬ 06 ਜੁਲਾਈ ,2023: ਹਰਜੋਤ ਸਿੰਘ ਬੈਂਸ (Harjot Singh Bains) ਸਿੱਖਿਆ ਮੰਤਰੀ ਪੰਜਾਬ ਨੇ ਅੱਜ ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਸਮਾਰੋਹ ਮੌਕੇ ਸਰਕਾਰੀ ਸਕੂਲਾਂ ਨੂੰ 33 ਡੈਸਕਟਾਪ ਕੰਪਿਊਟਰ ਦਿੱਤੇ ਅਤੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀਆਂ ਨੂੰ ਕਲਾਸਰੂਮ ਵਿੱਚ ਕੇ.ਯਾਨ ਦੀ ਸਹੂਲਤ ਮਿਲੇਗੀ। ਸਰਕਾਰੀ ਸਕੂਲਾਂ ਨੂੰ ਸੈਨੀਟੇਸ਼ਨ ਲਈ ਫੰਡ, ਸੁਰੱਖਿਆ ਗਾਰਡ ਅਤੇ ਵਿਦਿਆਰਥੀਆਂ ਲਈ ਟ੍ਰਾਸਪੋਰਟ ਦੀ ਸੁਵਿਧਾਂ ਮਿਲੇਗੀ।

ਸਾਰੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਆਪਕ ਵਿਕਾਸ ਕੀਤਾ ਜਾਵੇਗਾ, ਸਾਰੇ ਪੰਜਾਬ ਦੇ ਸਕੂਲ ਆਂਫ ਐਮੀਨੈਂਸ ਇੱਕ ਤਰਾਂ ਦੀ ਦਿੱਖ ਵਾਲੇ ਹੋਣਗੇ, ਜਿੱਥੇ ਲਿਫਟ ਦੀ ਸਹੂਲਤ ਹੋਵੇਗੀ। ਮਾਸਟਰ ਕੇਡਰ ਅਤੇ ਪ੍ਰਾਇਮਰੀ ਅਧਿਆਪਕਾਂ ਦੀ ਭਰਤੀ ਪ੍ਰਕਿਰਿਆ ਜਲਦੀ ਮੁਕੰਮਲ ਹੋਵੇਗੀ। ਸਰਕਾਰੀ ਸਕੂਲਾਂ ਵਿੱਚ ਇਸ ਵਾਰ ਵਿਦਿਆਰਥੀਆਂ ਨੂੰ ਵਰਦੀਆਂ ਤੇ ਕਿਤਾਬਾਂ ਸਮੇਂ ਸਿਰ ਪਹੁੰਚਾਈਆਂ ਗਈਆਂ ਹਨ, 10+2 ਤੱਕ ਦੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੀ ਇਹ ਸਹੂਲਤ ਮਿਲੇਗੀ।

ਅੱਜ ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਦੀਪੁਰ ਵਿਸੇਸ਼ ਤੋਰ ਤੇ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਮੇਰਾ ਆਪਣਾ ਹਲਕਾ ਹੈ। ਸਮੁੱਚੇ ਪੰਜਾਬ ਵਿੱਚ ਸਿੱਖਿਆ ਦੀ ਜਿੰਮੇਵਾਰੀ ਪੂਰੀ ਮਿਹਨਤ ਤੇ ਲਗਨ ਨਾਲ ਨਿਭਾ ਰਹੇ ਹਾਂ, ਆਪਣੇ ਹਲਕੇ ਵਿੱਚ ਸਰਕਾਰੀ ਸਕੂਲਾਂ ਦੀ ਬਦਲ ਰਹੀ ਨੁਹਾਰ ਸਿੱਖਿਆ ਦੇ ਸੁਧਾਰ ਦੀ ਮੂੰਹ ਬੋਲਦੀ ਤਸਵੀਰ ਹੈ।

