Harjas Singh

ਆਸਟ੍ਰੇਲੀਆ ਟੀਮ ਨੂੰ ਅੰਡਰ-19 ਵਿਸ਼ਵ ਕੱਪ ਜਿਤਾਉਣ ‘ਚ ਮੱਦਦਗਾਰ ਸਾਬਤ ਹੋਈ ਹਰਜਸ ਸਿੰਘ ਦੀ ਸ਼ਾਨਦਾਰ ਬੱਲੇਬਾਜੀ

ਆਸਟ੍ਰੇਲੀਆ, 12 ਫਰਵਰੀ 2024: ਭਾਰਤੀ ਟੀਮ ਨੂੰ ਅੰਡਰ-19 ਵਿਸ਼ਵ ਕੱਪ ਦੇ ਫਾਈਨਲ ਮੈਚ ਵਿੱਚ ਆਸਟਰੇਲੀਆ ਨੇ 79 ਦੌੜਾਂ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਲਿਆ ਹੈ | ਇਸ ਮੈਚ ‘ਚ ਭਾਰਤੀ ਮੂਲ ਦੇ ਹਰਜਸ ਸਿੰਘ (Harjas Singh) ਦੀ ਸ਼ਾਨਦਾਰ ਬੱਲੇਬਾਜੀ ਆਸਟ੍ਰੇਲੀਆ ਟੀਮ ਨੂੰ ਅੰਡਰ-19 ਵਿਸ਼ਵ ਕੱਪ ਜਿੱਤਣ ਵਿੱਚ ਮੱਦਦਗਾਰ ਸਾਬਤ ਹੋਈ ਹੈ | ਇਸ ਪ੍ਰਦਰਸ਼ਨ ਨੂੰ ਹਰਜਸ ਸਿੰਘ ਦੇ ਸ਼ਾਨਦਾਰ ਭਵਿੱਖ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ |

ਇਸ ਤੋਂ ਪਹਿਲਾਂ ਕੰਗਾਰੂ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ‘ਚ 7 ਵਿਕਟਾਂ ‘ਤੇ 253 ਦੌੜਾਂ ਬਣਾਈਆਂ। ਕਪਤਾਨ ਹਿਊਗ ਵਾਈਬਗਨ 48 ਦੌੜਾਂ ਬਣਾ ਕੇ ਆਊਟ ਹੋਏ ਅਤੇ ਹੈਰੀ ਡਿਕਸਨ 42 ਦੌੜਾਂ ਬਣਾ ਕੇ ਆਊਟ ਹੋਏ।

ਮੈਚ ‘ਚ ਹਰਜਸ ਸਿੰਘ (Harjas Singh) ਦੀ 55 ਦੌੜਾਂ ਦੀ ਸ਼ਾਨਦਾਰ ਪਾਰੀ ਸਦਕਾ ਆਸਟ੍ਰੇਲੀਆ ਟੀਮ 253 ਸਕੋਰ ਤੱਕ ਪਹੁੰਚਣ ਵਿੱਚ ਸਫਲ ਰਹੀ ਸੀ ਤੇ ਭਾਰਤ ਦੀ ਟੀਮ ਬੱਲੇਬਾਜੀ ਕਰਦਿਆਂ ਸਿਰਫ 174 ਸਕੋਰਾਂ ‘ਤੇ ਹੀ ਆਲਆਊਟ ਹੋ ਗਈ। ਆਸਟ੍ਰੇਲੀਆ ਅੰਡਰ 19 ਵਰਲਡ ਕੱਪ ਦਾ ਚੌਥੀ ਵਾਰ ਆਪਣੇ ਨਾਂ ਕੀਤਾ ਹੈ | ਹਰਜਸ ਤੋਂ ਇਲਾਵਾ ਟੀਮ ਵਿੱਚ ਹਰਕਿਰਤ ਬਾਜਵਾ ਵੀ ਆਪਣੀ ਚੰਗੀ ਖੇਡ ਸਦਕਾ ਇਸ ਵਿਸ਼ਵ ਕੱਪ ਦੌਰਾਨ ਟੀਮ ਦਾ ਹਿੱਸਾ ਰਿਹਾ ਹੈ।

Scroll to Top