Operation Ajay

Hamas-Israel: ‘ਆਪਰੇਸ਼ਨ ਅਜੈ’ ਤਹਿਤ 1200 ਭਾਰਤੀ ਨਾਗਰਿਕਾਂ ਨੂੰ ਦੇਸ਼ ਵਾਪਸ ਲਿਆਂਦਾ, 18 ਨੇਪਾਲੀ ਨਾਗਰਿਕ ਵੀ ਸ਼ਾਮਲ

ਚੰਡੀਗੜ੍ਹ, 19 ਅਕਤੂਬਰ 2023: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਨੇ ਉੱਥੇ ਫਸੇ ਭਾਰਤੀਆਂ ਨੂੰ ਬਚਾਉਣ ਲਈ ‘ਆਪਰੇਸ਼ਨ ਅਜੈ’ (Operation Ajay) ਸ਼ੁਰੂ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ‘ਆਪਰੇਸ਼ਨ ਅਜੈ’ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਅਜੈ ਤਹਿਤ ਪੰਜ ਉਡਾਣਾਂ ਵਿੱਚ ਹੁਣ ਤੱਕ 1200 ਭਾਰਤੀ ਵਾਪਸ ਆ ਚੁੱਕੇ ਹਨ। ਇਨ੍ਹਾਂ ਵਿੱਚ 18 ਨੇਪਾਲੀ ਨਾਗਰਿਕ ਵੀ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਹੋਰ ਉਡਾਣਾਂ ਭੇਜਣ ਦੀ ਯੋਜਨਾ ਚੱਲ ਰਹੀ ਹੈ। ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਪਹਿਲਾਂ ਗਾਜ਼ਾ ਵਿੱਚ ਲਗਭਗ 4 ਜਣੇ ਸਨ ਪਰ ਸਾਡੇ ਕੋਲ ਠੋਸ ਅੰਕੜੇ ਨਹੀਂ ਹਨ, ਵੈਸਟ ਬੈਂਕ ਵਿੱਚ 12-13 ਜਣੇ ਸਨ। ਗਾਜ਼ਾ ਵਿੱਚ ਹਲਾਤ ਅਜਿਹੇ ਹਨ ਕਿ ਉਥੋਂ ਨਿਕਲਣਾ ਥੋੜ੍ਹਾ ਮੁਸ਼ਕਿਲ ਹੈ।

Scroll to Top