ਮਲੇਰਕੋਟਲਾ , 21 ਜੁਲਾਈ 2023: ਮਲੇਰਕੋਟਲਾ (Malerkotla) ਸ਼ਹਿਰ ਵਾਸੀਆਂ ਦੀ ਲੋੜ ਨੂੰ ਵੇਖਦੇ ਹੋਏ ਅਤੇ ਸ਼ਹਿਰ ਵਾਸੀਆਂ ਨੂੰ ਬਿਹਤਰ ਬੈਂਕਿੰਗ ਸੁਵਿਧਾ ਅਤੇ ਘੱਟ ਦਰਾਂ ਦੇ ਲੋਨ ਅਤੇ ਸੇਵਾਵਾਂ ਉਪਲਬੱਧ ਕਰਵਾਉਣ ਲਈ ਕੋਟਕ ਮਹਿੰਦਰਾ ਬੈਂਕ ਵਲੋ ਠੰਡੀ ਰੋਡ ਮਲੇਰਕੋਟਲਾ ਵਿਖੇ ਆਪਣੀ ਬ੍ਰਾਂਚ ਸਥਿਪਿਤ ਕੀਤੀ ਗਈ ਹੈ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵੱਜੋਂ ਪਹੁੰਚੇ ਸਰਦਾਰ ਹਰੰਚਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਸੂਬਾ ਜਰਨਲ ਸਕੱਤਰ ਪੰਜਾਬ ਵੱਲੋਂ ਰਿਬਨ ਕੱਟ ਕੇ ਅਤੇ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ।
ਇਸ ਦੌਰਾਨ ਹਰੰਚਦ ਸਿੰਘ ਬਰਸਟ ਵੱਲੋਂ ਬ੍ਰਾਂਚ ਮੈਨੇਜਰ ਅਤੇ ਸਟਾਫ਼ ਨਾਲ ਗੱਲਬਾਤ ਕੀਤੀ ਗਈ ਕਿ ਕਿਸ ਤਰ੍ਹਾਂ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਚੰਗੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਬ੍ਰਾਂਚਾਂ ਵੀ ਖੋਲੀਆਂ ਜਾਣ।
ਇਸ ਮੌਕੇ ਵਿਧਾਇਕ ਜਮਿਲੂ ਉਲ ਰਹਿਮਾਨ ਮਲੇਰਕੋਟਲਾ, ਬੇਗਮ ਫਰਿਆਲ ਰਹਿਮਾਨ, ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ, ਵਿਧਾਇਕ ਵਿਜੈ ਸਿੰਗਲਾ ਮਾਨਸਾ, ਮੰਨੂ ਸੂਦ ਬ੍ਰਾਂਚ ਮਨੇਜਰ ਕੋਟਕ ਮਹਿੰਦਰਾ ਮਲੇਰਕੋਟਲਾ, ਕਮਲਜੀਤ ਕੋਠਾਰਾ ਚੇਅਰਮੈਨ ਮਾਰਕੀਟ ਕਮੇਟੀ, ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕਿਟ ਕਮੇਟੀ ਧੂਰੀ, ਰਮਨ ਖੱਟੜਾ ਸੋਸ਼ਲ ਮੀਡੀਆ ਇੰਚਾਰਜ, ਹਰਿੰਦਰ ਸਿੰਘ ਧਬਲਾਨ ਤੇ ਬ੍ਰਾਂਚ ਸਟਾਫ ਸਾਹਿਬਾਨ ਮੌਜੂਦ ਰਹੇ।