ਸਿੱਖਿਆ ਮੰਤਰੀ (Harjot Singh Bains) ਨੇ ਕਿਹਾ ਕਿ ਸਾਰੇ ਪੰਜਾਬ ਦੇ ਸਕੂਲ ਆਂਫ ਐਮੀਨੈਂਸ ਇੱਕ ਦਿੱਖ ਵਾਲੇ ਹੋਣਗੇ, ਜਿੱਥੇ ਲਿਫਟ ਦੀ ਸਹੂਲਤ ਹੋਵੇਗੀ। ਸਰਕਾਰੀ ਸਕੂਲਾਂ ਦੀ ਚਾਰਦੀਵਾਰੀ, ਸੁਰੱਖਿਆ ਗਾਰਡ, ਸੈਨੀਟੇਸ਼ਨ ਦਾ ਵਿਸ਼ੇਸ ਪ੍ਰਬੰਧ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਈ ਅਜਿਹੇ ਸਰਕਾਰੀ ਸਕੂਲ ਹਨ, ਜੋ ਮੋਜੂਦਾ ਦੌਰ ਵਿੱਚ ਮਾਡਲ ਤੇ ਕਾਨਵੈਂਟ ਸਕੂਲਾਂ ਤੋਂ ਅੱਗੇ ਲੰਘ ਗਏ ਹਨ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਆਮ ਘਰਾਂ ਵਿੱਚ ਮਿਆਰੀ ਸਿੱਖਿਆ ਦੇ ਕੇ ਆਮ ਲੋਕਾਂ ਨੂੰ ਵੱਡੇ ਅਫਸਰ, ਬਿਜਨਸਮੈਂਨ ਬਣਾਉਣਾ ਹੈ। ਸਾਡੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਦਿਸ਼ਾ ਵਿੱਚ ਜਿਕਰਯੋਗ ਪੁਲਾਘਾ ਪੁੱਟ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਨਾਲ ਹੀ ਸਭ ਤੋਂ ਸੋਖੇ ਢੰਗ ਨਾਲ ਸਫਲਤਾ ਦੀਆਂ ਪੋੜ੍ਹੀਆ ਚੜੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਜਿਲ੍ਹੇ ਦੇ ਦੋ ਮਹਿਲਾ ਆਈ.ਏ.ਐਸ ਅਧਿਕਾਰੀਆਂ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਅਤੇ ਮਨੀਸ਼ਾ ਰਾਣਾ ਵੱਲ ਮੁਖਾਤਿਵ ਹੁੰਦੇ ਹੋਏ ਕਿਹਾ ਕਿ ਇਹ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ, ਹਰ ਵਿਦਿਆਰਥੀ ਮਿਆਰੀ ਸਿੱਖਿਆ ਹਾਸਲ ਕਰਕੇ ਵੱਡਾ ਅਫਸਰ ਬਣ ਸਕਦਾ ਹੈ।

ਉਨ੍ਹਾਂ ਨੇ ਪੰਜਵੀ ਜਮਾਤ ਦੇ ਵਿਦਿਆਰਥੀ ਗੁਰਨੂਰ ਸਿੰਘ ਮਟੌਰ ਵੱਲੋਂ 117 ਵਿਧਾਨ ਸਭਾ ਹਲਕਿਆਂ ਦੇ ਨਾਮ ਜੁਬਾਨੀ ਕ੍ਰਮਵਾਰ ਦੱਸਣ ਦੀ ਵੀ ਸ਼ਲਾਘਾ ਕੀਤੀ। ਸਿੱਖਿਆ ਮੰਤਰੀ ਨੇ ਭਾਰਤ ਪੈਟ੍ਰੋਲੀਅਮ ਵੱਲੋਂ 33 ਡੈਸਕਟਾਪ ਕੰਪਿਊਟਰ ਸਰਕਾਰੀ ਸਕੂਲਾਂ ਨੂੰ ਦੇਣ ਦੀ ਸ਼ਲਾਘਾ ਕੀਤੀ ਅਤੇ ਸਿੱਖਿਆ ਵਿਭਾਗ ਵੱਲੋ ਇਹ ਕੰਪਿਊਟਰ ਸ.ਸ.ਸ.ਸ. ਲੜਕੀਆਂ ਚਮਕੌਰ ਸਾਹਿਬ, ਸ.ਸ.ਸ.ਸ. ਤਖਤਗੜ੍ਹ, ਸ.ਸ.ਸ.ਸ. ਲੜਕੀਆਂ ਰੂਪਨਗਰ, ਸ.ਸ.ਸ.ਸ. ਲੜਕੀਆਂ ਨੰਗਲ, ਸ.ਸ.ਸ.ਸ.ਲੜੀਆਂ ਸ੍ਰੀ ਅਨੰਦਪੁਰ ਸਾਹਿਬ,ਸਰਕਾਰੀ ਆਦਰਸ਼ ਸੀਨੀ.ਸੈਕੰ.ਸਕੂਲ ਲੋਦੀਪੁਰ ਵਿਚ ਤਕਸੀਮ ਕੀਤੇ ਗਏ।

ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰੀ ਆਦਰਸ਼ ਸਕੂਲ ਨੂੰ ਜਲਦੀ 80 ਲੱਖ ਦੀ ਗ੍ਰਾਟ ਭੇਜੀ ਜਾਵੇਗੀ, ਜਿਸ ਵਿਚੋਂ 17.5 ਲੱਖ ਰੁਪਏ ਨਾਲ ਸਕੂਲ ਦੀ ਚਾਰਦੀਵਾਰੀ ਕੀਤੀ ਜਾਵੇਗੀ ਤੇ ਬਾਕੀ ਰਾਸ਼ੀ ਸਕੂਲ ਦੇ ਵਿਕਾਸ ਲਈ ਵਰਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 32 ਹੋਰ ਸਕੂਲਾਂ ਨੂੰ ਪ੍ਰਤੀ ਸਕੂਲ 40 ਲੱਖ ਰੁਪਏ ਦਿੱਤੇ ਜਾਣਗੇ, ਨੰਗਲ ਅਤੇ ਕੀਰਤਪੁਰ ਸਾਹਿਬ ਦੇ ਸਕੂਲਾਂ ਨੂੰ 5-5 ਕਰੋੜ ਰੁਪਏ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਸਕੂਲਾਂ ਵਿੱਚ ਸੈਨੀਟੇਸ਼ਨ ਦੀ ਵਿਵਸਥਾ ਅਸੀ ਕਰ ਰਹੇ ਹਾਂ।

ਜਿਕਰਯੋਗ ਹੈ ਕਿ ਸ.ਹਰਜੋਤ ਸਿੰਘ ਬੈਂਸ Harjot Singh Bains) ਸਿੱਖਿਆ ਮੰਤਰੀ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿਚ ਪੜਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਤੇ ਆਧੁਨਿਕ ਸਹੂਲਤਾਂ ਦੇ ਕੇ ਸਮੇਂ ਦੇ ਹਾਣੀ ਬਣਾਇਆ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਰੋਜ਼ਾਨਾ ਹੀ ਸਿੱਖਿਆ ਮੰਤਰੀ ਸੂਬੇ ਦੇ ਰ ਦੂਰਾਂਡੇ ਪਿੰਡ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚ ਕੇ ਸਕੂਲਾ ਦੇ ਵਿਦਿਆਰਥੀਆਂ ਨਾਲ ਕਲਾਸਰੂਮ ਵਿੱਚ ਸਿੱਖਿਆ ਸੁਧਾਰਾ ਦੀ ਗੱਲ ਕਰਦੇ ਹਨ।

