ਚੰਡੀਗੜ੍ਹ, 04 ਮਾਰਚ 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ‘ਚ ਨਿਊਜ਼ੀਲੈਂਡ ਖ਼ਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸ਼ਮਾ ਮੁਹੰਮਦ (Shama Mohammad) ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Rohit Sharma) ਦੀ ਫਿਟਨੈਸ ਅਤੇ ਕਪਤਾਨੀ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਦੇ ਇਸ ਬਿਆਨ ਦਾ ਸਾਬਕਾ ਕ੍ਰਿਕਟਰ ਹਰਭਜਨ ਸਿੰਘ (Harbhajan Singh) ਨੇ ਜਵਾਬ ਦਿੱਤਾ ਹੈ |
ਹਰਭਜਨ ਸਿੰਘ ਨੇ ਕਿਹਾ ਕਿ ਰੋਹਿਤ ਸ਼ਰਮਾ ਦੀ ਫਿਟਨੈਸ ਨੂੰ ਲੈ ਕੇ ਵਿਵਾਦ ਮੰਦਭਾਗਾ ਅਤੇ ਬੇਲੋੜਾ ਸੀ। ਰੋਹਿਤ (Rohit Sharma) ਇੱਕ ਮਹਾਨ ਖਿਡਾਰੀ ਹੈ। ਜਿਨ੍ਹਾਂ ਨੇ ਭਾਰਤੀ ਕ੍ਰਿਕਟ ‘ਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਖਿਡਾਰੀ ਵੀ ਇਨਸਾਨ ਹਨ ਅਤੇ ਉਨ੍ਹਾਂ ਦੀਆਂ ਵੀ ਭਾਵਨਾਵਾਂ ਹੁੰਦੀਆਂ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਜਦੋਂ ਉਹ ਲੋਕ ਜਿਹੜੇ ਜਾਣਕਾਰੀ ਨਹੀਂ ਰੱਖਦੇ, ਜਿਨ੍ਹਾਂ ਨੂੰ ਖੇਡ ਬਾਰੇ ਬਿਲਕੁਲ ਵੀ ਜਾਣਕਾਰੀ ਨਹੀਂ ਹੈ। ਉਹ ਉਪਦੇਸ਼ ਦੇਣ ਤਾਂ ਇਹ ਮੰਗਭਾਗਾ ਹੈ | ਖੇਡ ਦਾ ਅਤੇ ਖਿਡਾਰੀਆਂ ਦਾ ਸਤਿਕਾਰ ਕਰਨ ਚਾਹੀਦਾ ਹੈ।
ਹਰਭਜਨ ਸਿੰਘ ਨੇ ਕਿਹਾ ਕਿ ਜੇਕਰ ਤੁਹਾਨੂੰ ਅਜਿਹਾ ਬਿਆਨ ਦੇਣਾ ਪਵੇ ਤਾਂ ਮੈਂ ਸੋਚਾਂਗਾ ਕਿ ਤੁਸੀਂ ਇੱਕ ਫਿਟਨੈਸ ਕੋਚ ਹੋ। ਦੂਜਾ, ਜੇਕਰ ਕੋਈ ਭਾਰਤੀ ਟੀਮ ‘ਚ ਚੁਣਿਆ ਜਾਂਦਾ ਹੈ, ਤਾਂ ਉਸਨੂੰ ਕਈ ਤਰ੍ਹਾਂ ਦੀਆਂ ਫਿਟਨੈਸ ਚੁਣੌਤੀਆਂ ਪਾਸ ਕਰਨੀਆਂ ਪੈਂਦੀਆਂ ਹਨ । ਰੋਹਿਤ ਸ਼ਰਮਾ ਭਾਰਤ ਦੀ ਟੀਮ ਦਾ ਕਪਤਾਨ ਹੈ। ਅਜਿਹੀ ਸਥਿਤੀ ‘ਚ, ਉਨ੍ਹਾਂ ਬਾਰੇ ਅਜਿਹੀਆਂ ਟਿੱਪਣੀਆਂ ਕਰਨਾ ਗਲਤ ਹੈ। ਕਿਸੇ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।
ਕਾਂਗਰਸ ਦੀ ਰਾਸ਼ਟਰੀ ਬੁਲਾਰਾ ਸ਼ਮਾ ਮੁਹੰਮਦ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਸੀ ਕਿ ਇੱਕ ਖਿਡਾਰੀ ਦੇ ਤੌਰ ‘ਤੇ ਰੋਹਿਤ ਸ਼ਰਮਾ ਮੋਟਾ ਹੈ, ਉਸਨੂੰ ਭਾਰ ਘਟਾਉਣਾ ਚਾਹੀਦਾ ਹੈ। ਸ਼ਮਾ ਮੁਹੰਮਦ ਨੇ ਇਹ ਵੀ ਕਿਹਾ ਕਿ ਰੋਹਿਤ ਭਾਰਤ ਦਾ ਸਭ ਤੋਂ ਨਿਰਾਸ਼ਾਜਨਕ ਕਪਤਾਨ ਹੈ।
ਭਾਜਪਾ ਨੇ ਕਾਂਗਰਸ ਬੁਲਾਰੇ ਦੇ ਬਿਆਨ ਨੂੰ ਇੱਕ ਸਵੈ-ਨਿਰਮਿਤ ਚੈਂਪੀਅਨ (ਰੋਹਿਤ) ਦਾ ਅਪਮਾਨ ਅਤੇ ਬਾਡੀ ਸ਼ੇਮਿੰਗ ਕਰਾਰ ਦਿੱਤਾ। ਹਾਲਾਂਕਿ, ਬਾਅਦ ‘ਚ ਕਾਂਗਰਸ ਨੇ ਕਿਹਾ ਕਿ ਸਾਡੀ ਪਾਰਟੀ ਖੇਡ ਸ਼ਖਸੀਅਤਾਂ ਦਾ ਸਤਿਕਾਰ ਕਰਦੀ ਹੈ। ਪਾਰਟੀ ਨੇ ਸ਼ਮਾ ਨੂੰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਡਿਲੀਟ ਕਰਨ ਲਈ ਕਿਹਾ। ਇਸ ਤੋਂ ਬਾਅਦ ਸ਼ਮਾ ਨੇ ਪੋਸਟਾਂ ਹਟਾ ਦਿੱਤੀਆਂ।
Read More: IND vs AUS: ਚੈਂਪੀਅਨਜ਼ ਟਰਾਫੀ ਦਾ ਪਹਿਲਾ ਸੈਮੀਫਾਈਨਲ, ਭਾਰਤ-ਆਸਟ੍ਰੇਲੀਆ ਆਹਮੋ-ਸਾਹਮਣੇ