Hari Singh Nalwa

MLA ਅਜੀਤਪਾਲ ਸਿੰਘ ਕੋਹਲੀ ਵੱਲੋਂ ਹਰੀ ਸਿੰਘ ਨਲਵਾ ਚੌਂਕ ਪਟਿਆਲਵੀਆਂ ਨੂੰ ਸਮਰਪਿਤ

ਪਟਿਆਲਾ, 27 ਸਤੰਬਰ 2024: ਪਟਿਆਲਾ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਅੱਜ ਪੀਲੀ ਸੜਕ, ਰਾਘੋਮਾਜਰਾ ਪੁਲੀ ਵਿਖੇ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ (Hari Singh Nalwa) ਦਾ ਬੁੱਤ ਲਗਾ ਕੇ 25 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਚੌਂਕ ਦਾ ਮਰਿਆਦਾ ਅਨੁਸਾਰ ਅਰਦਾਸ ਕਰਨ ਉਪਰੰਤ ਉਦਘਾਟਨ ਕਰਕੇ ਪਟਿਆਲਾ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ ਹੈ ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਬੁੱਢਾ ਦਲ ਪੰਜਵਾਂ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਛਿਆਨਵੇ ਕਰੋੜੀ ਨੇ ਪਟਿਆਲਾ ਵਾਸੀਆਂ ਨੂੰ ਇਸ ਚੌਂਕ ਦੇ ਉਦਘਾਟਨ ਲਈ ਵਧਾਈ ਦਿੱਤੀ | ਉਨ੍ਹਾਂ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ (Hari Singh Nalwa) ਸਿੱਖ ਕੌਮ ਦੇ ਬਹੁਤ ਮਜ਼ਬੂਤ ਥੰਭ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੁੱਢਾ ਦਲ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਸਮਕਾਲੀ ਸਨ।

ਉਨ੍ਹਾਂ ਦੱਸਿਆ ਕਿ ਸਰਦਾਰ ਹਰੀ ਨਲਵਾ ਮਹਾਨ ਜਰਨੈਲ ਸਨ | ਹਰੀ ਨਲਵਾ ਨੇ ਕਾਬਲ ਤੇ ਪਿਸ਼ਾਵਰ ਦੇ ਉਸ ਦੇਸ਼ ਨੂੰ ਜਿੱਤਿਆ, ਜਿਸ ਨੂੰ ਅੱਜ ਤੱਕ ਕੋਈ ਨਹੀਂ ਜਿੱਤ ਸਕਿਆ ਸੀ | ਇਸ ਲਈ ਮਹਾਨ ਜਰਨੈਲ ਦਾ ਬੁੱਤ ਪਟਿਆਲਾ ਵਿਖੇ ਲਗਾਉਣਾ ਬਹੁਤ ਇਤਿਹਾਸਕ ਹੈ। ਜਥੇਦਾਰ ਬਾਬਾ ਬਲਬੀਰ ਸਿੰਘ ਅਤੇ ਬਾਬਾ ਮਨਮੋਹਣ ਸਿੰਘ ਬਾਰਨ ਵਾਲਿਆਂ ਨੇ ਇਸ ਦੌਰਾਨ ‘ਆਪ’ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਨੂੰ ਸਨਮਾਨਿਤ ਵੀ ਕੀਤਾ।

ਇਸ ਉਦਘਾਟਨ ਸਮਾਗਮ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠਲੇ ਸਿੱਖ ਰਾਜ ਨੂੰ ਅਫ਼ਗਾਨਿਸਤਾਨ, ਮੁਲਤਾਨ, ਜਮਰੌਦ ਤੱਕ ਪਹੁੰਚਾਉਣ ‘ਚ ਮਹੱਤਵਪੂਰਨ ਯੋਗਦਾਨ ਪਾਇਆ |

ਉਨ੍ਹਾਂ ਨੇ ਕਈ ਅਹਿਮ ਜੰਗਾਂ ਲੜੀਆਂ ਅਤੇ ਜਿੱਤ ਪ੍ਰਾਪਤ ਕਰਕੇ ਸਿੱਖ ਕੌਮ ਦੇ ਝੰਡੇ ਗੱਡੇ ਸਨ। ਅਜੀਤ ਪਾਲ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਇਹ ਖੁਸ਼ਕਿਸਮਤੀ ਹੈ ਕਿ ਮਹਾਨ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਦੇ ਨਾਮ ‘ਤੇ ਇਹ ਚੌਂਕ ਪੰਜਾਬ ਸਰਕਾਰ ਵੱਲੋਂ ਬਣਾ ਕੇ ਅੱਜ ਪਟਿਆਲਾ ਵਾਸੀਆਂ ਅਤੇ ਪੂਰੀ ਮਨੁੱਖਤਾ ਨੂੰ ਸਮਰਪਿਤ ਕੀਤਾ ਹੈ।

