July 2, 2024 11:20 pm
Mansa

29 ਦੇਸ਼ਾਂ ਦੇ ਪੇਂਟਿੰਗ ਮੁਕਾਬਲਿਆ ‘ਚੋ ਮਾਨਸਾ ਦੇ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਕੀਤਾ ਹਾਸਲ

ਮਾਨਸਾ, 03 ਜਨਵਰੀ 2023: ਪੰਜਾਬੀਆਂ ਨੇ ਦੁਨੀਆ ਭਰ ਵਿੱਚ ਵੱਖ-ਵੱਖ ਖੇਤਰਾਂ ਦੇ ਵਿੱਚ ਮੱਲਾਂ ਮਾਰੀਆਂ ਹਨ, ਉਥੇ ਹੀ ਮਾਨਸਾ (Mansa) ਦੇ ਨੌਜਵਾਨ ਨੇ ਵਾਟਰ ਕਲਰ ਸੁਸਾਇਟੀ ਵੱਲੋਂ ਕਰਵਾਏ ਗਏ 29 ਦੇਸ਼ਾਂ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕਰ ਪੰਜਾਬ ਅਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ, ਉੱਥੇ ਹੀ ਇਹ ਮੁਕਾਮ ਹਾਸਲ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ (Gurpreet Singh) ਕਾਫੀ ਖੁਸ਼ ਨਜ਼ਰ ਆਇਆ ਉਸਨੇ ਕਿਹਾ ਕਿ ਉਹ ਅੱਗੇ ਵੀ ਅਜਿਹੇ ਮੁਕਾਬਲਿਆ ਵਿਚ ਭਾਗ ਲੈਂਦਾ ਰਹੇਗਾ ਤੇ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਦਾ ਰਹੇਗਾ |

ਗੁਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਸ਼ੁਰੂ ਤੋਂ ਹੀ ਪੇਂਟਿੰਗ ਦਾ ਸ਼ੌਕ ਸੀ ਉਸਨੇ ਛੇਵੀਂ ਕਲਾਸ ਤੋਂ ਹੀ ਪੇਂਟਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਉਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜਕੇ ਨਹੀਂ ਦੇਖਿਆ | ਉਸ ਤੋਂ ਬਾਅਦ ਉਸ ਨੇ ਆਰਟ ਐਂਡ ਕਰਾਫਟ ਦਾ ਡਿਪਲੋਮਾ ਕੀਤਾ ਅਤੇ ਉਸ ਤੋਂ ਬਾਅਦ ਫਾਇਨ ਆਰਟ ਵਿੱਚ ਗ੍ਰੈਜੂਏਸ਼ਨ ਅਤੇ ਉਸ ਤੋਂ ਬਾਅਦ ਮਾਸਟਰ ਡਿਗਰੀ ਹਾਸਲ ਕੀਤੀ|

Mansa

ਉਸਨੇ ਨੈਸ਼ਨਲ ਪੱਧਰ ਅਤੇ ਹੋਰ ਕਾਲਜਾਂ ਵੱਲੋਂ ਕਰਵਾਏ ਗਏ ਕੰਪੀਟੀਸ਼ਨ ਵਿੱਚ ਵੀ ਕਈ ਵਾਰ ਪਹਿਲਾ ਸਥਾਨ ਹਾਸਲ ਕੀਤਾ | ਮਾਨਸਾ (Mansa) ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੇਂਟਿੰਗ ਕਰਨਾ ਸੌਖਾ ਨਹੀਂ ਹੁੰਦਾ ਪਰ ਤੁਸੀਂ ਆਪਣੀ ਮਿਹਨਤ ਦੇ ਨਾਲ ਇਸ ਨੂੰ ਸਿੱਖ ਸਕਦੇ ਹੋ | ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਵਰਗੇ ਨੌਜਵਾਨਾਂ ਨੂੰ ਸਰਕਾਰੀ ਸਕੂਲਾਂ ਵਿੱਚ ਨੌਕਰੀ ਦੇਣੀ ਚਾਹੀਦੀ ਹੈ ਤਾਂ ਜੋ ਉਹ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬ ਬੱਚਿਆਂ ਦੀ ਕਲਾ ਨੂੰ ਵੀ ਪਛਾਣ ਸਕਣ ਅਤੇ ਉਹ ਅੱਗੇ ਜਿੰਦਗੀ ਦੇ ਵਿੱਚ ਕਾਮਯਾਬ ਹੋ ਸਕਣ |

Mansa

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਅੰਮ੍ਰਿਤਸਰ ਦੁਸਹਿਰੇ ਵਾਲੀ ਘਟਨਾ ਹੋਈ, ਜਿਸ ਵਿਚ ਕਈ ਜਣਿਆਂ ਦੀ ਜਾਨ ਚਲੀ ਗਈ ਸੀ, ਤਾਂ ਉਹ ਅਗਲੇ ਦਿਨ ਹੀ ਉਹ ਪੇਂਟਿੰਗ ਬਣਾ ਲੈਂਦੇ ਹਨ ਜੋ ਕਿ ਵੱਖ-ਵੱਖ ਅਖ਼ਬਾਰਾਂ ਵਿਚ ਵੀ ਪ੍ਰਕਾਸ਼ਿਤ ਹੁੰਦੀ ਹੈ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਦੱਸਿਆ ਕਿ ਉਹ ਉਸ ਨੂੰ ਇੰਜਨੀਅਰ ਬਣਾਉਣਾ ਚਾਹੁੰਦੇ ਸਨ ਕਿਉਕਿ ਆਟੋ ਐਂਡ ਕਰਾਫਟ ਦੀਆਂ ਪੋਸਟਾਂ ਬਹੁਤ ਘੱਟ ਨਿਕਲਦੀਆਂ ਹਨ ਤੇ ਉਹਨਾਂ ਨੂੰ ਵੀ ਨੌਕਰੀ 16 ਸਾਲ ਬਾਅਦ ਮਿਲੀ ਸੀ ਪਰ ਅੱਜ 29 ਦੇਸ਼ਾਂ ਵਿੱਚੋਂ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਮਾਨਸਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੂੰ ਬਹੁਤ ਖੁਸ਼ੀ ਹੈ ਗੁਰਪ੍ਰੀਤ ਸਿੰਘ ਦੇ ਪਿਤਾ ਨੇ ਵੀ ਭਗਵੰਤ ਮਾਨ ਸਰਕਾਰ ਤੋਂ ਨੌਕਰੀ ਦੀ ਮੰਗ ਕੀਤੀ ਹੈ ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕਲਾ ਨੂੰ ਪਛਾਣ ਕੇ ਉਹਨਾਂ ਦੀ ਮਦਦ ਕੀਤੀ ਜਾ ਸਕੇ |