19 ਸਾਲਾ ਆਦੇਸ਼ ਪ੍ਰਕਾਸ਼ ਦੇ ਫਲਾਇੰਗ ਅਫ਼ਸਰ ਬਣਨ ‘ਤੇ ਇਲਾਕੇ ‘ਚ ਖੁਸ਼ੀ ਦਾ ਮਾਹੌਲ

ਤਰਨਤਾਰਨ: ਜ਼ਿਲ੍ਹੇ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਦਾ 19 ਸਾਲਾ ਨੌਜਵਾਨ ਆਦੇਸ਼ ਪ੍ਰਕਾਸ਼ ਸਿੰਘ ਹਵਾਈ ਸੈਨਾ ਵਿਚ ਫਲਾਇੰਗ ਅਫਸਰ ਨਿਯੁਕਤ ਹੋਇਆ ਹੈ। ਜਿਸ ਨੇ ਅਜਿਹਾ ਕਰਕੇ ਇਤਿਹਾਸ ਰੱਚਿਆ ਅਤੇ ਨਾਲ ਹੀ ਆਪਣੇ ਪਰਿਵਾਰ, ਸੂਬੇ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਆਦੇਸ਼ ਦੇ ਨਿੱਕੀ ਉਮਰੇ ਇਸ ਉਪਲਬਧੀ ਮਗਰੋਂ ਪਰਿਵਾਰ ਅਤੇ ਇਲਾਕੇ ਵਿਚ ਖੁਸ਼ੀ ਦਾ ਮਾਹੌਲ ਹੈ।

ਦੱਸ ਦਈਏ ਕਿ ਆਦੇਸ਼ ਪ੍ਰਕਾਸ਼ ਸਿੰਘ ਕਿਸਾਨੀ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਉਸਨੇ ਅਕੈਡਮੀ ਨਿਸ਼ਾਨ ਏ ਸਿੱਖੀ ਖਡੂਰ ਸਾਹਿਬ ਐਨਡੀਏ ਦੀ ਤਿਆਰੀ ਕੀਤੀ ਸੀ। ਨਾਲ ਹੀ ਆਦੇਸ਼ ਪ੍ਰਕਾਸ਼ ਸਿੰਘ ਦੇ ਪਿਤਾ ਸ਼੍ਰੋਮਣੀ ਕਮੇਟੀ ਵਿਚ ਸੇਵਾ ਨਿਭਾ ਰਹੇ ਹਨ ਅਤੇ ਸਰਕਾਰੀ ਸਕੂਲ ਵਿਚ ਪ੍ਰਿੰਸੀਪਲ ਹਨ। ਇਸ ਮੌਕੇ ਆਦੇਸ਼ ਪ੍ਰਕਾਸ਼ ਸਿੰਘ ਦੀ ਮਾਤਾ ਜਸਤਿੰਦਰਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਬੇਟਾ ਫਲਾਇੰਗ ਅਫਸਰ ਬਣਿਆ ਹੈ। ਜਿਸ ਨਾਲ ਸਾਡੀ ਪਹਿਚਾਣ ਬਣੀ ਹੈ ਅਤੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੈ।

19 ਸਾਲਾ ਆਦੇਸ਼ ਪ੍ਰਕਾਸ਼ ਦੇ ਫਲਾਇੰਗ ਅਫ਼ਸਰ ਬਣਨ ‘ਤੇ ਇਲਾਕੇ ‘ਚ ਖੁਸ਼ੀ ਦਾ ਮਾਹੌਲ

ਨਾਲ ਹੀ ਆਦੇਸ਼ ਦੀ ਭੈਣ ਹਰਸ਼ ਪ੍ਰੀਤ ਨੇ ਕਿਹਾ ਕਿ ਉਹ ਪੜਾਈ ਕਰ ਰਹੀ ਹੈ ਅਤੇ ਉਸ ਦੇ ਭਰਾ ਦੇ ਇਸ ਖਿਤਾਬ ਨੂੰ ਹਾਸਲ ਕਰਨ ਨਾਲ ਹੁਣ ਉਸਦਾ ਹੌਸਲਾ ਵੀ ਵਧਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਨੌਜਵਾਨ ਵਿਦੇਸ਼ ਜਾਣਾ ਪਸੰਦ ਕਰ ਰਹੇ ਹਨ ਜੇਕਰ ਉਹ ਇੱਥੇ ਮੇਹਨਤ ਕਰਨ ਤਾਂ ਉਹ ਬੁਲੰਦੀਆਂ ਛੂਹ ਸਕਦੇ ਹਨ।

ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਇਕਬਾਲ ਸਿੰਘ ਮੈਣੀ ਨੇ ਕਿਹਾ ਕਿ ਆਦੇਸ਼ ਪ੍ਰਕਾਸ਼ ਸਿੰਘ ਦੀ ਨਿਯੁਕਤੀ ਨਾਲ ਇਲਾਕੇ ਨੂੰ ਮਾਣ ਮਿਲਿਆ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਫਲਾਇੰਗ ਅਫ਼ਸਰ ਬਣਨ ‘ਤੇ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਨੇ ਵੀ ਆਦੇਸ਼ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈ ਦਿੱਤੀ ਹੈ।

Scroll to Top