TheUnmute.com

Happy Raikoti ਨੇ ਕਰਤਾਰ ਸਾਹਿਬ ਪਾਕਿਸਤਾਨ ਵਿਖੇ ਟੇਕਿਆ ਮੱਥਾ

ਚੰਡੀਗੜ੍ਹ 10 ਦਸੰਬਰ 2022: ਹੈਪੀ ਰਾਏਕੋਟੀ (Happy Raikoti ) ਨੇ ਗਾਇਕੀ ਅਤੇ ਗੀਤਕਾਰੀ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਵੱਖਰੀ ਪਹਿਚਾਣ ਬਣਾਈ ਹੈ। ਇੰਡਸਟਰੀ ਵਿੱਚ ਕਈ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਗਾਇਕੀ ਦੇ ਨਾਲ-ਨਾਲ ਆਪਣੀ ਲਿਖਣ ਕਲਾ ਨਾਲ ਸਾਡੇ ਦਿਲਾਂ ਵਿੱਚ ਥਾਂ ਬਣਾਈ ਹੈ। ਹੈਪੀ ਰਾਏਕੋਟੀ ਉਨ੍ਹਾਂ ਕਲਾਕਾਰਾਂ ਵਿੱਚੋਂ ਹੀ ਇੱਕ ਹਨ। ਹੈਪੀ ਰਾਏਕੋਟੀ ਨੇ ਆਪਣੀ ਅਦਭੁਤ ਗਾਇਕੀ ਅਤੇ ਲਿਖਣ ਦੇ ਹੁਨਰ ਨਾਲ ਹਰ ਕਿਸੇ ਦੇ ਦਿਲਾਂ ਵਿੱਚ ਥਾਂ ਬਣਾਈ ਹੈ। ਦੱਸ ਦੇਈਏ ਕਿ ਹੈਪੀ ਰਾਏਕੋਟੀ ਨੇ ਕਰਤਾਰ ਸਾਹਿਬ ਪਾਕਿਸਤਾਨ ਵਿਖੇ ਮੱਥਾ ਟੇਕਿਆ ਹੈ ,ਇਸੇ ਦੌਰਾਨ ਉਨ੍ਹਾਂ ਨੇ ਪਾਕਿਸਤਾਨੀ ਲੇਖਕ ਖਲੀਲ-ਉਰ-ਰਹਿਮਾਨ ਨਾਲ ਵੀ ਮੁਲਾਕਾਤ ਕੀਤੀ। ਜਿਸ ਦੀਆਂ ਤਸਵੀਰਾਂ ਹੈਪੀ ਰਾਏਕੋਟੀ ਨੇ ਆਪਣੇ ਸ਼ੋਸ਼ਲ ਮੀਡੀਆਂ ਤੇ ਸਾਂਝੀਆਂ ਕੀਤੀਆਂ ਹਨ ।
ਦੇਖੋ ਤਸਵੀਰਾਂ –
Happy Raikoti
Exit mobile version