ਅਮਰੀਕਾ ‘ਚ ਰੀਨਿਊ ਹੋਵੇਗਾ ਐੱਚ-1ਬੀ ਵੀਜ਼ਾ, ਜਾਣੋ ਕੀ ਹੈ ਐੱਚ-1ਬੀ ਵੀਜ਼ਾ

H-1B Visa

ਚੰਡੀਗੜ੍ਹ, 24 ਜੂਨ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਦੇ ਰੀਗਨ ਸੈਂਟਰ ਵਿਖੇ ਭਾਰਤੀ ਪ੍ਰਵਾਸੀਆਂ ਨੂੰ ਸੰਬੋਧਨ ਕਰਦਿਆਂ ਭਾਰਤ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਤੁਹਾਨੂੰ ਐੱਚ-1ਬੀ ਵੀਜ਼ਾ ਰੀਨਿਊ ਕਰਨ ਲਈ ਅਮਰੀਕਾ ਤੋਂ ਬਾਹਰ ਨਹੀਂ ਜਾਣਾ ਪਵੇਗਾ। ਐੱਚ-1ਬੀ ਵੀਜ਼ਾ (H-1B Visa) ਹੁਣ ਅਮਰੀਕਾ ‘ਚ ਰਹਿੰਦਿਆਂ ਰੀਨਿਊ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਸ ਸਾਲ ਸਿਆਟਲ ਵਿੱਚ ਇੱਕ ਨਵਾਂ ਕੌਂਸਲੇਟ ਖੋਲ੍ਹਣ ਜਾ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਦੋ ਹੋਰ ਸ਼ਹਿਰਾਂ ਵਿੱਚ ਭਾਰਤੀ ਕੌਂਸਲੇਟ ਖੋਲ੍ਹੇ ਜਾਣਗੇ।

H-1B ਵੀਜ਼ਾ ਕੀ ਹੈ?

ਦੱਸ ਦਈਏ ਕਿ ਅਮਰੀਕੀ ਸਰਕਾਰ ਹਰ ਸਾਲ ਵੱਖ-ਵੱਖ ਕੰਪਨੀਆਂ ਨੂੰ 65-85 ਹਜ਼ਾਰ ਐੱਚ-1ਬੀ (H-1B Visa) ਵੀਜ਼ਾ ਦਿੰਦੀ ਹੈ। ਜਿਸ ਦੀ ਮਦਦ ਨਾਲ ਕੰਪਨੀਆਂ ਵਿਦੇਸ਼ਾਂ ਤੋਂ ਹੁਨਰਮੰਦ ਕਾਮਿਆਂ ਨੂੰ ਨੌਕਰੀਆਂ ਦੇ ਸਕਦੀਆਂ ਹਨ। ਇਨ੍ਹਾਂ ਤੋਂ ਇਲਾਵਾ ਅਮਰੀਕੀ ਸਰਕਾਰ ਵੱਲੋਂ ਐਡਵਾਂਸ ਡਿਗਰੀ ਧਾਰਕਾਂ ਲਈ ਕੰਪਨੀਆਂ ਨੂੰ 20,000 ਵਾਧੂ ਵੀਜ਼ੇ ਦਿੱਤੇ ਜਾਂਦੇ ਹਨ। ਇਸ ਵੀਜ਼ੇ ਦੀ ਮਾਨਤਾ 3 ਸਾਲਾਂ ਲਈ ਹੁੰਦੀ ਹੈ ਅਤੇ ਹੋਰ ਤਿੰਨ ਸਾਲਾਂ ਲਈ ਰੀਨਿਊ ਜਾ ਸਕਦਾ ਹੈ। ਐਚ-1ਬੀ ਵੀਜ਼ਾ ਦੀ ਵਰਤੋਂ ਕਰਨ ਵਾਲੀਆਂ ਕੰਪਨੀਆਂ ਵਿੱਚ ਇੰਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਮਾਜ਼ਾਨ, ਅਲਫਾਬੇਟ ਅਤੇ ਮੈਟਾ ਵਰਗੀਆਂ ਵੱਡੀਆਂ ਕੰਪਨੀਆਂ ਸ਼ਾਮਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।