ਉਨ੍ਹਾਂ ਦੇ ਪਿੰਡਾਂ ਦੇ ਸਰਕਾਰੀ ਸਕੂਲਾਂ ਦੇ ਦੌਰੀਆਂ ਨੇ ਅਧਿਆਪਕਾਂ ਤੇ ਵਿਦਿਆਰਥੀ ਵਰਗ ਨੂੰ ਵੀ ਹਮੇਸ਼ਾ ਨਵੀ ਸੇਧ ਦਿੱਤੀ ਹੈ, ਹੁਣ ਸਰਕਾਰੀ ਸਕੂਲਾਂ ਵਿੱਚ ਪੜਦੇ ਵਿਦਿਆਰਥੀ ਸਮੇ ਦੇ ਹਾਣੀ ਬਣਕੇ ਮਾਡਲ ਤੇ ਕਾਨਵੈਂਟ ਸਕੂਲਾਂ ਦੇ ਵਿਦਿਆਰਥੀਆਂ ਤੋ ਅੱਗੇ ਲੰਘ ਗਏ ਹਨ। ਇਨ੍ਹਾਂ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾ ਰਿਹਾ ਹੈ ਤੇ ਆਧੁਨਿਕ ਸਹੂਲਤਾਂ ਨਾਲ ਇਹ ਸਕੂਲ ਲੈਂਸ ਹੋ ਰਹੇ ਹਨ। ਸਿੱਖਿਆ ਮੰਤਰੀ ਸਕੂਲ ਆਂਫ ਐਮੀਨੈਂਸ ਅਤੇ ਸਰਕਾਰੀ ਸਕੂਲਾਂ ਦੇ ਸੀਨੀਅਰ ਕਲਾਸਾ ਦੇ ਵਿਦਿਆਰਥੀਆਂ ਦੀ ਲਗਾਤਾਰ ਕੀਤੀ ਜਾ ਰਹੀ ਮੋਨੀਟਰਿੰਗ ਦੀ ਰੋਜ਼ਾਨਾ ਅਧਿਆਪਕਾਂ, ਸਕੂਲ ਮੁਖੀਆਂ, ਜਿਲ੍ਹਾਂ ਸਿੱਖਿਆ ਅਧਿਕਾਰੀਆਂ ਨਾਲ ਸਮੀਖਿਆ ਕਰਦੇ ਹਨ।

