July 2, 2024 9:32 pm
Gursikh Bibi

ਕਿਰ+ਪਾਨ ਪਾ ਕੇ ਪ੍ਰੀਖਿਆ ‘ਚ ਨਹੀਂ ਬੈਠ ਸਕੀ ਗੁਰਸਿੱਖ ਬੀਬੀ, SGPC ਨੇ ਕਿਹਾ ‘‘ਇਹ ਸੰਵਿਧਾਨ ਦੀ ਉਲੰਘਣਾ ਹੈ’’

ਚੰਡੀਗੜ੍ਹ, 24 ਜੂਨ 2024: ਰਾਜਸਥਾਨ ‘ਚ ਲੋਕ ਸੇਵਾ ਕਮਿਸ਼ਨ ਵੱਲੋਂ ਨਿਆਂਇਕ ਪ੍ਰੀਖਿਆ ਦੌਰਾਨ ਇੱਕ ਗੁਰਸਿੱਖ ਬੀਬੀ (Gursikh Bibi) ਕਿਰ+ਪਾਨ ਪਹਿਨਣ ਕਾਰਨ ਪ੍ਰੀਖਿਆ ਦੇਣ ਤੋਂ ਵਾਂਝੀ ਰਹਿ ਗਈ | ਦੱਸਿਆ ਜਾ ਰਿਹਾ ਹੈ ਕਿ ਸੰਬੰਧਿਤ ਵਿਭਾਗ ਨੇ ਗੁਰਸਿੱਖ ਬੀਬੀ ਅਰਮਾਨਜੋਤ ਕੌਰ ਨੂੰ ਕਿਰਪਾਨ ਪ੍ਰੀਖਿਆ ਕੇਂਦਰ ਤੋਂ ਬਾਹਰ ਉਤਾਰਨ ਲਈ ਕਿਹਾ ਗਿਆ, ਜਿਸਦਾ ਕਿ ਉਕਤ ਗੁਰਸਿੱਖ ਬੀਬੀ ਨੇ ਵਿਰੋਧ ਕੀਤਾ |

ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰੀਖਿਆ ਕੇਂਦਰ ਦੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ | ਉਨ੍ਹਾਂ ਨੇ ਕਿਹਾ ਇਸ ਤਰ੍ਹਾਂ ਪ੍ਰੀਖਿਆ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ ਹੈ | ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਉਕਤ ਗੁਰਸਿੱਖ ਬੀਬੀ (Gursikh Bibi) ਦਾ ਭਵਿੱਖ ਦਾਅ ‘ਤੇ ਲੱਗਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਗੁਰਸਿੱਖ ਨੂੰ ਭਾਰਤ ਦੇ ਸੰਵਿਧਾਨ ਮੁਤਾਬਕ ਕਿਰ+ਪਾਨ ਪਹਿਨਣ ਦਾ ਅਧਿਕਾਰ ਹੈ ਅਤੇ ਸਿੱਖ ਮਰਯਾਦਾ ਤਹਿਤ ਅੰਮ੍ਰਿਤਧਾਰੀ ਸਿੱਖ ਪੰਜ ਕੱਕਾਰਾਂ ਨੂੰ ਆਪਣੇ ਸਰੀਰ ਤੋਂ ਵੱਖ ਨਹੀਂ ਕਰ ਸਕਦਾ |