ਚੰਡੀਗੜ੍ਹ, 09 ਜਨਵਰੀ 2024: ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ (ਅੰਮ੍ਰਿਤਸਰ) ਇਕ ਵਾਰ ਫਿਰ ਆਪਣੇ 54 ਸਾਲਾਂ ਦੇ ਇਤਿਹਾਸ ਵਿਚ 25ਵੀਂ ਵਾਰ ਭਾਰਤ ਦੀ ਖੇਡਾਂ ਵਿਚ ਸਭ ਤੋਂ ਵੱਕਾਰੀ ਅਤੇ ਪ੍ਰਤਿਸ਼ਠਾਵਾਨ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਟਰਾਫ਼ੀ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ । ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਇਕਲੌਤੀ ਯੂਨੀਵਰਸਿਟੀ ਹੈ, ਜਿਸਨੇ ਦੇਸ਼ ਦੇ ਰਾਸ਼ਟਰਪਤੀ ਦੇ ਕੋਲੋਂ ਰਾਸ਼ਟਰਪਤੀ ਭਵਨ ਵਿਚ 25ਵੀਂ ਵਾਰ ਮਾਕਾ ਟਰਾਫ਼ੀ ਪ੍ਰਾਪਤ ਕੀਤੀ ਹੈ । ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਉਨ੍ਹਾਂ ਦੇ ਕੋਲੋਂ ਇਹ ਟਰਾਫ਼ੀ ਪ੍ਰਾਪਤ ਕੀਤੀ ਹੈ ।
ਜਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ (Guru Nanak Dev University) ਦੀ ਸਥਾਪਨਾ 24 ਨਵੰਬਰ, 1969 ਨੂੰ ਹੋਈ ਸੀ | ਯੂਨੀਵਰਸਿਟੀ ਨੇ 1971 ਤੋਂ ਖੇਡਾਂ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ। ਇਸ ਯੂਨੀਵਰਸਿਟੀ ਨੇ 1976-77 ਵਿਚ ਪਹਿਲੀ ਵਾਰ ਇਹ ਟਰਾਫੀ ਆਪਣੇ ਨਾਂ ਕੀਤੀ ਸੀ। ਇਸ ਤੋਂ ਬਾਅਦ 1979 ਤੋਂ 1987 ਤੱਕ, 1991 ਤੋਂ 1994 ਤੱਕ, 1997 ਤੋਂ 2003 ਤੱਕ, ਸਾਲ 2006, 2010, 2011, 2018, 2022 ਅਤੇ ਹੁਣ 2023 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਿਲਵਰ ਜੁਬਲੀ ਮੌਕੇ 25ਵੀਂ ਵਾਰ ਇਹ ਟਰਾਫੀ ਹਾਸਲ ਕੀਤੀ ਹੈ। ਉਪ-ਕੁਲਪਤੀ ਨੇ ਇਸ ਦਾ ਸਿਹਰਾ ਖਿਡਾਰੀਆਂ ਅਤੇ ਕੋਚਾਂ ਨੂੰ ਦਿੱਤਾ ਹੈ।