Harbhajan Singh

ਇੰਜ਼ਮਾਮ-ਉਲ-ਹੱਕ ਦੇ ਬਿਆਨ’ ਤੇ ਭੜਕੇ ਹਰਭਜਨ ਸਿੰਘ, ਆਖਿਆ- ਇਹ ਕਿਹੜਾ ਨਸ਼ਾ ਕਰਕੇ ਗੱਲ ਕਰ ਰਹੇ ਹਨ ?

ਚੰਡੀਗੜ੍ਹ, 15 ਨਵੰਬਰ 2023: ਪਿਛਲੇ ਕੁਝ ਹਫ਼ਤਿਆਂ ਦੌਰਾਨ ਭਾਰਤੀ ਸਬਕ ਬੱਲੇਬਾਜ਼ ਵਰਿੰਦਰ ਸਹਿਵਾਗ ਅਤੇ ਸਾਬਕਾ ਤੇਜ਼ ਗੇਂਦਬਾਜ ਇਰਫਾਨ ਪਠਾਨ ਸਮੇਤ ਸਾਬਕਾ ਭਾਰਤੀ ਕ੍ਰਿਕਟਰਾਂ ਨੇ ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨੀ ਟੀਮ ਦੇ ਪ੍ਰਦਰਸ਼ਨ ਦੀ ਖੁੱਲ੍ਹ ਕੇ ਆਲੋਚਨਾ ਕੀਤੀ ਸੀ। ਪਾਕਿਸਤਾਨ ਨੇ 2023 ਵਿਸ਼ਵ ਕੱਪ ਦੇ ਗਰੁੱਪ ਪੜਾਅ ਵਿੱਚ ਪ੍ਰਵੇਸ਼ ਕੀਤਾ ਸੀ, ਨੌਂ ਮੈਚਾਂ ਵਿੱਚ ਚਾਰ ਜਿੱਤਾਂ ਨਾਲ ਟੂਰਨਾਮੈਂਟ ਵਿੱਚ ਪੰਜਵੇਂ ਸਥਾਨ ‘ਤੇ ਰਿਹਾ ਸੀ।

ਹਾਲਾਂਕਿ ਆਲੋਚਨਾ ਮੈਦਾਨ ‘ਤੇ ਪਾਕਿਸਤਾਨ ਦੇ ਪ੍ਰਦਰਸ਼ਨ ਤੱਕ ਸੀਮਤ ਸੀ, ਪਰ ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦੇ ਇੱਕ ਪੁਰਾਣੇ ਵੀਡੀਓ ਨੇ ਮੰਗਲਵਾਰ ਨੂੰ ਵਿਵਾਦ ਛੇੜ ਦਿੱਤਾ ਹੈ। ਜਿਸ ਤੋਂ ਬਾਅਦ ਹਰਭਜਨ ਸਿੰਘ (Harbhajan Singh) ਨੇ ਸਾਬਕਾ ਪਾਕਿਸਤਾਨੀ ਕਪਤਾਨ ਖਿਲਾਫ ਸਖਤ ਟਵੀਟ ਕੀਤਾ। ਪਾਕਿਸਤਾਨ ਵੱਲੋਂ ਲਗਾਤਾਰ ਵਿਵਾਦਿਤ ਬਿਆਨ ਆ ਰਹੇ ਹਨ। ਹਾਲ ਹੀ ‘ਚ ਅਬਦੁਲ ਰਜ਼ਾਕ ਨੇ ਵੀ ਭਾਰਤੀ ਅਭਿਨੇਤਰੀ ਐਸ਼ਵਰਿਆ ਰਾਏ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ, ਜਿਸ ਨੇ ਲੈ ਕੇ ਉਨ੍ਹਾਂ ਨੇ ਮੁਆਫੀ ਮੰਗੀ |

ਹੁਣ ਇੱਕ ਨਵੀਂ ਵੀਡੀਓ ਵਿੱਚ, ਇੰਜ਼ਮਾਮ-ਉਲ-ਹੱਕ ਨੇ ਦਾਅਵਾ ਕੀਤਾ ਹੈ ਕਿ ਹਰਭਜਨ ਉਨ੍ਹਾਂ ਭਾਰਤੀ ਕ੍ਰਿਕਟਰਾਂ ਵਿੱਚ ਸ਼ਾਮਲ ਸੀ ਜੋ ਮੌਲਾਨਾ ਤਾਰਿਕ ਜਮੀਲ ਦੇ ਉਪਦੇਸ਼ ਵਿੱਚ ਸ਼ਾਮਲ ਹੁੰਦੇ ਸਨ ਜੋ ਪਾਕਿਸਤਾਨ ਕ੍ਰਿਕਟ ਟੀਮ ਨਾਲ ਨਮਾਜ਼ ਅਦਾ ਕਰਦੇ ਸਨ। ਇੰਜ਼ਮਾਮ ਨੇ ਕਿਹਾ ਕਿ ਇਕ ਦੌਰੇ ਦੌਰਾਨ ਉਸ ਨੇ ਇਰਫਾਨ ਪਠਾਨ, ਜ਼ਹੀਰ ਖਾਨ ਅਤੇ ਮੁਹੰਮਦ ਕੈਫ ਨੂੰ ਪ੍ਰਾਰਥਨਾ ਸੈਸ਼ਨ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਸੀ। ਹਰਭਜਨ ਨੇ ਵੀ ਉਪਦੇਸ਼ ਵਿਚ ਹਿੱਸਾ ਲਿਆ।

