Site icon TheUnmute.com

ਹਰਭਜਨ ਸਿੰਘ ਨੇ ਰਾਜ ਸਭਾ ‘ਚ ਅਫ਼ਗਾਨਿਸਤਾਨ ‘ਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕਿਆ

Harbhajan Singh

ਚੰਡੀਗੜ੍ਹ 03 ਅਗਸਤ 2022: ਸੰਸਦ ਦੇ ਮਾਨਸੂਨ ਸੈਸ਼ਨ ਵਿੱਚ ਪੰਜਾਬ ਦੇ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ (Sant Balbir Seechewal) ਨੇ ਰਾਜ ਸਭਾ ਵਿਚ ਪੰਜਾਬ ਦੇ ਪਾਣੀਆਂ ਅਤੇ ਸੇਮ ਕਾਰਨ ਹੁੰਦੇ ਨੁਕਸਾਨ ਦੇ ਮੁੱਦੇ ਚੁੱਕੇ। ਇਸਦੇ ਨਾਲ ਹੀ ਕ੍ਰਿਕਟਰ ਅਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ ਵੀ ਸੰਸਦ ‘ਚ ਅਫਗਾਨਿਸਤਾਨ ‘ਚ ਸਿੱਖਾਂ ‘ਤੇ ਹੋ ਰਹੇ ਹਮਲਿਆਂ ਦਾ ਮੁੱਦਾ ਚੁੱਕਿਆ |

ਇਸ ਦੌਰਾਨ ਹਰਭਜਨ ਸਿੰਘ (Harbhajan Singh) ਨੇ ਸਵਾਲ ਪੁੱਛਿਆ ਕਿ ਸਾਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਹਰਭਜਨ ਸਿੰਘ ਨੇ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜਿਸ ਨੇ ਨਾ ਸਿਰਫ਼ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਸਗੋਂ ਇਹ ਸਿੱਖ ਹੋਣ ਦੀ ਪਛਾਣ ’ਤੇ ਹਮਲਾ ਹੈ।

ਉਨ੍ਹਾਂ ਕਿਹਾ ਅਜਿਹੇ ਹਮਲੇ ਸਾਨੂੰ ਕਈ ਸਵਾਲ ਖੜ੍ਹੇ ਕਰਨ ਲਈ ਮਜਬੂਰ ਕਰਦੇ ਹਨ ਕਿ ਇਹ ਹਮਲੇ ਸਿਰਫ਼ ਸਾਡੇ ‘ਤੇ ਹੀ ਕਿਉਂ ਕੀਤੇ ਜਾਂਦੇ ਹਨ? ਸਾਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਜੇਕਰ ਕੋਵਿਡ ਦੌਰ ਨੂੰ ਯਾਦ ਕਰੀਏ ਤਾਂ ਉਸ ਸਮੇਂ ਦੌਰਾਨ ਗੁਰਦੁਆਰੇ ਅਤੇ ਸਿੱਖਾਂ ਨੇ ਹਰ ਸਹੂਲਤ ਮੁਹੱਈਆ ਕਰਵਾਈ ਸੀ। ਸਿੱਖ ਹਮੇਸ਼ਾ ਹੀ ਅੱਗੇ ਰਹੇ ਹਨ ਚਾਹੇ ਕੋਈ ਵੀ ਹਾਲਾਤ ਹੋਣ। ਇਸ ਸਭ ਦੇ ਬਾਵਜੂਦ ਸਾਡੇ ਨਾਲ ਅਜਿਹਾ ਸਲੂਕ ਕਿਉਂ ਕੀਤਾ ਜਾ ਰਿਹਾ ਹੈ?

Exit mobile version