ਵਿਧਾਇਕ ਨੇ ਕਿਹਾ ਕਿ ਸਰਦਾਰ ਹਰੀ ਸਿੰਘ ਨਲਵਾ (Hari Singh Nalwa) ਦਾ ਇਹ ਬੁੱਤ ਸਾਡੀ ਆਉਣ ਵਾਲੀ ਪੀੜ੍ਹੀ ਲਈ ਰਾਹ ਦਸੇਰਾ ਅਤੇ ਪ੍ਰੇਰਨਾ ਸਰੋਤ ਹੋਵੇਗਾ ਅਤੇ ਉਨ੍ਹਾਂ ਨੂੰ ਆਪਣੇ ਮਹਾਨ ਸਿੱਖ ਇਤਿਹਾਸ ਅਤੇ ਵਿਰਸੇ ਤੋਂ ਜਾਣੂ ਕਰਵਾਏਗਾ, ਕਿਉਂਕਿ ਸਰਦਾਰ ਹਰੀ ਸਿੰਘ ਨਲਵਾ ਦਾ ਨਾਂ ਵਿਸ਼ਵ ਦੇ ਪਹਿਲੇ ਦੱਸ ਚੋਟੀ ਦੇ ਜਰਨੈਲਾਂ ‘ਚੋਂ ਪਹਿਲੇ ਸਥਾਨ ਉੱਤੇ ਸ਼ੁਮਾਰ ਹੈ। ਉਨ੍ਹਾਂ ਕਿਹਾ ਕਿ ਅਫ਼ਗ਼ਾਨ ਦੀ ਧਰਤੀ ‘ਤੇ ਇਸ ਸਿੱਖ ਜਰਨੈਲ ਹਰੀ ਸਿੰਘ ਨਲਵਾ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਵਿਧਾਇਕ ਅਜੀਤ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਫੰਡਾਂ 25 ਲੱਖ ਰੁਪਏ ਦੀ ਲਾਗਤ ਨਾਲ ਇਹ ਚੌਂਕ ਤਿਆਰ ਕੀਤਾ ਗਿਆ ਹੈ। ਵਿਧਾਇਕ ਨੇ ਕਿਹਾ ਕਿ ਇਹ ਚੌਂਕ ਵੀ ਫੁਹਾਰਾ ਚੌਂਕ ਦੀ ਤਰ੍ਹਾਂ ਹੀ ਪਟਿਆਲਾ ਦੀ ਵੱਖਰੀ ਪਛਾਣ ਵਜੋਂ ਉਭਰੇਗਾ। ਇਸਦੇ ਨਾਲ ਹੀ ਚੌਂਕ ਜਿੱਥੇ ਪਟਿਆਲਾ ਸ਼ਹਿਰ ਦੀ ਖੂਬਸੂਰਤੀ ਨੂੰ ਚਾਰ ਚੰਨ ਲਾਵੇਗਾ, ਉਥੇ ਹੀ ਆਵਾਜਾਈ ਨੂੰ ਵੀ ਨਿਯਮਤ ਕਰਕੇ ਹਾਦਸਾ ਰਹਿਤ ਕਰਨ ‘ਚ ਸਹਾਇਤਾ ਕਰੇਗਾ। ਵਿਧਾਇਕ ਨੇ ਕਿਹਾ ਕਿ ਪਟਿਆਲਾ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਬਣਿਆ ਹੋਇਆ ਹੈ ਅਤੇ ਇੱਥੇ ਦੇ ਚੌਂਕਾਂ ਨੂੰ ਇਤਿਹਾਸਕ ਅਤੇ ਵਿਰਾਸਤੀ ਰੂਪ ‘ਚ ਵਿਕਸਤ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਮਦਨ ਅਰੋੜਾ, ਅਮਰਜੀਤ ਸਿੰਘ, ਕ੍ਰਿਸ਼ਨ ਕੁਮਾਰ, ਮਿੱਡਾ ਜੀ, ਰਵੇਲ ਸਿੱਧੂ, ਜਗਤਾਰ ਜੱਗੀ, ਮੁਖਤਿਆਰ ਗਿੱਲ, ਅਸ਼ੋਕ ਕੁਮਾਰ, ਰੂਬੀ ਭਾਟੀਆ, ਵਿਜੇ ਕਨੌਜੀਆ, ਅਮਨ ਬਾਂਸਲ, ਹਰੀਸ਼ ਕਾਂਤ ਵਾਲੀਆਂ ਆਦਿ ਨੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਦਾ ਤਹਿ ਦਿਲੋਂ ਧੰਨਵਾਦ
ਕੀਤਾ | ਉਨ੍ਹਾਂ ਕਿਹਾ ਕਿ ਅਜੀਤ ਪਾਲ ਕੋਹਲੀ ਨੇ ਸਰਦਾਰ ਹਰੀ ਸਿੰਘ ਨਲਵਾ ਦਾ ਬੁੱਤ ਲਗਵਾ ਕੇ ਇਤਿਹਾਸਕ ਕੰਮ ਕੀਤਾ ਹੈ।