ਸਿੱਖਿਆ ਮੰਤਰੀ ਨੇ ਵੱਖ ਵੱਖ ਸਕੂਲਾਂ ਵਿੱਚ ਚੱਲ ਰਹੇ ਸਮਰ ਕੈਂਪ ਬਾਰੇ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਜਿਲ੍ਹਾ ਅਧਿਕਾਰੀਆਂ ਨੂੰ ਵੱਖ ਵੱਖ ਸਕੂਲਾਂ ਵਿਚ ਜਾ ਕੇ ਵਿਦਿਆਰਥੀਆਂ ਨਾਲ ਵਿਚਾਰ ਵਟਾਦਰਾ ਕਰਕੇ ਉਨ੍ਹਾਂ ਲਈ ਪ੍ਰੇਰਨਾ ਸ੍ਰੋਤ ਬਣਨ ਦੀ ਅਪੀਲ ਕੀਤੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸਕੂਲ ਦੀਆਂ ਵੱਖ ਵੱਖ ਕਲਾਸਾ ਵਿਚ ਜਾ ਕੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾ ਤੇ ਦਰਪੇਸ਼ ਮੁਸ਼ਕਿਲਾ ਬਾਰੇ ਜਾਣੀਆ। ਇਸ ਮੌਕੇ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਡੀ.ਐਮ ਮਨੀਸ਼ਾ ਰਾਣਾ, ਜਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ, ਉਪ ਜਿਲ੍ਹਾ ਸਿੱਖਿਆ ਅਫਸਰ ਸੁਰਿੰਦਪਾਲ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ ਦੜੌਲੀ, ਐਸ.ਐਮ.ਸੀ ਚੈਅਰਮੈਨ ਪ੍ਰਮੋਦ ਕੁਮਾਰ, ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਸ਼ੱਮੀ ਬਰਾਰੀ, ਫੂਡ ਸਪਲਾਈ ਅਫਸਰ ਰੋਹਿਤ ਸ਼ਰਮਾ, ਸਟੇਜ ਸਕੱਤਰ ਬਲਰਾਜ ਸਿੰਘ, ਤਪਿੰਦਰ ਕੌਰ, ਲੈਕਚਰਾਰ ਚਰਨਜੀਤ ਸਿੰਘ , ਬਲਰਾਜ ਸਿੰਘ, ਗੁਰਚਰਨ ਸਿੰਘ, ਮੁਕੇਸ਼ ਕੁਮਾਰ, ਮਨਿੰਦਰ ਕੌਰ, ਤਪਿੰਦਰ ਕੌਰ, ਬਲਜੀਤ ਕੌਰ, ਹਰਸਿਮਰਨ ਸਿੰਘ , ਸੁਰਪ੍ਰੀਤ ਕੌਰ, ਅਜਵਿੰਦਰ ਕੌਰ, ਕਮਲਜੀਤ ਕੌਰ, ਪਰੇਹਾ, ਸੁਰਿੰਦਰਪਾਲ ਸਿੰਘ, ਕਮਲਜੀਤ ਸਿੰਘ, ਪਰਦੀਪ ਕੌਰ, ਸੰਦੀਪਾ ਰਾਣੀ, ਲਖਵੀਰ ਕੌਰ, ਚਰਨਜੀਤ ਕੌਰ, ਨਿਰਮਲ ਕੌਰ, ਨੇਹਾ ਰਾਣੀ, ਸੁਖਵਿੰਦਰ ਕੌਰ, ਰਾਜਵੀਰ ਕੁਮਾਰ, ਗੁਰਮੇਲ ਸਿੰਘ, ਅੰਮ੍ਰਿਤਪਾਲ ਸਿੰਘ, ਅਮਰਜੀਤ ਸਿੰਘ, ਵਰੁਣ ਕੁਮਾਰ, ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ, ਸੀਮਾ ਰਾਣੀ, ਰਮਾ ਕੁਮਾਰੀ, ਸੋਨੀਆ, ਰਜਨੀ, ਸੁਸ਼ੀਲ ਕੁਮਾਰ, ਐਸ. ਐਮ ਸੀ ਸੋਨਾਕਸ਼ੀ, ਹਰਦੀਪ ਸਿੰਘ ਲੋਧੀਪੁਰ, ਅਮਨਦੀਪ ਕੌਰ ਬਲਦੇਵ ਸਿੰਘ ਲੋਧੀਪੁਰ, ਮੰਨਤਪ੍ਰੀਤ ਕੌਰ, ਬਲਜੀਤ ਕੌਰ ਤੇ ਐਸ.ਐਮ.ਸੀ ਮੈਂਬਰ ਭਗਵੰਤ ਸਿੰਘ ਮਟੌਰ, ਮੀਨਾਕਸ਼ੀ, ਹਰਦੀਪ ਸਿੰਘ, ਅਮਨਦੀਪ ਕੌਰ, ਬਲਦੇਵ ਸਿੰਘ, ਮੰਨਤਪ੍ਰੀਤ ਕੌਰ, ਬਲਜੀਤ ਕੌਰ ਅਤੇ ਭਾਰਤ ਪੈਟਰੋਲੀਅਮ ਦੇ ਦੀਪਕ ਪਰਮਾਰ ਟੈਰੀਟਰੀ ਮੈਨੇਜਰ ਬੀ.ਪੀ.ਸੀ.ਐੱਲ ਗੈਸ, ਰੂਪਨਗਰ, ਵਿਵੇਕ ਨੰਦਾ ਮੈਨੇਜਰ, ਇੰ.ਅੰਸ਼ੁਲ ਸੋਨੀ, ਇੰ.ਧਰਮਿੰਦਰ ਸ਼ਰਮਾ, ਇੰ.ਪ੍ਰਤੀਕ ਜੈਨ,ਹਰਪ੍ਰੀਤ ਸਿੰਘ, ਇੰ.ਵਿਜੇ ਕੁਮਾਰ ਆਦਿ ਹਾਜਰ ਸਨ।

 

 

Scroll to Top