July 2, 2024 8:12 pm
Hardik

ਹਾਰਦਿਕ ਦੀ ਘਰਵਾਲੀ ਨਤਾਸ਼ਾ ਨੇ ਇੰਸਟਾਗ੍ਰਾਮ ਤੋਂ ਪੰਡਯਾ ਸਰਨੇਮ ਹਟਾਇਆ, ਸੋਸ਼ਲ ਮੀਡੀਆ ‘ਤੇ ਤਲਾਕ ਨੂੰ ਲੈ ਕੇ ਵੱਡੇ ਦਾਅਵੇ

ਚੰਡੀਗੜ੍ਹ, 27 ਮਈ, 2024: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਅਤੇ ਮੁੰਬਈ ਇੰਡੀਅਨ ਦੇ ਕਪਤਾਨ ਹਾਰਦਿਕ ਪੰਡਯਾ (Hardik Pandya) ਦੀ ਘਰਵਾਲੀ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਇੰਸਟਾਗ੍ਰਾਮ ਤੋਂ ਪੰਡਯਾ ਸਰਨੇਮ ਹਟਾ ਦਿੱਤਾ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਕਈ ਰਿਪੋਰਟਾਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਵਾਂ ਦਾ ਤਲਾਕ ਹੋ ਚੁੱਕਾ ਹੈ ਅਤੇ ਨਤਾਸ਼ਾ ਨੇ ਹਾਰਦਿਕ ਦੀ 70 ਫੀਸਦੀ ਜਾਇਦਾਦ ਆਪਣੇ ਨਾਂ ਕਰਵਾ ਲਈ ਹੈ |

ਇਸ ਵਾਰ ਨਤਾਸ਼ਾ ਪੂਰੇ ਆਈ.ਪੀ.ਐੱਲ ਸ਼ੀਜਨ ‘ਚੋਂ ਗਾਇਬ ਰਹੀ । ਨਤਾਸ਼ਾ ਮੁੰਬਈ ‘ਚ ਕਿਸੇ ਵੀ ਮੈਚ ਨੂੰ ਚੀਅਰ ਕਰਨ ਲਈ ਸਟੇਡੀਅਮ ‘ਚ ਨਹੀਂ ਆਈ ਸੀ। ਇਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਰਿਸ਼ਤੇ ‘ਚ ਦੂਰੀ ਆ ਗਈ ਹੈ। ਹਾਲਾਂਕਿ ਕਿਸੇ ਵੀ ਪੱਖ ਵੱਲੋਂ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਅਦਾਕਾਰਾ ਨਤਾਸ਼ਾ ਅਤੇ ਹਾਰਦਿਕ (Hardik Pandya) 31 ਮਈ, 2020 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਉਸੇ ਸਾਲ 30 ਜੁਲਾਈ ਨੂੰ ਉਨ੍ਹਾਂ ਦੇ ਪੁੱਤਰ ਅਗਸਤਯ ਦਾ ਜਨਮ ਹੋਇਆ। ਬੱਚੇ ਦੇ ਜਨਮ ਦੀ ਜਾਣਕਾਰੀ ਹਾਰਦਿਕ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਸੀ। ਦੋਵਾਂ ਨੇ ਪਿਛਲੇ ਫਰਵਰੀ ‘ਚ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ।

ਨਤਾਸ਼ਾ ਸਟੈਨਕੋਵਿਕ ਦਾ ਜਨਮ 4 ਮਾਰਚ 1992 ਨੂੰ ਸਰਬੀਆ ਵਿੱਚ ਹੋਇਆ ਸੀ। ਬਾਲੀਵੁੱਡ ਵਿੱਚ ਉਨ੍ਹਾਂ ਦੀ ਪਹਿਲੀ ਫਿਲਮ ਸੱਤਿਆਗ੍ਰਹਿ ਸੀ। ਇਸ ਤੋਂ ਇਲਾਵਾ ਉਹ ਬਿੱਗ ਬੌਸ 8 ਅਤੇ ਨੱਚ ਬਲੀਏ 9 ਵਿੱਚ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। ਉਸ ਨੂੰ ਬਾਦਸ਼ਾਹ ਦੇ ਗੀਤ ਡੀਜੇ ਵਾਲੇ ਬਾਬੂ ਤੋਂ ਕਾਫੀ ਪ੍ਰਸਿੱਧੀ ਮਿਲੀ।