Hajj Yatra 2025

Hajj Yatra 2025: ਸਾਊਦੀ ਅਰਬ ‘ਚ ਹੱਜ ਲਈ ਜਾਣ ਵਾਲੇ ਭਾਰਤੀਆਂ ‘ਤੇ ਕੋਈ ਪਾਬੰਦੀ ਨਹੀਂ

ਸਾਊਦੀ ਅਰਬ, 09 ਜੂਨ 2025:Hajj Yatra 2025: ਹੱਜ ਯਾਤਰਾ 2025 ਲਈ ਸਾਊਦੀ ਅਰਬ ਜਾਣ ਵਾਲੇ ਭਾਰਤੀਆਂ ‘ਤੇ ਪਾਬੰਦੀ ਲਗਾਉਣ ਦੀਆਂ ਅਟਕਲਾਂ ਨੂੰ ਵਿਦੇਸ਼ ਮੰਤਰਾਲੇ ਵੱਲੋਂ ਰੱਦ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਚਰਚਾ ਹੈ ਕਿ ਸਾਊਦੀ ਅਰਬ ਦੀ ਯਾਤਰਾ ਕਰਨ ਵਾਲੇ ਭਾਰਤੀਆਂ ‘ਤੇ ਕੋਈ ਪਾਬੰਦੀ ਨਹੀਂ ਲਗਾਈ ਹੈ। ਖ਼ਬਰਾਂ ਹਨ ਕਿ ਸਾਊਦੀ ਅਰਬ ਨੇ ਅਜਿਹਾ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਹੈ। ਦੇਸ਼ ਨੇ ਪੁਰਾਣੀ ਪਰੰਪਰਾ ਮੁਤਾਬਕ ਹੱਜ ਦੌਰਾਨ ਭੀੜ ਨੂੰ ਰੋਕਣ ਲਈ ਥੋੜ੍ਹੇ ਸਮੇਂ ਦੇ ਵੀਜ਼ਿਆਂ ‘ਤੇ ਅਸਥਾਈ ਪਾਬੰਦੀ ਲਗਾਈ ਹੈ। ਜੋ ਕਿ ਹੱਜ ਦੀ ਸਮਾਪਤੀ ਦੇ ਨਾਲ ਖਤਮ ਹੋ ਜਾਵੇਗੀ।

ਦਰਅਸਲ, ਪਹਿਲਾਂ ਦੀਆਂ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਸਾਊਦੀ ਅਰਬ ਨੇ ਭਾਰਤ ਸਮੇਤ ਕਈ ਦੇਸ਼ਾਂ ਲਈ ਬਲਾਕ ਵਰਕ ਵੀਜ਼ਾ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਇਹ ਫੈਸਲਾ ਸੁਰੱਖਿਆ ਅਤੇ ਪ੍ਰਸ਼ਾਸਨਿਕ ਦ੍ਰਿਸ਼ਟੀਕੋਣ ਤੋਂ ਲਿਆ ਗਿਆ ਹੈ। ਅਜਿਹਾ ਇਸ ਲਈ ਹੈ ਕਿਉਂਕਿ ਹੱਜ ਦੀ ਮਿਆਦ ਦੌਰਾਨ ਸ਼ਰਧਾਲੂਆਂ ਦੇ ਪ੍ਰਬੰਧਨ ਅਤੇ ਇਮੀਗ੍ਰੇਸ਼ਨ ਪਾਲਣਾ ‘ਚ ਸਮੱਸਿਆ ਹੈ। ਯਾਤਰਾ ਪਾਬੰਦੀ 30 ਜੂਨ ਤੱਕ ਲਾਗੂ ਰਹੇਗੀ।

ਹੱਜ ਲਈ (Hajj Yatra 2025) 2025 ‘ਚ ਭਾਰਤ ਤੋਂ 1.75 ਲੱਖ ਸ਼ਰਧਾਲੂ ਜਾ ਸਕਦੇ ਹਨ। ਇਸ ਵਾਰ ਇਸ ਸੰਬੰਧੀ ਭਾਰਤ ਨੂੰ 1,75,025 ਸ਼ਰਧਾਲੂਆਂ ਦਾ ਕੋਟਾ ਅਲਾਟ ਕੀਤਾ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤ ਦੇ ਕੇਂਦਰੀ ਮੰਤਰੀ ਕਿਰੇਨ ਰਿਜੀਜੂ ਤੇ ਸਾਊਦੀ ਅਰਬ ਦੇ ਮੰਤਰੀ ਡਾ. ਤੌਫੀਕ ਬਿਨ ਫੌਜਾਨ ਅਲ-ਰਬੀਆ ਨੇ ਜੇਦਾਹ ‘ਚ 13 ਜਨਵਰੀ 2025 ਨੂੰ ਇੱਕ ਅਹਿਮ ਸਮਝੌਤੇ ‘ਤੇ ਹਸਤਾਖਰ ਕੀਤੇ ਸਨ।

ਹੱਜ ਇਸਲਾਮ ਦੇ ਪੰਜ ਥੰਮ੍ਹਾਂ ‘ਚੋਂ ਇੱਕ

ਹੱਜ ਇਸਲਾਮ ਦੇ ਪੰਜ ਥੰਮ੍ਹਾਂ ‘ਚੋਂ ਇੱਕ ਹੈ। ਇਹ ਮੁਸਲਮਾਨਾਂ ਭਾਈਚਾਰੇ ਦਾ ਧਾਰਮਿਕ ਫ਼ਰਜ਼ ਹੈ, ਜਿਸ ‘ਚ ਧਾਰਮਿਕ ਰਸਮਾਂ ਸ਼ਾਮਲ ਹਨ। ਇਹ ਮੁਸਲਮਾਨਾਂ ਲਈ ਜੀਵਨ ਭਰ ਦਾ ਇੱਕ ਅਧਿਆਤਮਿਕ ਅਨੁਭਵ ਹੈ, ਜਿਸ ‘ਚ ਉਹ ਆਪਣੇ ਗੁਨਾਹਾਂ ਲਈ ਅੱਲ੍ਹਾ ਤੋਂ ਮੁਆਫ਼ੀ ਮੰਗਦੇ ਹਨ। ਹਾਲਾਂਕਿ, ਇਸ ਸਾਲ ਬਹੁਤ ਸਾਰੇ ਲੋਕ ਮਹਿੰਗਾਈ, ਆਰਥਿਕ ਸੰਕਟ, ਅਤਿ ਦੀ ਗਰਮੀ ਅਤੇ ਸਖ਼ਤ ਨਿਯਮਾਂ ਕਾਰਨ ਹੱਜ ਨਹੀਂ ਕਰ ਸਕੇ ਹਨ।

Read More: Hajj Yatra: ਸਾਊਦੀ ਅਰਬ ‘ਚ ਅੱਜ ਤੋਂ ਹੱਜ ਯਾਤਰਾ ਸ਼ੁਰੂ, ਭਾਰਤ ਤੋਂ ਪਹੁੰਚਣਗੇ 1.75 ਲੱਖ ਲੋਕ

Scroll to Top