ਇੰਜ਼ਮਾਮ ਨੇ ਕਿਹਾ, ‘ਮੌਲਾਨਾ ਤਾਰਿਕ ਜਮੀਲ ਹਰ ਰੋਜ਼ ਸਾਨੂੰ ਮਿਲਣ ਆਉਂਦੇ ਸਨ। ਸਾਡੇ ਕੋਲ ਨਮਾਜ਼ ਲਈ ਕਮਰਾ ਸੀ। ਉਹ ਨਮਾਜ਼ ਤੋਂ ਬਾਅਦ ਸਾਡੇ ਨਾਲ ਗੱਲਾਂ ਕਰਦਾ ਸੀ। ਇਕ-ਦੋ ਦਿਨ ਬਾਅਦ ਅਸੀਂ ਇਰਫਾਨ ਪਠਾਨ, ਜ਼ਹੀਰ ਖਾਨ ਅਤੇ ਮੁਹੰਮਦ ਕੈਫ ਨੂੰ ਪ੍ਰਾਰਥਨਾ ਲਈ ਬੁਲਾਇਆ। ਮੈਂ ਦੇਖਿਆ ਕਿ ਉਸ ਨਮਾਜ਼ ਸੈਸ਼ਨ ਵਿਚ ਦੋ-ਤਿੰਨ ਹੋਰ ਭਾਰਤੀ ਖਿਡਾਰੀ ਵੀ ਸ਼ਾਮਲ ਹੋਏ ਸਨ; ਉਹ ਨਮਾਜ਼ ਨਹੀਂ ਪੜ੍ਹਦੇ ਸਨ, ਪਰ ਮੌਲਾਨਾ ਨੂੰ ਸੁਣਦੇ ਸਨ।

ਇੰਜ਼ਮਾਮ ਨੇ ਕਿਹਾ, ‘ਹਰਭਜਨ ਨੇ ਇਕ ਵਾਰ ਮੈਨੂੰ ਕਿਹਾ ਸੀ, ‘ਮੇਰਾ ਦਿਲ ਕਹਿੰਦਾ ਹੈ ਕਿ ਮੌਲਾਨਾ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਪਰ ’ਮੈਂ’ਤੁਸੀਂ ਤੁਹਾਨੂੰ ਦੇਖਦਾ ਹਾਂ ਅਤੇ ਫਿਰ ਰੁਕ ਜਾਂਦਾ ਹਾਂ। ਤੁਹਾਡੀ ਜ਼ਿੰਦਗੀ ਇਸ ਤਰ੍ਹਾਂ ਨਹੀਂ ਹੈ।

ਹਰਭਜਨ ਸਿੰਘ ਨੇ ਕੀ ਦਿੱਤਾ ਜਵਾਬ?

ਇਨ੍ਹਾਂ ਦਾਅਵਿਆਂ ਦਾ ਜਵਾਬ ਦਿੰਦੇ ਹੋਏ ਹਰਭਜਨ ਸਿੰਘ (Harbhajan Singh) ਨੇ ਟਵਿੱਟਰ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਹਰਭਜਨ ਨੇ ਟਵੀਟ ਕੀਤਾ, ‘ਇਹ ਕਿਹੜਾ ਨਸ਼ਾ ਕਰਕੇ ਗੱਲ ਕਰ ਰਹੇ ਹਨ? ਮੈਨੂੰ ਭਾਰਤੀ ਹੋਣ ‘ਤੇ ਮਾਣ ਹੈ ਅਤੇ ਮੈਨੂੰ ਸਿੱਖ ਹੋਣ ‘ਤੇ ਮਾਣ ਹੈ। ਇਹ ਬਕਵਾਸ ਲੋਕ ਕੁਝ ਵੀ ਕਹਿੰਦੇ ਹਨ।

Scroll to Top