ਚੰਡੀਗੜ੍ਹ, 04 ਅਕਤੂਬਰ 2025: ਐੱਚ. ਰਾਜੇਸ਼ ਪ੍ਰਸਾਦ ਨੂੰ ਚੰਡੀਗੜ੍ਹ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਾਜੇਸ਼ ਪ੍ਰਸਾਦ ਪਹਿਲਾਂ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਸੇਵਾ ਨਿਭਾ ਚੁੱਕੇ ਸਨ। ਰਾਜੇਸ਼ ਪ੍ਰਸਾਦ ਹੁਣ ਰਾਜੀਵ ਵਰਮਾ ਦੀ ਥਾਂ ਲੈਣਗੇ । ਰਾਜੇਸ਼ ਪ੍ਰਸਾਦ 1995 ਬੈਚ ਦੇ AGMUT ਕੇਡਰ ਦੇ IAS ਅਧਿਕਾਰੀ ਹਨ। ਰਾਜੀਵ ਵਰਮਾ ਦਾ ਤਬਾਦਲਾ 28 ਸਤੰਬਰ ਨੂੰ ਦਿੱਲੀ ਕਰ ਦਿੱਤਾ ਗਿਆ ਸੀ।
ਜਿਕਰਯੋਗ ਹੈ ਕਿ ਰਾਜੀਵ ਵਰਮਾ ਦੇ ਤਬਾਦਲੇ ਦਾ ਹੁਕਮ 28 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਰਾਜੀਵ ਵਰਮਾ ਨੇ ਐਤਵਾਰ ਸ਼ਾਮ 4:30 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਦਿੱਲੀ ਦਾ ਨਵਾਂ ਮੁੱਖ ਸਕੱਤਰ ਨਿਯੁਕਤ ਕੀਤਾ।
Read More: ਚੰਡੀਗੜ੍ਹ ਨਗਰ ਨਿਗਮ ਦੀ ਬੈਠਕ ‘ਚ ਭਾਰੀ ਹੰਗਾਮਾ, ਮੇਅਰ ਵਿਰੁੱਧ ਨਾਅਰੇਬਾਜ਼ੀ