ਚੰਡੀਗੜ੍ਹ, 24 ਨਵੰਬਰ 2023: ਇੰਡੀਅਨ ਪ੍ਰੀਮੀਅਰ ਲੀਗ (IPL) ਨਾਲ ਜੁੜੀਆਂ ਵੱਡੀਆਂ ਖਬਰਾਂ ਆ ਰਹੀਆਂ ਹਨ। ਗੁਜਰਾਤ ਟਾਈਟਨਸ ਨੇ ਕਪਤਾਨ ਹਾਰਦਿਕ ਪੰਡਯਾ (Hardik Pandya) ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਹਾਰਦਿਕ ਫਿਰ ਤੋਂ ਆਪਣੀ ਪੁਰਾਣੀ ਟੀਮ ਮੁੰਬਈ ਇੰਡੀਅਨਜ਼ ‘ਚ ਵਾਪਸੀ ਕਰ ਸਕਦੇ ਹਨ । ਸ਼ੁਭਮਨ ਗਿੱਲ ਨੂੰ ਗੁਜਰਾਤ ਟਾਈਟਨਸ ਦੀ ਕਮਾਨ ਸੌਂਪੀ ਜਾ ਸਕਦੀ ਹੈ।
ਸੂਤਰਾਂ ਮੁਤਾਬਕ ਹਾਰਦਿਕ ਪੰਡਯਾ (Hardik Pandya) ਦੀ ਅਦਲਾ-ਬਦਲੀ ਮੁੰਬਈ ਇੰਡੀਅਨਜ਼ ਦੇ ਖਿਡਾਰੀ ਨਾਲ ਕੀਤੀ ਗਈ ਹੈ। ਹਾਲਾਂਕਿ ਇਹ ਖਿਡਾਰੀ ਕੌਣ ਹੈ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਗੁਜਰਾਤ ਆ ਸਕਦੇ ਹਨ ਅਤੇ ਹਾਰਦਿਕ ਮੁੰਬਈ ਦੀ ਕਪਤਾਨੀ ਕਰਨਗੇ। ਇਹ ਖ਼ਬਰ ਵੀ ਆ ਰਹੀ ਸੀ ਕਿ ਹਾਰਦਿਕ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਨਾਲ ਬਦਲਿਆ ਜਾਵੇਗਾ।
ਗੁਜਰਾਤ ਟਾਈਟਨਸ ਦੀ ਟੀਮ ਨੇ 2022 ਸੀਜ਼ਨ ਵਿੱਚ ਪਹਿਲੀ ਵਾਰ ਆਈ.ਪੀ.ਐਲ. ਟੀਮ ਨੇ ਹਾਰਦਿਕ ਦੀ ਕਪਤਾਨੀ ਵਿੱਚ ਪਹਿਲੇ ਸੀਜ਼ਨ ਵਿੱਚ ਹੀ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ। ਗੁਜਰਾਤ ਦੀ ਟੀਮ 2023 ਦੇ ਸੀਜ਼ਨ ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ, ਜਿੱਥੇ ਉਹ ਚੇਨਈ ਸੁਪਰ ਕਿੰਗਜ਼ ਤੋਂ ਹਾਰ ਗਈ ਸੀ।