ਇਸ ਦੌਰਾਨ ਪਟਿਆਲਾ ਦੇ ਆਗੂਆਂ ਨੇ ਕਿਹਾ ਕਿ ਵਿਧਾਇਕ ਕੋਹਲੀ ਨੇ ਆਪਣੇ ਮੇਅਰ ਦੇ ਕਾਰਜਕਾਲ ਸਮੇਂ ਪਟਿਆਲਾ ਸ਼ਹਿਰ ‘ਚ ਹਿੰਦੂ ਸਿੱਖ ਏਕਤਾ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਸਨ | ਇਸ ਦੌਰਾਨ ਕੋਹਲੀ ਨੇ ਖੰਡਾ ਚੌਂਕ, ਪਰਸ਼ੂਰਾਮ ਚੌਂਕ, ਅਗਰਸੈਨ ਚੌਂਕ ਬਣਵਾਏ ਤੇ ਲੋਅਰ ਮਾਲ ਸੜਕ ਅਤੇ ਲੀਲਾ ਭਵਨ ਚੌਂਕ ਤੋਂ ਰਾਜਿੰਦਰਾ ਹਸਪਤਾਲ ਰੋਡ ਨੂੰ ਵੀ ਚੌੜਾ ਕਰਵਾਇਆ ਸੀ |

ਉਨ੍ਹਾਂ ਕਿਹਾ ਕਿ ਹੁਣ ਸਰਦਾਰ ਹਰੀ ਸਿੰਘ ਨਲਵਾ ਦੇ ਨਾਂ ‘ਤੇ 25 ਲੱਖ ਰੁਪਏ ਦੀ ਲਾਗਤ ਨਾਲ ਇਹ ਚੌਂਕ ਬਣਵਾਇਆ ਹੈ। ਇਸ ਦੌਰਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ, ਨਗਰ ਨਿਗਮ ਦੇ ਕਮਿਸ਼ਨਰ ਡਾ. ਰਜਤ ਉਬਰਾਏ, ਗੁਰਜੀਤ ਸਿੰਘ ਕੋਹਲੀ, ਮਹੰਤ ਸੁੰਦਰ ਸਿੰਘ, ਬਲਦੀਪ ਸਿੰਘ ਦੀਪ, ਜਸਪ੍ਰੀਤ ਸਿੰਘ ਭੋਲਾ ਸੇਠੀ, ਅਜੀਤ ਸਿੰਘ ਬਾਬੂ, ਇਤਵਿੰਦਰ ਸਿੰਘ ਹਨੀ ਲੂਥਰਾ, ਰਣਜੀਤ ਸਿੰਘ ਚੰਢੋਕ, ਰਵਿੰਦਰਪਾਲ ਸਿੰਘ ਬਿੰਟੀ ਸੱਭਰਵਾਲ, ਗੁਰਵਿੰਦਰਪਾਲ ਸਿੰਘ ਰੀਟੂ, ਗੁਰਿੰਦਰ ਸਿੰਘ ਮੰਟੂ, ਗੁਰਜੀਤ ਸਿੰਘ ਸਾਹਨੀ, ਪ੍ਰਭਜੋਤ ਸਿੰਘ ਜੋਤੀ, ਯੰਗ ਖ਼ਾਲਸਾ ਫਾਊਂਡੇਸ਼ਨ ਤੋਂ ਭਵਨਪੁਨੀਤ ਸਿੰਘ, ਤਰਨਜੀਤ ਸਿੰਘ ਕੋਹਲੀ, ਹਰਸ਼ਪਾਲ ਰਾਹੁਲ, ਜਸਬੀਰ ਸਿੰਘ ਮਾਟਾ, ਜਗਤਾਰ ਸਿੰਘ ਤਾਰੀ, ਸਿਮਰਨਪ੍ਰੀਤ ਸਿੰਘ, ਕੰਵਲਜੀਤ ਸਿੰਘ ਗੋਨਾ, ਤਰਲੋਕ ਸਿੰਘ ਤੋਰਾ, ਰਵਿੰਦਰ ਪਾਲ ਸਿੰਘ ਜੋਨੀ ਕੋਹਲੀ, ਰਵਿੰਦਰ ਸਿੰਘ ਬੰਟੂ, ਨਿਗਰਾਨ ਇੰਜੀਨੀਅਰ ਹਰਕਿਰਨ ਸਿੰਘ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਦੇ ਮੈਂਬਰ ਅਤੇ ਹੋਰ ਵੀ ਹਾਜ਼ਰ ਸਨ। ਇਸ ਦੌਰਾਨ ਬਾਬਾ ਦਰਸ਼ਨ ਸਿੰਘ ਤੇ ਦੀਪ ਸਿੰਘ ਦੇ ਰਣਜੀਤ ਅਖਾੜੇ ਦੇ ਜਥੇ ਨੇ ਗਤਕੇ ਦੇ ਜੌਹਰ ਵਿਖਾਏ।

Scroll to Top