ਅੰਮ੍ਰਿਤਸਰ 08 ਅਕਤੂਬਰ 2025: ਪੰਜਾਬ ਦੇ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਗੁਰੂ ਹਲਕੇ ‘ਚ 34.24 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ 11 ਕੇਵੀ ਫੀਡਰ ਦਾ ਉਦਘਾਟਨ ਕੀਤਾ ਹੈ | ਨਵੇਂ ਬਣੇ 11 ਕੇ ਵੀ ਫੀਡਰ ਦਾ ਨਾਂ ਸ਼ਹੀਦ ਉਧਮ ਸਿੰਘ ਫੀਡਰ (ਕੈਟਾਗਰੀ-1) ਰੱਖਿਆ ਗਿਆ ਹੈ ਅਤੇ ਇਹ ਫੀਡਰ ਇਹ ਜੰਡਿਆਲਾ ਗੁਰੂ ਹਲਕੇ ਅਧੀਨ ਸ਼ਹਿਰ ਜੰਡਿਆਲਾ ਗੁਰੂ ਨੂੰ 24 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਲਈ ਉਸਾਰਿਆ ਹੈ।
ਕੈਬਨਟ ਮੰਤਰੀ ਨੇ ਦੱਸਿਆ ਕਿ ਪਹਿਲਾ ਜੰਡਿਆਲਾ ਗੁਰੂ ਸ਼ਹਿਰ ਵਿਖੇ ਸਿਟੀ-1, ਸਿਟੀ-2, ਸਿਟੀ-3 ਅਤੇ ਐਮ ਈ ਐਸ ਫੀਡਰਾ ਰਾਹੀ ਬਿਜਲੀ ਸਪਲਾਈ ਦਿੱਤੀ ਜਾਦੀ ਹੈ ਅਤੇ ਇਨ੍ਹਾਂ ‘ਚੋਂ 11 ਕੇ ਵੀ ਫੀਡਰ ਸਿਟੀ-1 ਉਪਰ 5.56 ਐਮ ਵੀ ਏ ਲੋਡ ਅਤੇ ਸਿਟੀ-2 ‘ਤੇ 7.02 ਐਮ ਵੀ ਏ ਲੋਡ (ਕੁੱਲ ਲੋਡ 12.58 ਐਮ ਵੀ ਏ ) ਚੱਲਣ ਕਾਰਨ ਉਵਰਲੋਡ ਹੋ ਰਿਹਾ ਸੀ।
ਜਿਸ ਕਾਰਨ ਹੁਣ ਨਵੇ 11 ਕੇ ਵੀ ਫੀਡਰ ਸ਼ਹੀਦ ਊਧਮ ਸਿੰਘ (ਕੈਟਾਗਰੀ-1) ਉਪਰ 3.08 ਐਮ ਵੀ ਏ ਲੋਡ ਪਾਉਣ ਨਾਲ ਇਹ ਦੋਵੇਂ ਫੀਡਰ ਅੰਡਰਲੋਡ ਹੋਣ ਜਾਣਗੇ ਅਤੇ ਇਸ ਨਵੇ ਉਸਾਰੇ ਫੀਡਰ ਨਾਲ ਜੰਡਿਆਲਾ ਗੁਰੂ ਸ਼ਹਿਰ ਵਾਸੀਆ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।
ਇਸ ਕੰਮ ਤੇ ਪਾਵਰ ਕਾਮ ਦਾ 32.24 ਲੱਖ ਰੁਪਏ ਦਾ ਖਰਚਾ ਆਇਆ ਹੈ। ਇਹ ਨਵਾ ਫੀਡਰ 132 ਕੇ ਵੀ ਸ/ਸ ਜੰਡਿਆਲਾ ਗੁਰੂ ਤੋ ਉਸਾਰਿਆ ਹੈ। ਇਸ ਫੀਡਰ ਨੂੰ ਉਸਾਰਨ ਲਈ 11 KV 3/C XLPE Cable 15 ਪਾਈ ਹੈ ਤਾਂ ਜੋ ਮੀਂਹ ਹਨੇਰੀ ਦੌਰਾਨ ਖਰਾਬ ਮੋਸਮ ‘ਚ ਵੀ ਬਿਜਲੀ ਸਪਲਾਈ ਪ੍ਰਭਾਵਿਕ ਨਾ ਹੋਵੇ ਅਤੇ ਸ਼ਹਿਰ ਵਾਸੀਆ ਨੂੰ ਬਿਹਤਰ ਬਿਜਲੀ ਸਪਲਾਈ ਦਿੱਤੀ ਜਾਵੇ।
ਜੰਡਿਆਲਾ ਸ਼ਹਿਰ ‘ਚ ਕਰੀਬ 94 ਫੀਸਦੀ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹਨ ਅਤੇ ਬਿਜਲੀ ਵਿਭਾਗ ਵੱਲੋਂ ਕਰੀਬ 150 ਰੁਪਏ ਖਰਚ ਕਰਕੇ ਸ਼ਹਿਰ ਵਾਸੀਆਂ ਨੂੰ ਨਿਰਵਿਗਨ ਬਿਜਲੀ ਸਪਲਾਈ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
Read More: ਹੜ੍ਹਾਂ ਨੇ ਪੰਜਾਬ ‘ਚ 4,658 ਕਿਲੋਮੀਟਰ ਸੜਕਾਂ ਤੇ 68 ਪੁਲਾਂ ਨੂੰ ਨੁਕਸਾਨ ਪਹੁੰਚਾਇਆ ਹੈ: ਹਰਭਜਨ ਸਿੰਘ ਈਟੀਓ